ਫਿਰੋਜ਼ਪੁਰ (ਮਲਹੋਤਰਾ) — ਰਾਜਧਾਨੀ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਵਾਸ਼ੇਬਲ ਐਪਰਨ ਦੀ ਮੁਰੰਮਤ ਕਾਰਨ ਉੱਤਰੀ ਰੇਲਵੇ ਦੀਆਂ 7 ਗੱਡੀਆਂ ਦਾ ਟਾਈਮਟੇਬਲ 1 ਮਾਰਚ ਤੱਕ ਪ੍ਰਭਾਵਿਤ ਰਹੇਗਾ। ਉੱਤਰੀ ਰੇਲਵੇ ਹੈੱਡ ਕੁਆਰਟਰ ਦੁਆਰਾ ਜਾਰੀ ਸੂਚਨਾ ਅਨੁਸਾਰ ਦਿੱਲੀ ਜੰਕਸ਼ਨ ਦੇ ਪਲੇਟਫਾਰਮ ਨੰਬਰ 11 'ਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਕਾਰਨ ਇਸ ਪਲੇਟਫਾਰਮ ਨੂੰ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਫਿਰੋਜ਼ਪੁਰ-ਦਿੱਲੀ ਪੈਸੰਜਰ, ਭਗਤ ਦੀ ਕੋਠੀ-ਕਾਮਿਖਆ ਐਕਸਪ੍ਰੈੱਸ, ਰੋਹਤਕ-ਦਿੱਲੀ ਡੀ. ਐੱਮ. ਯੂ., ਕੋਸੀ ਕਲਾਂ-ਗਾਜ਼ੀਆਬਾਦ ਈ. ਐੱਮ. ਯੂ., ਟੁੰਡਲਾ-ਦਿੱਲੀ, ਅੰਮ੍ਰਿਤਸਰ-ਕਟਿਹਾਰ ਐਕਸਪ੍ਰੈੱਸ, ਜੈਸਲਮੇਰ-ਕਾਠਗੋਦਾਮ ਰਾਣੀਖੇਤ ਐਕਸਪ੍ਰੈੱਸ ਨੂੰ ਵੱਖ-ਵੱਖ ਸਟੇਸ਼ਨਾਂ 'ਤੇ 10 ਤੋਂ 20 ਮਿੰਟ ਤੱਕ ਰੋਕ ਕੇ ਚਲਾਇਆ ਜਾਵੇਗਾ। ਇਸੇ ਪਲੇਟਫਾਰਮ ਬਲਾਕ ਦੌਰਾਨ 17 ਰੇਲਗੱਡੀਆਂ ਨੂੰ ਪਲੇਟਫਾਰਮ 11 ਤੋਂ ਹੋਰਨਾਂ ਪਲੇਟਫਾਰਮਾਂ 'ਤੇ ਸ਼ਿਫਟ ਕਰ ਕੇ ਚਲਾਇਆ ਜਾਵੇਗਾ।
ਰਾਤ ਫਸਲ ਨੂੰ ਪਾਣੀ ਲਾਉਣ ਗਿਆ ਖੇਤ ਮਜ਼ਦੂਰ ਸਵੇਰੇ ਮ੍ਰਿਤਕ ਮਿਲਿਆ
NEXT STORY