ਚੰਡੀਗੜ੍ਹ (ਅੰਕੁਰ) : ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ’ਚ ਵੱਡੇ ਪੱਧਰ ’ਤੇ ਫੇਰਬਦਲ ਕੀਤਾ ਗਿਆ ਹੈ। ਕਈ ਸਹਾਇਕ ਡਾਇਰੈਕਟਰਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਬਦਲਿਆ ਗਿਆ ਹੈ। ਮੋਹਾਲੀ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਨਾਮ ਸਿੰਘ ਨੂੰ ਸਹਾਇਕ ਡਾਇਰੈਕਟਰ (ਐ.) ਲਗਾਇਆ ਗਿਆ ਹੈ। ਗਿੰਨੀ ਦੁੱਗਲ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਬਦਲ ਕੇ ਮੁਹਾਲੀ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਲਾਇਆ ਗਿਆ ਹੈ।
ਮਲਕਾ ਰਾਣੀ ਨੂੰ ਮਾਨਸਾ ਤੋਂ ਬਰਨਾਲਾ, ਦਰਸ਼ਨਜੀਤ ਸਿੰਘ ਨੂੰ ਪਟਿਆਲਾ ਤੋਂ ਰੂਪਨਗਰ, ਲਲਿਤਾ ਅਰੋੜਾ ਨੂੰ ਲੁਧਿਆਣਾ ਤੋਂ ਹੁਸ਼ਿਆਰਪੁਰ, ਗੁਰਿੰਦਰਜੀਤ ਕੌਰ ਨੂੰ ਹੁਸ਼ਿਆਰਪੁਰ ਤੋਂ ਜਲੰਧਰ, ਸੁਰੇਸ਼ ਕੁਮਾਰ ਨੂੰ ਜਲੰਧਰ ਤੋਂ ਸ਼ਹੀਦ ਭਗਤ ਸਿੰਘ ਨਗਰ, ਕਮਲਦੀਪ ਕੌਰ ਨੂੰ ਹੁਸ਼ਿਆਰਪੁਰ ਤੋਂ ਪਠਾਨਕੋਟ, ਹਰਭਗਵੰਤ ਸਿੰਘ ਨੂੰ ਪਠਾਨਕੋਟ ਤੋਂ ਅੰਮ੍ਰਿਤਸਰ, ਰਾਜੇਸ਼ ਕੁਮਾਰ ਨੂੰ ਅੰਮ੍ਰਿਤਸਰ ਤੋਂ ਪਠਾਨਕੋਟ, ਜਗਵਿੰਦਰ ਸਿੰਘ ਨੂੰ ਪਠਾਨਕੋਟ ਤੋਂ ਤਰਨਤਾਰਨ, ਕਮਲਜੀਤ ਸਿੰਘ ਨੂੰ ਕਪੂਰਥਲਾ ਤੋਂ ਅੰਮ੍ਰਿਤਸਰ, ਸੁਸ਼ੀਲ ਨਾਥ ਨੂੰ ਅੰਮ੍ਰਿਤਸਰ ਤੋਂ ਫ਼ਤਹਿਗੜ੍ਹ ਸਾਹਿਬ ਤੇ ਪਰਮਿੰਦਰ ਕੌਰ ਨੂੰ ਰੂਪਨਗਰ ਤੋਂ ਪਟਿਆਲਾ ਟਰਾਂਸਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਹੁਣ ਸੋਸ਼ਲ ਮੀਡੀਆ 'ਤੇ ਹਥਿਆਰ ਦਿਖਾਉਣ ਵਾਲਿਆਂ ਦੀ ਖ਼ੈਰ ਨਹੀਂ ! ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
ਇਸ ਤੋਂ ਇਲਾਵਾ ਸੰਜੀਵ ਗੌਤਮ ਨੂੰ ਫ਼ਿਰੋਜ਼ਪੁਰ ਤੋਂ ਰੂਪਨਗਰ, ਰਵਿੰਦਰ ਕੌਰ ਨੂੰ ਸ਼ਹੀਦ ਭਗਤ ਸਿੰਘ ਨਗਰ ਤੋਂ ਲੁਧਿਆਣਾ, ਸ਼ਿਵਪਾਲ ਨੂੰ ਫ਼ਾਜ਼ਿਲਕਾ ਤੋਂ ਬਠਿੰਡਾ, ਜਸਪਾਲ ਨੂੰ ਸ੍ਰੀ ਮੁਕਤਸਰ ਸਾਹਿਬ, ਬ੍ਰਿਜਮੋਹਨ ਸਿੰਘ ਨੂੰ ਫ਼ਰੀਦਕੋਟ ਤੋਂ ਫਾਜ਼ਿਲਕਾ, ਨੀਲਮ ਰਾਣੀ ਨੂੰ ਫ਼ਿਰੋਜ਼ਪੁਰ ਤੋਂ ਬਦਲ ਕੇ ਫ਼ਰੀਦਕੋਟ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਮੇਤ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਦੀ ਡੀ.ਡੀ.ਓ. ਪਾਵਰ ਦਿੱਤੀ ਗਈ ਹੈ।
ਅੰਜੂ ਰਾਣੀ ਨੂੰ ਫ਼ਰੀਦਕੋਟ ਤੋਂ ਮੋਗਾ, ਡਿੰਪਲ ਮਦਾਨ ਨੂੰ ਮੋਗਾ ਤੋਂ ਲੁਧਿਆਣਾ, ਹਰਜਿੰਦਰ ਸਿੰਘ ਨੂੰ ਲੁਧਿਆਣਾ ਤੋਂ ਹੁਸ਼ਿਆਰਪੁਰ, ਸਤੀਸ਼ ਕੁਮਾਰ ਨੂੰ ਬਠਿੰਡਾ ਤੋਂ ਫ਼ਾਜ਼ਿਲਕਾ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਲਾਇਆ ਗਿਆ ਹੈ। ਇਹ ਹੁਕਮ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰਵਾਨਗੀ ਨਾਲ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਵੱਲੋਂ ਜਾਰੀ ਕੀਤੇ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
BSNL ਵੱਲੋਂ ਆਪਣੇ ਗਾਹਕਾਂ ਨੂੰ 3ਜੀ ਸਿਮ ਨੂੰ 4ਜੀ ਵਜੋਂ ਅਪਗਰੇਡ ਕਰਵਾਉਣ ਦੀ ਅਪੀਲ
NEXT STORY