ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਡਾਕਟਰ ਨੂੰ ਦਿੱਤੀਆਂ ਜਾ ਰਹੀਆਂ ਝਿੜਕਾਂ ਦੀਆਂ ਇਹ ਤਸਵੀਰਾਂ ਬਟਾਲਾ ਦੀਆਂ ਹਨ। ਜਿਥੇ ਡਾਕਟਰ ਵੱਲੋਂ ਆਪਣੀ ਡਿਊਟੀ ਛੱਡ ਕੇ ਇਕ ਚੈਰੀਟੇਬਲ ਹਸਪਤਾਲ ਦੇ ਕੈਂਪ 'ਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ। ਉਥੇ ਹੀ ਮੁੱਖ ਮਹਿਮਾਨ ਵੱਜੋਂ ਪਹੁੰਚੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਡਾਕਟਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪਹਿਲ ਦੇਣ। ਇਸ ਦੇ ਨਾਲ-ਨਾਲ ਮੰਤਰੀ ਨੇ ਚੈਰੀਟੇਬਲ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ।
ਦੱਸ ਦੇਈਏ ਕਿ ਬਟਾਲਾ 'ਚ ਸ਼੍ਰੀ ਬਾਵਾ ਲਾਲ ਜੀ ਚੈਰੀਟੇਬਲ ਹਸਪਤਾਲ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਸੀ ਜਿਸ 'ਚ ਲੋਕਾਂ ਨੂੰ ਮੁਫਤ ਸੇਵਾਵਾਂ ਦਿੱਤੀਆਂ ਗਈਆਂ।
ਖੰਨਾ ਜੀ. ਟੀ. ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ
NEXT STORY