ਚੰਡੀਗੜ੍ਹ (ਸ਼ਰਮਾ) : ਰਾਜ 'ਚ ਪ੍ਰਤੀ ਸਾਲ ਲੱਖਾਂ ਬੂਟੇ ਲਗਾਏ ਜਾਣ ਦੇ ਬਾਵਜੂਦ ਸਾਲ 2019-20 ਦੇ ਮੁਕਾਬਲੇ ਸਾਲ 2021-22 'ਚ ਰਾਜ ਦੇ ਫਾਰੈਸਟ ਕਵਰ 'ਚ 1.98 ਵਰਗ ਕਿਲੋਮੀਟਰ ਦੀ ਕਮੀ ਆਈ ਹੈ। ਇਹ ਜਾਣਕਾਰੀ ਹਾਲ ਹੀ 'ਚ ਵਣ ਅਤੇ ਵਣਜੀਵ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਾਲ 2022 ਅਤੇ 2023 ਦੌਰਾਨ ਵਿਭਾਗ ਨੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 54.13 ਲੱਖ ਬੂਟੇ ਲਗਾਏ ਗਏ, ਜਿਨ੍ਹਾਂ ਵਿਚੋਂ 50.65 ਭਾਵ 92.88 ਫ਼ੀਸਦੀ ਬੂਟੇ ਸਰਵਾਈਵ ਕਰ ਸਕੇ।
ਇਹ ਵੀ ਪੜ੍ਹੋ : ਆਸਕਰ 'ਚ ਮੁੜ ਭਾਰਤ ਦਾ ਨਾਂ ਹੋਇਆ ਰੌਸ਼ਨ, 'The Elephant Whisperers' ਨੇ ਜਿੱਤਿਆ ਐਵਾਰਡ
ਇਸ ’ਤੇ ਵਿਰੋਧੀ ਧਿਰ ਤੋਂ ਇਲਾਵਾ ਆਪਣਿਆਂ ਨੇ ਵੀ ਸਰਕਾਰ ’ਤੇ ਟਿੱਪਣੀ ਕੀਤੀ ਕਿ ਪੰਜਾਬ 'ਚ ਇੰਨੀ ਜਗ੍ਹਾ ਖ਼ਾਲੀ ਨਹੀਂ, ਜਿੰਨੇ ਬੂਟੇ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬਠਿੰਡਾ ਜ਼ਿਲ੍ਹੇ 'ਚ ਬੂਟੇ ਦੇ ਸਰਵਾਈਵਲ ਦੀ ਦਰ ਸਭ ਤੋਂ ਘੱਟ ਭਾਵ 85 ਫ਼ੀਸਦੀ ਦਰਜ ਕੀਤੀ ਗਈ। ਇਸ ਜ਼ਿਲ੍ਹੇ 'ਚ ਵਿਭਾਗ ਵਲੋਂ ਲਗਾਏ ਗਏ 204317 ਬੂਟਿਆਂ ਵਿਚੋਂ 173669 ਬੂਟੇ ਹੀ ਸਰਵਾਈਵ ਕਰ ਸਕੇ, ਜਦੋਂ ਕਿ ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹੇ 'ਚ ਇਹ ਦਰ ਰਾਜ ਦੇ ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ 98 ਫ਼ੀਸਦੀ ਦਰਜ ਕੀਤੀ ਗਈ।
ਇਹ ਵੀ ਪੜ੍ਹੋ : 'ਸੀਜ਼ਨਲ ਫਲੂ' ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਕੀ ਹੈ H3N2 ਵਾਇਰਸ
ਜਲੰਧਰ, ਕਪੂਰਥਲਾ, ਸੰਗਰੂਰ, ਮਲੇਰਕੋਟਲਾ, ਬਰਨਾਲਾ ਲੁਧਿਆਣਾ ਜ਼ਿਲ੍ਹੇ 'ਚ ਲਗਾਏ ਗਏ ਬੂਟਿਆਂ ਦੀ ਸਰਵਾਈਵਲ ਦਰ ਰਾਜ ਦੀ ਔਸਤ 92.88 ਫ਼ੀਸਦੀ ਤੋਂ ਘੱਟ ਰਹੀ। ਇਸ ਤੋਂ ਇਲਾਵਾ ਇਸ ਮਿਆਦ ਦੌਰਾਨ ਵੱਖ ਵੱਖ ਸਮਾਜਿਕ ਸੰਗਠਨਾਂ/ਐੱਨ. ਜੀ. ਓਜ਼ ਨੂੰ 76.28 ਲੱਖ ਬੂਟੇ ਲਗਾਉਣ ਲਈ ਵੰਡੇ ਗਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਸੀਜ਼ਨਲ ਫਲੂ' ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਕੀ ਹੈ H3N2 ਵਾਇਰਸ
NEXT STORY