ਚੰਡੀਗੜ੍ਹ (ਰਾਏ) : ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਸੱਦੇ 'ਤੇ 20 ਜੁਲਾਈ ਨੂੰ ਪੂਰੇ ਦੇਸ਼ 'ਚ ਹੋਣ ਜਾ ਰਹੀ ਟਰੱਕਾਂ ਦਾ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਨ ਕਰਨ 'ਚ ਚੰਡੀਗੜ੍ਹ ਟਰਾਂਸਪੋਰਟ ਐਸੋਸੀਏਸ਼ਨ ਵੀ ਹਿੱਸਾ ਲਵੇਗੀ। ਐਸੋਸੀਏਸ਼ਨ ਨੇ ਇਸ ਸਬੰਧੀ ਟਰਾਂਸਪੋਰਟ ਹਾਊਸ ਸੈਕਟਰ-26 'ਚ ਮੀਟਿੰਗ ਕੀਤੀ। ਇਸ 'ਚ ਐਸੋਸੀਏਸ਼ਨ ਦੇ 100 ਤੋਂ ਜ਼ਿਆਦਾ ਮੈਂਬਰ ਸ਼ਾਮਲ ਹੋਏ। ਐਸੋਸੀਏਸ਼ਨ ਦੇ ਪ੍ਰਧਾਨ ਕੇ. ਕੇ. ਅਬਰੋਲ ਨੇ ਦੱਸਿਆ ਕਿ ਚੰਡੀਗੜ੍ਹ ਦੇ ਟਰਾਂਸਪੋਰਟ ਏਰੀਆ 'ਚ ਥਾਂ ਘੱਟ ਹੋਣ ਕਾਰਨ ਉਹ ਲੋਕ ਸੜਕ 'ਤੇ ਹੀ ਆਪਣੇ ਟਰੱਕ ਖੜ੍ਹੇ ਕਰਨਗੇ।
ਉਨ੍ਹਾਂ ਦਾ ਕਹਿਣਾ ਸੀ ਕਿ ਇਸ ਕਾਰਨ ਚੰਡੀਗੜ੍ਹ 'ਚ ਆਉਣ ਵਾਲੀਆਂ ਦਾਲਾਂ, ਚੌਲ, ਫਲਾਂ ਦੀ ਸਪਾਲਈ ਦੇ ਨਾਲ ਇੰਡਸਟਰੀ ਦੇ ਰਾਅ ਮਟੀਰੀਅਲ ਦੀ ਸਪਲਾਈ ਵੀ ਰੁਕ ਸਕਦੀ ਹੈ। ਕੇ. ਕੇ. ਅਬਰੋਲ ਦਾ ਕਹਿਣਾ ਸੀ ਕਿ ਚੰਡੀਗੜ੍ਹ 'ਚ ਕਰੀਬ 300 ਟਰਾਂਸਪੋਰਟਰ ਹਨ ਅਤੇ ਇਕ ਹਜ਼ਾਰ ਟਰੱਕ। ਉਨ੍ਹਾਂ ਕਿਹਾ 20 ਜੁਲਾਈ ਨੂੰ ਸਵੇਰੇ 6 ਵਜੇ ਤੋਂ ਟਰੱਕਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ।
ਹਫਤੇ 'ਚ ਥਾਣਾ ਸਦਰ ਦੇ ਖੇਤਰ 'ਚ ਦੂਜਾ ਕਤਲ
NEXT STORY