ਅੰਮ੍ਰਿਤਸਰ (ਇੰਦਰਜੀਤ) - ਜਿਵੇਂ-ਜਿਵੇਂ ਪੁਲਸ ਦੇਸ਼-ਵਿਦੇਸ਼ 'ਚ ਹਨੀਪ੍ਰੀਤ ਦੇ ਪਿੱਛੇ ਭੱਜ ਰਹੀ ਹੈ, ਤਿਵੇਂ-ਤਿਵੇਂ ਹਨੀਪ੍ਰੀਤ ਦੀ ਟੀ. ਆਰ. ਪੀ. ਦਾ ਗ੍ਰਾਫ ਆਸਮਾਨ ਨੂੰ ਛੂੰਹਦਾ ਜਾ ਰਿਹਾ ਹੈ। ਜਬਰ-ਜ਼ਨਾਹ ਤੋਂ ਇਲਾਵਾ ਕਈ ਮਾਮਲਿਆਂ ਵਿਚ ਫਸੇ ਰਾਮ ਰਹੀਮ ਨੂੰ ਲੋਕ ਭੈੜੀ ਨਜ਼ਰ ਨਾਲ ਦੇਖ ਰਹੇ ਹਨ ਪਰ ਉਸ ਦੇ ਨਾਂਹ-ਪੱਖੀ ਅਕਸ ਦੇ ਬਾਵਜੂਦ ਉਸ ਦੀ ਮੂੰਹ ਬੋਲੀ ਪੁੱਤਰੀ ਹਨੀਪ੍ਰੀਤ ਨੂੰ ਉਸ ਦੀ ਨੈਗੇਟਿਵ ਇਮੇਜ ਤੋਂ ਵੀ ਟੀ. ਆਰ. ਪੀ. ਮਿਲ ਰਹੀ ਹੈ। ਹਾਲਾਂਕਿ ਹਨੀਪ੍ਰੀਤ 'ਤੇ ਬਾਬੇ ਦੇ ਗ੍ਰਿਫਤਾਰ ਹੋਣ ਦੇ ਸਮੇਂ ਅਤੇ 2 ਦਿਨ ਬਾਅਦ ਵੀ ਪੁਲਸ ਨੇ ਕਿਸੇ ਤਰ੍ਹਾਂ ਦਾ ਕੋਈ ਅਪਰਾਧਿਕ ਦੋਸ਼ ਨਹੀਂ ਲਾਇਆ ਸੀ ਪਰ ਬਦਲਦੇ ਘਟਨਾਕ੍ਰਮ ਵਿਚ ਪੁਲਸ ਨੇ ਉਸ ਨੂੰ ਪੂਰਾ ਅਪਰਾਧੀ ਐਲਾਨ ਕਰਦੇ ਹੋਏ ਉਸ ਨੂੰ ਫੜਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਪਰ ਸ਼ਾਇਦ ਆਮ ਲੋਕ ਉਸ ਦੇ ਭੱਜ ਜਾਣ 'ਤੇ ਵੀ ਇਸ ਉਤੇ ਕੋਈ ਨੈਗੇਟਿਵ ਪ੍ਰਤੀਕਿਰਿਆ ਨਾ ਦਿੰਦੇ ਹੋਏ ਸਿਰਫ ਉਸ ਦੀ ਸੁੰਦਰਤਾ ਦੀ ਚਰਚਾ ਕਰਨਾ ਹੀ ਪਸੰਦ ਕਰਦੇ ਹਨ। ਜੇਕਰ ਆਮ ਲੋਕਾਂ ਦਾ ਹਨੀਪ੍ਰੀਤ ਪ੍ਰਤੀ ਚਰਚਾ ਦਾ ਰਵੱਈਆ ਦੇਖਿਆ ਜਾਵੇ ਤਾਂ ਬੁੱਢਾ ਹੋਵੇ ਜਾਂ ਜਵਾਨ, ਬਸ ਹਨੀਪ੍ਰੀਤ ਇੰਸਾਂ।
ਇਕ ਹੀ ਚਰਚਾ : ਪਿਛਲੇ ਕਈ ਮਹੀਨਿਆਂ ਤੋਂ ਨੋਟਬੰਦੀ, ਜੀ. ਐੱਸ. ਟੀ., ਡੋਕਲਾਮ ਵਿਵਾਦ ਵਰਗੇ ਕਈ ਭਖਦੇ ਮੁੱਦਿਆਂ ਦੀ ਚਰਚਾ ਨੇ ਆਮ ਆਦਮੀ, ਮੀਡੀਆ, ਸੋਸ਼ਲ ਮੀਡੀਆ ਅਤੇ ਹੋਰ ਚਰਚਾਵਾਂ ਵਿਚ ਲੋਕਾਂ ਨੂੰ ਰੁਝਾਈ ਰੱਖਿਆ ਸੀ ਪਰ ਪਿਛਲੇ ਕੁਝ ਦਿਨਾਂ ਵਿਚ ਹੀ ਆਸਮਾਨ ਤੋਂ ਉਤਰੀ ਹਨੀਪ੍ਰੀਤ ਦੀਆਂ ਚਰਚਾਵਾਂ ਨੇ ਉਪਰੋਕਤ ਸਾਰੀਆਂ ਚਰਚਾਵਾਂ ਨੂੰ ਪਿੱਛੇ ਛੱਡਦੇ ਹੋਏ ਬਸ ਹਨੀਪ੍ਰੀਤ 'ਤੇ ਹੀ ਫੋਕਸ ਬਣਾ ਲਿਆ ਹੈ। ਪਾਰਕ ਹੋਵੇ ਜਾਂ ਰੈਸਤਰਾਂ, ਫੰਕਸ਼ਨ ਜਾਂ ਸਮਾਜਿਕ ਸਭਾ, ਬਸ ਹਨੀਪ੍ਰੀਤ ਦੀ ਹੀ ਚਰਚਾ ਹੈ।
ਹਨੀਪ੍ਰੀਤ ਅਤੇ ਫਿਲਮਾਂ : ਹਨੀਪ੍ਰੀਤ ਦੀਆਂ ਫਿਲਮਾਂ ਪ੍ਰਤੀ ਖਿੱਚ ਅਤੇ ਨਿਰਦੇਸ਼ਨ ਦੇ ਨਾਲ-ਨਾਲ ਰਾਮ ਰਹੀਮ ਨੂੰ ਸਾਧੂਗਿਰੀ ਤੋਂ ਫਿਲਮਾਂ ਦਾ ਹੀਰੋ ਬਣਾਉਣ ਵਿਚ ਸਫਲ ਹੋਣ ਤੋਂ ਬਾਅਦ ਬਾਲੀਵੁੱਡ ਵਿਚ ਵੀ ਉਸ ਦਾ ਨਾਂ ਚਮਕਣ ਲੱਗਾ ਸੀ। ਨੌਜਵਾਨ ਪੀੜ੍ਹੀ ਦਾ ਕਹਿਣਾ ਹੈ ਕਿ ਜੇਕਰ ਹਨੀਪ੍ਰੀਤ ਬਾਬੇ ਦੀ ਇਸ ਲੀਲਾ ਤੋਂ ਦੂਰ ਹਟ ਕੇ ਸਮਾਂ ਰਹਿੰਦੇ ਫਿਲਮਾਂ ਵਿਚ ਪਹੁੰਚ ਜਾਂਦੀ ਤਾਂ ਅੱਜ ਮਿਸ ਸ਼੍ਰੀਲੰਕਾ ਅਤੇ ਵੇਟ ਵਾਟਰਫਾਲ ਗਰਲ ਜੈਕਲੀਨ ਫਰਨਾਂਡਿਸ, ਡਾਇਨਾਮਿਕ ਗਰਲ ਉਰਵਸ਼ੀ ਰੌਤੇਲਾ ਵਰਗੀਆਂ ਹੀਰੋਇਨਾਂ ਨੂੰ ਵੀ ਆਪਣੀ ਚਮਕ ਨਾਲ ਮਾਤ ਦੇ ਸਕਦੀ ਸੀ, ਹੋਰ ਤਾਂ ਹੋਰ ਹਾਲੀਵੁੱਡ ਅਤੇ ਬਾਲੀਵੁੱਡ ਦੀ 5 ਫੁੱਟ 3 ਇੰਚ ਦੀ ਫਲੈਕਸੇਬਲ ਬਾਲਾ ਸੰਨੀ ਲਿਓਨ ਵੀ ਇਸ ਦੇ ਸਾਹਮਣੇ ਨਹੀਂ ਟਿਕ ਸਕਦੀ ਸੀ।
ਹਨੀਪ੍ਰੀਤ ਦੀ ਦਿਲਖਿੱਚਵੀਂ ਸ਼ਖਸੀਅਤ : ਰਾਮ ਰਹੀਮ ਦੀ ਪੁੱਤਰੀ ਦੇ ਨਾਲ ਸਾਧਵੀ ਕਹਾਉਣ ਦੇ ਬਾਵਜੂਦ ਹਨੀਪ੍ਰੀਤ ਦਾ ਆਕਰਸ਼ਣ ਘੱਟ ਨਹੀਂ ਹੁੰਦਾ। ਹਨੀਪ੍ਰੀਤ ਵੱਲੋਂ ਜਾਰੀ ਕੀਤੀ ਗਈ ਆਪਣੀ ਪ੍ਰੋਫਾਈਲ ਵਿਚ ਜਿਥੇ ਆਪਣਾ ਕੱਦ 5 ਫੁੱਟ 7 ਇੰਚ ਅਤੇ ਆਕਰਸ਼ਕ ਫਿਗਰ ਦੇ ਰੂਪ 'ਚ 35-29-35 ਦੱਸਿਆ ਗਿਆ ਹੈ, ਉਸ ਨੂੰ ਦੇਖਦਿਆਂ ਆਮ ਲੋਕਾਂ ਵਿਚ ਇਸ ਦੀ ਚਰਚਾ ਹੋਰ ਵੀ ਵੱਧ ਗਈ ਹੈ। ਹਾਲਾਂਕਿ ਹਨੀਪ੍ਰੀਤ ਦਾ ਭਵਿੱਖ ਤਾਂ ਆਉਣ ਵਾਲੇ ਸਮੇਂ ਵਿਚ ਜੇਲ ਹੀ ਦਿਖਾਈ ਦੇ ਰਿਹਾ ਹੈ ਪਰ ਪ੍ਰਾਪਤ ਸੂਚਨਾ ਤੱਕ ਹਨੀਪ੍ਰੀਤ ਦੀ ਟੀ. ਆਰ. ਪੀ. ਦਾ ਗ੍ਰਾਫ ਆਖਰੀ ਸਿਰੇ ਤੱਕ ਪੁੱਜਦਾ ਦਿਖਾਈ ਦੇ ਰਿਹਾ ਹੈ।
ਕਿਸਾਨ ਆਗੂਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਲੋਕਾਂ ਨੇ ਸਰਕਾਰ ਦੀ ਫੂਕੀ ਅਰਥੀ
NEXT STORY