ਜਲੰਧਰ (ਪੁਨੀਤ)- ਰੇਲ ਗੱਡੀਆਂ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਤਾਰਪੁਰ ਵਿਖੇ ਚੱਲ ਰਹੇ ਇੰਟਰਲਾਕਿੰਗ ਦੇ ਕੰਮ ਸਬੰਧੀ ਮਹੱਤਵਪੂਰਨ ਰੇਲਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਇਸੇ ਸਿਲਸਿਲੇ ’ਚ ਪੰਜਾਬ ਦੀ ਸੁਪਰਫਾਸਟ ਸ਼ਤਾਬਦੀ ਐਕਸਪ੍ਰੈੱਸ 12031 ਕਰੀਬ ਅੱਧਾ ਘੰਟਾ ਦੇਰੀ ਨਾਲ ਜਲੰਧਰ ਸਿਟੀ ਸਟੇਸ਼ਨ ਪਹੁੰਚੀ। ਉਕਤ ਰੇਲ ਗੱਡੀ ਨੂੰ ਅੰਮ੍ਰਿਤਸਰ ਨਹੀਂ ਭੇਜਿਆ ਗਿਆ ਤੇ ਜਲੰਧਰ ਤੋਂ ਹੀ ਸ਼ਾਰਟ ਟਰਮੀਨੇਟ ਕਰਨਾ ਪਿਆ, ਜਦੋਂਕਿ ਸ਼ਾਨ-ਏ-ਪੰਜਾਬ ਸ਼ੁੱਕਰਵਾਰ ਨੂੰ ਜਲੰਧਰ ਨਹੀਂ ਆਵੇਗੀ।
ਇਸੇ ਤਰ੍ਹਾਂ ਚੰਡੀਗੜ੍ਹ-ਅੰਮ੍ਰਿਤਸਰ ਵਿਚਕਾਰ ਚੱਲਣ ਵਾਲੀ 12411-12412, ਜਲੰਧਰ ਤੋਂ ਅੰਮ੍ਰਿਤਸਰ ਚੱਲਣ ਵਾਲੀ 09771-09772, ਲੁਧਿਆਣਾ ਤੋਂ ਛੇਹਰਟਾ ਚੱਲਣ ਵਾਲੀ 04591-04592, ਅੰਮ੍ਰਿਤਸਰ ਤੋਂ ਨੰਗਲ ਡੈਮ ਤੱਕ ਚੱਲਣ ਵਾਲੀ 14505-14506 ਦਾ ਸੰਚਾਲਨ ਅੱਜ ਰੱਦ ਰਿਹਾ ਤੇ 12 ਜੁਲਾਈ ਨੂੰ ਵੀ ਰੱਦ ਰਹੇਗਾ। ਅਗਲੇ ਸ਼ਡਿਊਲ ਬਾਰੇ ਅਜੇ ਕੋਈ ਹੋਰ ਅਪਡੇਟ ਨਹੀਂ ਕੀਤਾ ਗਿਆ ਹੈ।
ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਾਨ-ਏ-ਪੰਜਾਬ 12497 ਨੂੰ 12 ਜੁਲਾਈ ਤੱਕ ਲੁਧਿਆਣਾ ਵਿਖੇ ਸ਼ਾਰਟ ਟਰਮੀਨੇਟ ਕੀਤਾ ਜਾ ਰਿਹਾ ਹੈ, ਉਥੇ ਹੀ ਸ਼ਾਟ ਓਰੀਜਨੇਸ਼ਨ ਵਾਲੀਆਂ ਟਰੇਨਾਂ ’ਚੋਂ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ 12030 ਤੇ 12032 ਨੂੰ 12 ਜੁਲਾਈ ਨੂੰ ਜਲੰਧਰ ਸਿਟੀ ਸਟੇਸ਼ਨ ਤੋਂ ਚਲਾਇਆ ਜਾਵੇਗਾ। ਇਸ ਤਰ੍ਹਾਂ 19614 ਨੂੰ ਲੁਧਿਆਣਾ ਤੋਂ ਚਲਾਇਆ ਜਾ ਰਿਹਾ ਹੈ। ਸ਼ਾਨ-ਏ-ਪੰਜਾਬ 12498 ਨੂੰ ਲੁਧਿਆਣਾ ਤੋਂ ਆਰਿਜਨੇਸ਼ਨ ਕੀਤਾ ਜਾਵੇਗਾ।
ਦੇਰੀ ਨਾਲ ਸਰਯੂ-ਯਮੁਨਾ ਐਕਸਪ੍ਰੈੱਸ 14649 ਕੈਂਟ ਸਟੇਸ਼ਨ ’ਤੇ 3.09 ਤੋਂ 4.36 ਘੰਟੇ ਦੀ ਦੇਰੀ ਨਾਲ ਸ਼ਾਮ 7.45 ਵਜੇ, ਅਕਾਲ ਤਖ਼ਤ 12317 3.40 ਤੋਂ 2.20 ਘੰਟੇ ਦੀ ਦੇਰੀ ਨਾਲ ਸ਼ਾਮ 6 ਵਜੇ ਜਲੰਧਰ ਪਹੁੰਚੀ। ਪੂਰਨੀਆ ਕੋਟ ਤੋਂ ਅੰਮ੍ਰਿਤਸਰ ਜਾਣ ਵਾਲੀ ਜਨਸੇਵਾ ਐਕਸਪ੍ਰੈੱਸ 14617 3.50 ਘੰਟੇ ਦੀ ਦੇਰੀ ਨਾਲ ਸ਼ਾਮ 6.30 ਵਜੇ ਜਲੰਧਰ ਸਿਟੀ ਸਟੇਸ਼ਨ ਪਹੁੰਚੀ, ਅਮਰਪਾਲੀ 15707 ਕਰੀਬ 10.30 ਦੀ ਦੇਰੀ ਨਾਲ ਸ਼ਾਮ 8.11 ਵਜੇ ਜਲੰਧਰ ਸਿਟੀ ਸਟੇਸ਼ਨ ਪਹੁੰਚੀ। ਵੈਸ਼ਨੋ ਦੇਵੀ ਕਟੜਾ ਸਮਰ ਸਪੈਸ਼ਲ 04075 ਢਾਈ ਘੰਟੇ ਦੀ ਦੇਰੀ ਨਾਲ ਪੁੱਜੀ। ਜੰਮੂ ਤਵੀ ਗਾਂਧੀ ਨਗਰ ਰਾਜਧਾਨੀ 19224 ਆਪਣੇ ਨਿਰਧਾਰਤ ਸਮੇਂ ਤੋਂ 1 ਘੰਟੇ ਦੀ ਦੇਰੀ ਨਾਲ ਜਲੰਧਰ ਪਹੁੰਚੀ।
ਕਰਤਾਰਪੁਰ ਦੇ ਯਾਤਰੀ ਜਲੰਧਰ ਹੋਏ ਸ਼ਿਫਟ ਵਧੀ ਭੀੜ
ਉੱਥੇ ਹੀ ਕਰਤਾਰਪੁਰ ਤੋਂ ਯਾਤਰੀ ਜਲੰਧਰ ਵੱਲ ਸ਼ਿਫਟ ਹੋ ਗਏ ਹਨ, ਜਿਸ ਕਾਰਨ ਸਟੇਸ਼ਨ ’ਤੇ ਰੁਟੀਨ ਦੇ ਮੁਕਾਬਲੇ ਭੀੜ ਵਧ ਗਈ ਹੈ। ਇਸ ਦੇ ਨਾਲ ਹੀ ਦੇਖਿਆ ਜਾ ਰਿਹਾ ਹੈ ਕਿ ਸ਼ਤਾਬਦੀ ਅੰਮ੍ਰਿਤਸਰ ਨਾ ਜਾਣ ਕਾਰਨ ਯਾਤਰੀਆਂ ਨੂੰ ਜਲੰਧਰ ਆ ਕੇ ਟਰੇਨ ਫੜਨੀ ਪੈ ਰਹੀ ਹੈ। ਇਸ ਸਿਲਸਿਲੇ ’ਚ ਕਈ ਯਾਤਰੀ ਪ੍ਰੇਸ਼ਾਨ ਹੁੰਦੇ ਦੇਖੇ ਗਏ। ਔਰਤ ਸਰੋਜ ਗੁਪਤਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਬੱਸ ਰਾਹੀਂ ਜਲੰਧਰ ਆਈ ਸੀ ਤਾਂ ਜੋ ਸ਼ਤਾਬਦੀ ’ਚ ਦਿੱਲੀ ਲਈ ਰਵਾਨਾ ਹੋ ਸਕੇ।
ਮਾਨਸੂਨ ਦਾ ਨਹੀਂ ਦਿਖ ਰਿਹਾ ਅਸਰ, ਹੁੰਮਸ ਤੇ ਚਿਪਚਿਪ ਵਾਲੇ ਮੌਸਮ ਕਾਰਨ ਲੋਕ ਘਰਾਂ 'ਚ ਲੁਕਣ ਲਈ ਹੋਏ ਮਜਬੂਰ
NEXT STORY