ਜਲੰਧਰ— ਅੱਜ ਤੋਂ ਯਾਨੀ ਇਕ ਜੁਲਾਈ ਤੋਂ ਕਈ ਚੀਜ਼ਾਂ 'ਚ ਬਦਲਾਅ ਕੀਤਾ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ। ਇਕ ਪਾਸੇ ਜਿੱਥੇ ਅੱਜ ਤੋਂ ਟਰੇਨਾਂ ਦਾ ਬਦਲ ਦਿੱਤਾ ਗਿਆ ਹੈ, ਉਥੇ ਹੀ ਦੂਜੇ ਪਾਸੇ ਸਿੱਖਿਆ ਵਿਭਾਗ ਵੱਲੋਂ ਗਰਮੀ ਕਾਰਨ ਬੱਚਿਆਂ ਦੇ ਸਕੂਲ ਸਵੇਰੇ 7.30 ਵਜੇ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਨੇ ਗਰਮੀ ਕਾਰਨ ਸਰਕਾਰੀ ਸਕੂਲਾਂ ਦਾ ਸਮਾਂ 7.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਕੀਤਾ ਗਿਆ ਹੈ। ਇਹ ਜਾਣਕਾਰੀ ਐਤਵਾਰ ਨੂੰ ਸਿੱਖਿਆ ਵਿਭਾਗ ਨੇ ਜ਼ਿਲਾ ਸਿੱਖਿਆ ਅਧਿਕਾਰੀਆਂ ਸਮੇਤ ਪ੍ਰਿੰਸੀਪਲਸ ਨੂੰ ਪੱਤਰ ਜ਼ਰੀਏ ਦਿੱਤੀ ਹੈ। ਸਰਕਾਰੀ, ਪ੍ਰਾਈਵੇਟ ਐਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਅੱਜ ਤੋਂ ਸਮਾਂ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੱਜ ਸਿਰਫ ਇੰਟਰਸਟੇਟ ਹੀ ਬੱਸਾਂ ਚੱਲਣਗੀਆਂ ਅਤੇ ਕੱਲ੍ਹ ਯਾਨੀ 2 ਜੁਲਾਈ ਤੋਂ 4 ਜੁਲਾਈ ਤੱਕ ਰੋਡਵੇਜ਼ ਬੱਸਾਂ ਦੀ ਹੜ੍ਹਤਾਲ ਰਹੇਗੀ। ਇਸ ਦੇ ਨਾਲ ਹੀ ਚੌਥੀ ਖਬਰ ਹੈ ਕਿ ਜੇਕਰ ਤੁਹਾਡੀ ਬੇਟੀ ਜਾਂ ਭੈਣ ਨੇ 90 ਫੀਸਦੀ ਜਾਂ ਉਸ ਤੋਂ ਵੀ ਵੱਧ ਅੰਕ ਹਾਸਲ ਕੀਤੇ ਹਨ ਤਾਂ ਉਸ ਨੂੰ ਲੁਧਿਆਣਾ 'ਚ ਪਾਲੀਟੈਕਨਿਕ ਕਾਲਜ 'ਚ ਫੀਸ ਨਹੀਂ ਦੇਣੀ ਪਵੇਗੀ।
ਰੇਲਵੇ ਵਿਭਾਗ ਵੱਲੋਂ ਟਰੇਨਾਂ 'ਚ ਕੀਤਾ ਗਿਆ ਬਦਲਾਅ
ਰੇਲਵੇ ਵਿਭਾਗ ਵੱਲੋਂ 1 ਜੁਲਾਈ ਤੋਂ ਟਾਈਮ ਟੇਬਲ 'ਚ ਬਦਲਾਅ ਕੀਤਾ ਗਿਆ ਹੈ। ਕਈ ਨਵੇਂ ਸਟਾਪੇਜ਼ ਵੀ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਇਕ ਗੱਡੀ ਦਾ ਨੰਬਰ ਵੀ ਬਦਲਿਆ ਗਿਆ ਹੈ। ਅੰਮ੍ਰਿਤਸਰ-ਸਹਾਰਸਾ ਅੰਮ੍ਰਿਤਸਰ ਦਾ ਪਹਿਲੇ ਟਰੇਨ ਨੰਬਰ 15210/15209 ਸੀ, ਜਿਸ ਨੂੰ ਬਦਲ ਕੇ 14618/14617 ਕਰ ਦਿੱਤਾ ਗਿਆ ਹੈ। ਉਥੇ ਹੀ ਲੁਧਿਆਣਆ ਫਿਰੋਜ਼ਪੁਰ ਸਤਲੁਜ ਐਕਸਪ੍ਰੈੱਸ (ਅਪ ਐਂਡ ਡਾਊਨ) ਵਾਇਆ ਚੰਡੀਗੜ੍ਹ ਦੇ ਸਟਾਪੇਜ਼ ਨਿਊ ਮੋਰਿੰਡਾ ਐਂਡ ਮੋਹਾਲੀ ਤੱਕ ਵਧਾਇਆ ਗਿਆ ਹੈ। ਟਰੇਨ ਨੰਬਰ 64511/12 ਸਹਾਰਨਪੁਰ ਨੰਗਲਡੈਮ ਮੈਮੂ ਦਾ ਸਟਾਪੇਜ ਊਨਾ ਹਿਮਾਚਲ ਤੱਕ ਪੁਰਬ ਵੱਲ ਵਧਾਇਆ ਗਿਆ ਹੈ। ਉਥੇ ਹੀ ਤਕਨੀਕੀ ਕਾਰਨਾਂ ਕਰਕੇ 11 ਟਰੇਨਾਂ ਐਤਵਾਰ ਨੂੰ ਰੱਦ ਰਹੀਆਂ। ਜਦਕਿ ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ ਅਤੇ ਚੰਡੀਗੜ੍ਹ-ਅੰਮ੍ਰਿਤਸਰ 2 ਜੁਲਾਈ ਤੱਕ ਰੱਦ ਰਹੇਗੀ।
ਇਨ੍ਹਾਂ ਟਰੇਨਾਂ ਦੇ ਪਹੁੰਚਣ ਦਾ ਬਦਲਿਆ ਸਮਾਂ
ਟਰੇਨ ਨੰਬਰ |
ਟਰੇਨ ਨਾਮ |
ਸਟੇਸ਼ਨ |
ਬਦਲਿਆ ਸਮਾਂ |
14553 |
ਹਿਮਾਚਲ ਐਕਸਪ੍ਰੇਸ |
ਦੌਲਤਪੁਰ ਚੌਂਕ |
8.45 |
12057 |
ਊਨਾ ਜਨ ਸ਼ਤਾਬਦੀ ਐਕਸਪ੍ਰੇਸ |
ਊਨਾ ਹਿਮਾਚਲ |
22.10 |
64515 |
ਅੰਬਾਲਾ-ਨੰਗਲਡੈਮ ਮੈਮੂ ਪੈਸੇਂਜਰ |
ਨੰਗਲਡੈਮ |
9.55 |
64563 |
ਅੰਬਾਲਾ-ਨੰਗਲਡੈਮ ਮੈਮੂ |
ਅੰਬ ਅੰਧੌਰਾ |
12.35 |
64513 |
ਸਹਾਰਨਪੁਰ-ਨੰਗਲਡੈਮ ਪੈਸੇਂਜਰ |
ਨੰਗਲਡੈਮ |
22.35 |
12242 |
ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈਸ |
ਚੰਡੀਗੜ੍ਹ |
09.45 |
12412 |
ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈਸ |
ਚੰਡੀਗੜ੍ਹ |
22.20 |
15903 |
ਡਿਰਬੂਗੜ੍ਹ-ਚੰਡੀਗੜ੍ਹ ਐਕਸਪ੍ਰੈਸ |
ਚੰਡੀਗੜ੍ਹ |
13.20 |
12527 |
ਰਾਮ ਨਗਰ-ਚੰਡੀਗੜ੍ਹ ਐਕਸਪ੍ਰੈਸ |
ਚੰਡੀਗੜ੍ਹ |
13.20 |
74992 |
ਦੌਲਤਪੁਰ-ਚੌਕ ਅੰਬਾਲਾ ਕੈਂਟ |
ਅੰਬਾਲਾ ਕੈਂਟ |
11.35 |
64515 |
ਅੰਬਾਲਾ ਕੈਂਟ-ਨੰਗਲਡੈਮ |
ਨੰਗਲਸਡੈਮ |
09.55 |
14505 |
ਅੰਮ੍ਰਿਤਸਰ-ਨੰਗਲਡੈਮ |
ਨੰਗਲਸਡੈਮ |
20.35 |
65513 |
ਸਹਾਰਨਪੁਰ-ਨੰਗਲਡੈਮ ਪੈਸੇਂਜਰ |
ਨੰਗਲਸਡੈਮ |
22.35 |
54551 |
ਅੰਬਾਲਾ ਕੈਂਟ-ਬਠਿੰਡਾ ਪੈਸੇਂਜਰ |
ਬਠਿੰਡਾ |
18.25 |
|
|
|
|
ਚੰਡੀਗੜ੍ਹ ਤੋਂ ਚੱਲ ਵਾਲੀਆਂ ਟਰੇਨਾਂ ਦੇ ਸਮੇਂ 'ਚ ਬਦਲਾਅ
ਟਰੇਨ ਨੰਬਰ |
ਟਰੇਨ ਨਾਮ |
ਸਮਾਂ |
ਬਦਲਿਆ ਸਮਾਂ |
12411 |
ਚੰਡੀਗੜ੍ਹ ਅੰਮ੍ਰਿਤਸਰ ਐਕਸਪ੍ਰੈਸ |
7.00 |
6.40 |
14613 |
ਚੰਡੀਗੜ੍ਹ ਫਿਰੋਜ਼ਪੁਰ ਐਕਸਪ੍ਰੈਸ |
16.30 |
16.10 |
12241 |
ਚੰਡੀਗੜ੍ਹ ਅੰਮ੍ਰਿਤਸਰ ਐਕਸਪ੍ਰੈਸ |
17.10 |
16.50 |
ਅੰਬਾਲਾ ਕੈਂਟ ਤੋਂ ਚੱਲਣ ਵਾਲੀਆਂ ਟ੍ਰੇਨਾਂ ਦੇ ਸਮੇਂ 'ਚ ਬਦਲਾਅ
ਟਰੇਨ ਨੰਬਰ |
ਟਰੇਨ ਨਾਮ |
ਸਮਾਂ |
ਬਦਲਿਆ ਸਮਾਂ |
64521 |
ਅੰਬਾਲਾ ਕੈਂਟ ਲੁਧਿਆਣਾ ਪੈਸੇਂਜਰ |
5.50 |
5.40 |
64523 |
ਅੰਬਾਲਾ ਕੈਂਟ ਲੁਧਿਆਣਾ ਪੈਸੇਂਜਰ |
8.35 |
8.30 |
90 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਨਹੀਂ ਦੇਣੀ ਪਵੇਗੀ ਫੀਸ
ਲੁਧਿਆਣਾ ਦੇ ਸਰਕਾਰੀ ਪਾਲੀਟੈਕਨਿਕ ਕਾਲਜ (ਗਰਲਸ) 'ਚ ਦਾਖਲਾ ਲੈਣ 'ਤੇ ਮੈਰੀਟੋਰੀਅਸ ਸਟੂਡੈਂਟਸ ਨੂੰ 70 ਤੋਂ 100 ਫੀਸਦੀ ਤੱਕ ਫੀਸ 'ਚ ਛੋਟ ਦਿੱਤੀ ਜਾਵੇਗੀ। ਇਹ ਯੋਜਨਾ ਸਿਰਫ ਵਿਦਿਆਰਥਣਾਂ ਲਈ ਹੀ ਹੈ। ਚੀਫ ਮਨਿਸਟਰ ਸਕਾਲਰਸ਼ਿਪ ਸਕੀਮ ਤਹਿਤ ਸਸਤੀ ਅਤੇ ਕੁਆਲਿਟੀ ਟੈਕਨੀਕਲ ਐਜੂਕੇਸ਼ਨ ਨੂੰ ਵਾਧਾ ਦੇਣ ਨਾਲ ਫੀਸ 'ਚੋਂ ਛੋਟ ਦਿੱਤੀ ਜਾਵੇਗੀ। ਡੀ. ਸੀ. ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਪੜ੍ਹਾਈ 'ਚ ਚੰਗੇ ਵਿਦਿਆਰਥੀਆਂ ਨੂੰ ਜਾਬ ਓਰੀਐਂਟੇਡ ਕੋਰਸ ਕਰਨ ਲਈ ਪ੍ਰੇਰਿਤ ਕਰਨ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ 10ਵੀਂ 'ਚ 90 ਤੋਂ 100 ਫੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਫੀਸ 'ਚ ਪੂਰੀ ਛੋਟ ਦਿੱਤੀ ਜਾਵੇਗੀ। 80 ਤੋਂ 90 ਫੀਸਦੀ ਅੰਕ ਲੈਣ ਵਾਲੀਆਂ ਲੜਕੀਆਂ ਨੂੰ 90 ਫੀਸਦੀ ਫੀਸ 'ਚ ਛੋਟ, 70 ਤੋਂ 80 ਫੀਸਦੀ ਅੰਕ ਲੈਣ ਵਾਲੀਆਂ ਲੜਕੀਆਂ ਨੂੰ 80 ਫੀਸਦੀ ਛੋਟ ਅਤੇ 60 ਤੋਂ 70 ਫੀਸਦੀ ਨੰਬਰ ਲੈਣ ਵਾਲੀਆਂ ਲੜਕੀਆਂ ਨੂੰ 70 ਫੀਸਦੀ ਫੀਸ 'ਚ ਛੋਟ ਮਿਲੇਗੀ। ਇਛੁੱਕ ਵਿਦਿਆਰਥਣਾਂ ਆਨਲਾਈਨ ਰਜਿਸਟਰੇਸ਼ਨ ਵੀ ਕਰਵਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪੜ੍ਹਾਈ 'ਚ ਵਧੀਆ ਵਿਦਿਆਰਥਣਾਂ ਨੂੰ ਜਾਬ ਓਰੀਐਂਟੇਡ ਕੋਰਸ ਲਾਗੂ ਕਰਨ ਦੇ ਲਈ ਪ੍ਰੇਰਿਤ ਕਰਨ ਲਈ ਇਹ ਸਕੀਮ ਲਾਗੂ ਕੀਤੀ ਗਈ ਹੈ।
ਕੱਲ੍ਹ ਤੋਂ ਰਹੇਗੀ ਰੋਡਵੇਜ਼ ਬੱਸਾਂ ਦੀ ਪੂਰਨ ਤੌਰ 'ਤੇ ਹੜ੍ਹਤਾਲ
ਪੰਜਾਬ ਰੋਡਵੇਜ਼/ਪਨਬਸ ਕਾਂਟਰੈਕਟ ਵਰਕਰਜ਼ ਯੂਨੀਅਨ ਦੀ 2 ਤੋਂ ਲੈ ਕੇ 4 ਜੁਲਾਈ ਤੱਕ ਹੜ੍ਹਤਾਲ ਰਹੇਗੀ। ਯੂਨੀਅਨ ਦੀਆਂ ਬੱਸਾਂ ਅੱਜ ਸਟੇਟ ਤੋਂ ਬਾਹਰ ਨਹੀਂ ਜਾਣਗੀਆਂ। ਅੱਜ ਵੋਲਵੋ ਅਤੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਸਟੇਟ ਤੋਂ ਬਾਹਰ ਜਾਣਗੀਆਂ ਪਰ ਕੱਲ੍ਹ ਤੋਂ ਇਹ ਨਹੀਂ ਜਾਣਗੀਆਂ।
ਪਾਕਿ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੇ ਗੁਰੁਦਆਰਾ ਰੋੜੀ ਸਾਹਿਬ ਦੇ ਕੀਤੇ ਦਰਸ਼ਨ
NEXT STORY