ਗਿੱਦੜਬਾਹਾ (ਚਾਵਲਾ)-ਬੀਤੀ ਰਾਤ ਟਰੱਕ ਯੂਨੀਅਨ ਕੋਲ ਅਤੇ ਹੁਸਨਰ ਰੋਡ 'ਤੇ ਕਿਸੇ ਅਣਪਛਾਤੇ ਓਵਰਲੋਡ ਵਾਹਨ ਚਾਲਕ ਨੇ ਬਿਜਲੀ ਦੇ ਖੰਭੇ ਭੰਨ ਦਿੱਤੇ ਅਤੇ ਕਈ ਕੇਬਲ ਤਾਰਾਂ ਤੋੜ ਦਿੱਤੀਆਂ, ਜਿਸ ਕਾਰਨ ਕਈ ਘਰਾਂ ਅਤੇ ਦੁਕਾਨਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ।
ਜਾਣਕਾਰੀ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਕਿਸੇ ਅਣਪਛਾਤੇ ਓਵਰਲੋਡ ਵਾਹਨ ਚਾਲਕ ਨੇ ਲੰਘਦੇ ਹੋਏ ਹੁਸਨਰ ਰੋਡ 'ਤੇ ਬਿਜਲੀ ਵਾਲੇ 2 ਖੰਭੇ ਭੰਨ ਦਿੱਤੇ ਅਤੇ ਖੰਭੇ ਡਿੱਗਣ ਕਾਰਨ ਨਾਲ ਜੁੜੀਆਂ ਤਾਰਾਂ, ਕੇਬਲਾਂ ਵੀ ਟੁੱਟ ਗਈਆਂ। ਇਸ ਕਾਰਨ ਅੱਧੀ ਦਰਜਨ ਦੇ ਲਗਭਗ ਬਿਜਲੀ ਦੇ ਮੀਟਰ ਅਤੇ ਸਟਰੀਟ ਲਾਈਟਾਂ ਵੀ ਨੁਕਸਾਨੀਆਂ ਗਈਆਂ।
ਉਕਤ ਓਵਰਲੋਡ ਵਾਹਨ ਨੇ ਟਰੱਕ ਯੂਨੀਅਨ ਦੇ ਬਾਹਰੀ ਰੋਡ 'ਤੇ ਵੀ ਕਈ ਬਿਜਲੀ ਦੀਆਂ ਕੇਬਲਾਂ ਤੋੜ ਦਿੱਤੀਆਂ। ਇਸ ਨਾਲ ਬਿਜਲੀ ਵਿਭਾਗ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ।
ਜੇ. ਈ. ਸੁਖਵੀਰ ਸਿੰਘ ਨੇ ਕਿਹਾ ਕਿ ਐਤਵਾਰ ਦੀ ਸਵੇਰ ਉਨ੍ਹਾਂ ਨੂੰ ਉਕਤ ਦੁਰਘਟਨਾ ਦਾ ਪਤਾ ਲੱਗਾ ਅਤੇ ਵਿਭਾਗ ਵੱਲੋਂ ਪੁਲਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਅਤੇ ਉਕਤ ਇਲਾਕੇ ਦੀ ਬਿਜਲੀ ਸਪਲਾਈ ਜਲਦ ਬਹਾਲ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਆਰ. ਐੱਮ. ਪੀ. ਆਈ. ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
NEXT STORY