ਜਲੰਧਰ (ਪੁਨੀਤ)- ਸ਼ਤਾਬਦੀ, ਸ਼ਾਨ-ਏ-ਪੰਜਾਬ, ਚੰਡੀਗੜ੍ਹ ਅਤੇ ਹਰਿਦੁਆਰ ਵਰਗੀਆਂ ਦਰਜਨਾਂ ਮਹੱਤਵਪੂਰਨ ਰੂਟਾਂ ’ਤੇ ਚੱਲਣ ਵਾਲੀਆਂ 54 ਟ੍ਰੇਨਾਂ ਰੱਦ ਤੇ ਸ਼ਾਰਟ ਟਰਮੀਨੇਟ ਹੋਣ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਟ੍ਰੇਨਾਂ ਦੇ ਰੱਦ ਹੋਣ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ ਸੀ। ਉਨ੍ਹਾਂ ਨੂੰ ਸਟੇਸ਼ਨ ਤੋਂ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਵੱਖ-ਵੱਖ ਟ੍ਰੇਨਾਂ 8-9 ਜਨਵਰੀ ਤਕ ਪ੍ਰਭਾਵਿਤ ਹੋਣ ਵਾਲੀਆਂ ਹਨ, ਜਿਸ ਕਾਰਨ ਯਾਤਰੀਆਂ ਦੀਆਂ ਦਿੱਕਤਾਂ ਦਾ ਸਿਲਸਿਲਾ ਅਜੇ ਖਤਮ ਨਹੀਂ ਹੋਵੇਗਾ।
ਰੇਲਵੇ ਵੱਲੋਂ ਲੁਧਿਆਣਾ ਨੇੜੇ ਲਾਡੋਵਾਲ ਵਿਚ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਸ਼ਤਾਬਦੀ ਵਰਗੀਆਂ ਕਈ ਟ੍ਰੇਨਾਂ ਨੂੰ ਲੁਧਿਆਣਾ ਤੋਂ ਵਾਪਸ ਭੇਜਿਆ ਜਾ ਰਿਹਾ ਹੈ, ਜਦਕਿ ਵੱਖ-ਵੱਖ ਟ੍ਰੇਨਾਂ ਨੂੰ ਦੇਰੀ ਨਾਲ ਚਲਾਇਆ ਜਾ ਰਿਹਾ ਹੈ। ਰੇਲਵੇ ਵੱਲੋਂ ਆਪਣੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਕਈ ਟ੍ਰੇਨਾਂ ਨੂੰ ਦੂਜੇ ਰੂਟਾਂ ਤੋਂ ਚਲਾਇਆ ਜਾ ਰਿਹਾ ਹੈ ਤਾਂ ਕਿ ਯਾਤਰੀਆਂ ਨੂੰ ਸੰਭਵ ਸਹੂਲਤਾਂ ਦਿੱਤੀਆਂ ਜਾ ਸਕਣ।
ਇਹ ਵੀ ਪੜ੍ਹੋ- ਅੱਜ ਖਨੌਰੀ ਬਾਰਡਰ 'ਤੇ ਹੋਵੇਗੀ ਕਿਸਾਨਾਂ ਦੀ ਮਹਾਂਪੰਚਾਇਤ, ਦੇਸ਼ ਭਰ ਦੇ ਕਿਸਾਨ ਕਰਨਗੇ ਸ਼ਿਰਕਤ
ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਵਾਰ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਤਾਂ ਕਿ ਵਿਕਾਸ ਕਾਰਜ ਤੇਜ਼ ਰਫਤਾਰ ਨਾਲ ਪੂਰੇ ਕਰਵਾਏ ਜਾ ਸਕਣ। ਟ੍ਰੇਨਾਂ ਨਾ ਆਉਣ ਕਾਰਨ ਸਿਟੀ ਰੇਲਵੇ ਸਟੇਸ਼ਨ ’ਤੇ ਦਿਨ ਦੇ ਸਮੇਂ ਸੰਨਾਟਾ ਫੈਲਿਆ ਦਿਖਾਈ ਦਿੱਤਾ ਕਿਉਂਕਿ ਸਟੇਸ਼ਨ ’ਤੇ ਲੋਕਾਂ ਦੀ ਆਵਾਜਾਈ ਬੇਹੱਦ ਘੱਟ ਰਹੀ। ਇਹ ਕਿਹਾ ਜਾ ਸਕਦਾ ਹੈ ਕਿ ਰੁਟੀਨ ਦੇ ਮੁਕਾਬਲੇ ਕੁਝ ਫੀਸਦੀ ਲੋਕ ਹੀ ਸਟੇਸ਼ਨ ’ਤੇ ਆ ਰਹੇ ਹਨ। ਆਮ ਤੌਰ ’ਤੇ ਸਟੇਸ਼ਨ ’ਤੇ ਰਾਤ ਦੇ 2 ਵਜੇ ਵੀ ਲੋਕਾਂ ਦਾ ਆਉਣ-ਜਾਣ ਲੱਗਾ ਰਹਿੰਦਾ ਹੈ ਪਰ ਹੁਣ ਟ੍ਰੇਨਾਂ ਦੇ ਪ੍ਰਭਾਵਿਤ ਹੋਣ ਕਾਰਨ ਸਟੇਸ਼ਨ ਦੀ ਤਸਵੀਰ ਬਦਲੀ ਹੋਈ ਹੈ।
ਉਥੇ ਹੀ, ਕੰਮਕਾਜ ਦੇ ਸਿਲਸਿਲੇ ਵਿਚ ਆਉਣ ਵਾਲੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2-3 ਮਹੀਨਿਆਂ ਤੋਂ ਕਈ ਵਾਰ ਅਜਿਹਾ ਹੋਣ ਕਾਰਨ ਜੋ ਸਥਿਤੀ ਬਣੀ ਹੋਈ ਹੈ, ਉਸ ਨਾਲ ਬੇਹੱਦ ਪ੍ਰੇਸ਼ਾਨੀਆਂ ਹੋ ਰਹੀਆਂ ਹਨ। ਇਸ ਲਈ ਵਿਭਾਗ ਨੂੰ ਇਸਦਾ ਕੋਈ ਹੱਲ ਕੱਢਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਨੂੰ ਇਨ੍ਹਾਂ ਦਿੱਕਤਾਂ ਤੋਂ ਨਿਜਾਤ ਮਿਲ ਸਕੇ।
ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਹੀ 'ਗ਼ਾਇਬ' ਹੋ ਗਿਆ ਮੁੰਡਾ, ਹੱਥ 'ਚ ਫੋਟੋ ਫੜ ਰੋਂਦੀ ਮਾਂ ਦਾ ਨਹੀਂ ਦੇਖ ਹੁੰਦਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਸ਼ਾਸਨ ਵੱਲੋਂ ਭੇਜੀ ਗਈ ਮੈਡੀਕਲ ਟੀਮ ਨੇ ਲਏ ਡੱਲੇਵਾਲ ਦੇ ਖ਼ੂਨ ਦੇ ਸੈਂਪਲ, ਇਲਾਜ ਲਈ ਵੀ ਕੀਤੀ ਅਪੀਲ
NEXT STORY