ਚੰਡੀਗੜ੍ਹ, (ਭੁੱਲਰ)— ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਹੁਕਮਾਂ ਅਨੁਸਾਰ ਇਕ ਸੀ.ਜੇ.ਐਮ. ਸਹਿਤ ਪੰਜਾਬ ਦੇ 19 ਸਿਵਲ ਜੱਜਾਂ ਦਾ ਤਬਾਦਲਾ ਕੀਤਾ ਗਿਆ ਹੈ। ਜਾਰੀ ਤਬਾਦਲਾ ਹੁਕਮਾਂ ਅਨੁਸਾਰ ਚੀਫ਼ ਜਿਊਡੀਸ਼ੀਅਲ ਨਿਆਂ-ਅਧਿਕਾਰੀ ਤੇਜ ਪ੍ਰਤਾਪ ਸਿੰਘ ਰੰਧਾਵਾ ਨੂੰ ਫਰੀਦਕੋਟ ਤੋਂ ਬਦਲਕੇ ਸਿਵਲ ਜੱਜ (ਐਸ.ਡੀ.) ਚੰਡੀਗੜ੍ਹ ਲਗਾਇਆ ਗਿਆ ਹੈ। ਐਡੀਸ਼ਨਲ ਸਿਵਲ ਜੱਜ (ਐਸ.ਡੀ.) ਅਸ਼ੋਕ ਕੁਮਾਰ ਚੌਹਾਨ ਨੂੰ ਮਾਨਸਾ ਤੋਂ ਤਬਦੀਲ ਕਰਕੇ ਸੈਕਟਰੀ ਲੀਗਲ ਅਥਾਰਿਟੀ ਬਠਿੰਡਾ, ਗੁਰਬੀਰ ਸਿੰਘ ਨੂੰ ਬਰਨਾਲਾ ਤੋਂ ਤਬਦੀਲ ਕਰਕੇ ਸੈਕਟਰੀ ਲੀਗਲ ਅਥਾਰਟੀ ਤਰਨਤਾਰਨ, ਪ੍ਰੀਤੀ ਸ਼ੁਕਲਾ ਨੂੰ ਲੁਧਿਆਣਾ ਤੋਂ ਤਬਦੀਲ ਕਰਕੇ ਲੁਧਿਆਣਾ 'ਚ ਹੀ ਸਕੱਤਰ ਜ਼ਿਲਾ ਲੀਗਲ ਅਥਾਰਟੀ ਲਗਾਇਆ ਗਿਆ ਹੈ। ਰਾਜੇਸ਼ ਆਹਲੂਵਾਲੀਆ ਨੂੰ ਨਕੋਦਰ ਤੋਂ ਤਬਦੀਲ ਕਰਕੇ ਸੀ.ਜੇ.ਐਮ. ਤਰਨਤਾਰਨ, ਹਰਵਿੰਦਰ ਸਿੰਘ ਸਿੰਧੀਆ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ ਬਦਲ ਕੇ ਸੀ.ਜੇ.ਐਮ. ਫਰੀਦਕੋਟ, ਰਛਪਾਲ ਸਿੰਘ ਨੂੰ ਸੁਲਤਾਨਪੁਰ ਲੋਧੀ ਤੋਂ ਬਦਲ ਕੇ ਸੀ.ਜੇ.ਐਮ. ਗੁਰਦਾਸਪੁਰ, ਅਜੇ ਮਿੱਤਲ ਨੂੰ ਸੰਗਰੂਰ ਤੋਂ ਬਦਲ ਕੇ ਐਡੀਸ਼ਨਲ ਸਿਵਲ ਜੱਜ (ਐਸ.ਡੀ.) ਬਠਿੰਡਾ, ਮਨੀ ਅਰੋੜਾ ਨੂੰ ਨਾਭਾ ਤੋਂ ਬਦਲ ਕੇ ਐਡੀਸ਼ਨਲ ਸਿਵਲ ਜੱਜ (ਐਸ.ਡੀ.) ਸੰਗਰੂਰ, ਨੀਰਜ ਕੁਮਾਰ ਨੂੰ ਪਾਇਲ ਤੋਂ ਬਦਲ ਕੇ ਐਡੀਸ਼ਨਲ ਸਿਵਲ ਜੱਜ (ਐਸ.ਡੀ.) ਨਾਭਾ, ਕਿਰਨ ਜੋਤੀ ਨੂੰ ਬਠਿੰਡਾ ਤੋਂ ਐਡੀਸ਼ਨਲ ਸਿਵਲ ਜੱਜ (ਐਸ.ਡੀ.) ਲੁਧਿਆਣਾ, ਸਿਵਲ ਜੱਜ ਮਹੇਸ਼ ਕੁਮਾਰ ਨੂੰ ਗੁਰਦਾਸਪੁਰ ਤੋਂ ਐਡੀਸ਼ਨਲ ਸਿਵਲ ਜੱਜ (ਐਸ.ਡੀ.) ਸੁਲਤਾਨਪੁਰ ਲੋਧੀ, ਬਲਜਿੰਦਰ ਕੌਰ ਨੂੰ ਲੁਧਿਆਣਾ ਤੋਂ ਐਡੀਸ਼ਨਲ ਸਿਵਲ ਜੱਜ (ਐਸ.ਡੀ.) ਨਕੋਦਰ, ਏਕਤਾ ਸਹੋਤਾ ਨੂੰ ਦਸੂਹਾ ਤੋਂ ਐਡੀਸ਼ਨਲ ਸਿਵਲ ਜੱਜ (ਐਸ.ਡੀ.) ਪਾਇਲ, ਰਾਜਿੰਦਰ ਸਿੰਘ ਨੂੰ ਬਰਨਾਲਾ ਤੋਂ ਐਡੀਸ਼ਨਲ ਸਿਵਲ ਜੱਜ (ਐਸ.ਡੀ. ) ਮੁਕਤਸਰ ਸਾਹਿਬ, ਹਰੀਸ਼ ਕੁਮਾਰ ਨੂੰ ਰੋਪੜ ਤੋਂ ਐਡੀਸ਼ਨਲ ਸਿਵਲ ਜੱਜ (ਐਸ.ਡੀ.) ਮਾਨਸਾ, ਸੁਰੇਖਾ ਰਾਣੀ ਨੂੰ ਬਠਿੰਡਾ ਤੋਂ ਐਡੀਸ਼ਨਲ ਸਿਵਲ ਜੱਜ (ਐਸ.ਡੀ.) ਬਰਨਾਲਾ, ਜਗਵਿੰਦਰ ਨੂੰ ਧੂਰੀ ਤੋਂ ਸਿਵਲ ਜੱਜ (ਜੇ.ਡੀ.)/ਜੇ.ਐਮ. ਮਲੇਰਕੋਟਲਾ ਅਤੇ ਵਿਜੇ ਸਿੰਘ ਡਡਵਾਲ ਨੂੰ ਬਠਿੰਡਾ ਤੋਂ ਬਦਲ ਕੇ ਸਿਵਲ ਜੱਜ (ਜੇ.ਡੀ.)/ਜੇ.ਐਮ. ਬਰਨਾਲਾ ਲਗਾਇਆ ਗਿਆ ਹੈ।
ਮੁੱਖ ਮੰਤਰੀ ਸਪੱਸ਼ਟ ਕਰਨ ਕਿ ਉਹ CAA ਤਹਿਤ ਪੀੜਤ ਸਿੱਖਾਂ ਨੂੰ ਮਿਲੀ ਰਾਹਤ ਦੇ ਵਿਰੁੱਧ : ਸੁਖਬੀਰ
NEXT STORY