ਖੰਨਾ (ਵਿਪਨ ਬੀਜਾ, ਗਰਗ) : ਖੰਨਾ ਜੀ. ਟੀ. ਰੋਡ 'ਤੇ ਐਤਵਾਰ ਤੜਕਸਾਰ ਖੰਡ ਨਾਲ ਭਰੇ ਟਰਾਲੇ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਕਾਰਨ ਟਰਾਲਾ ਡਰਾਈਵਰ ਤੇ ਕਲੀਨਰ ਦੀ ਮੌਤ ਹੋ ਗਈ। ਟਰਾਲਾ ਡਰਾਈਵਰ ਸਹਾਨਪੁਰ ਦੇ ਸ਼ਾਮਲੀ ਤੋਂ ਖੰਡ ਦੀਆਂ ਬੋਰੀ ਲੈ ਕੇ ਲੁਧਿਆਣਾ ਆ ਰਿਹਾ ਸੀ। ਸਵੇਰੇ ਲਗਭਗ ਪੰਜ ਵਜੇ ਖੰਨਾ ਪਹੁੰਚਣ 'ਤੇ ਅੱਗੋਂ ਇਕ ਹੋਰ ਵਾਹਨ ਨਾਲ ਟਰਾਲੇ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਟਰਾਲੇ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਡਰਾਈਵਰ ਤੇ ਕਲੀਨਰ ਬੁਰੀ ਤਰ੍ਹਾਂ ਵਿਚ ਫਸ ਗਏ। ਜਿਨ੍ਹਾਂ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਹਾਦਸੇ 'ਚ ਕਲੀਨਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਡਰਾਈਵਰ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਮ੍ਰਿਤਕ ਡਰਾਈਵਰ ਦੀ ਪਛਾਣ ਅਮਿਤ ਸ਼ਰਮਾ ਦੇ ਰੂਪ ਵਿਚ ਹੋਈ ਹੈ ਜਦਕਿ ਕਲੀਨਰ ਦੀ ਸ਼ਨਾਖਤ ਨਹੀਂ ਹੋ ਸਕੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੀਂਹ ਨੇ ਧੋ ਸੁੱਟੀ ਅੰਬਰੀਂ ਚੜ੍ਹਦੀ ਧੂੜ, ਨਹਿਰਾਂ 'ਚ ਬਦਲੀਆਂ ਸੜਕਾਂ (ਵੀਡੀਓ)
NEXT STORY