ਜਲੰਧਰ (ਸੋਨੂੰ) — ਇਥੇ ਟਰੱਕ ਯੁਨੀਅਨ ਨੇ ਸਰਕਾਰ ਵਲੋਂ ਜਾਰੀ ਕੀਤੀ ਗਈ ਯੂਨੀਅਨ ਨੂੰ ਭੰਗ ਕਰਨ ਦੀ ਨੋਟੀਫਿਕੇਸ਼ਨ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ, ਜਿਸ ਤਹਿਤ ਡੀ. ਸੀ. ਦਫਤਰ ਦੇ ਬਾਹਰ ਉਕਤ ਯੂਨੀਅਨ ਨੇ ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਅੱਗ ਲਗਾ ਕੇ ਆਪਣਾ ਵਿਰੋਧ ਜਤਾਇਆ।
ਜ਼ਿਕਰਯੋਗ ਹੈ ਕਿ ਟਰੱਕ ਯੂਨੀਅਨ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਯੂਨੀਅਨ ਨੂੰ ਭੰਗ ਕੀਤੇ ਜਾਣ ਦੇ ਫੈਸਲੇ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਕਈ ਟਰੱਕ ਚਾਲਕਾਂ ਦੇ ਪਰਿਵਾਰ ਆਰਥਿਕ ਤੰਗੀ ਦਾ ਸ਼ਿਕਾਰ ਹੋ ਜਾਣਗੇ।
ਵਿਆਹ ਦਾ ਸਾਂਝਾ ਦੇ ਕੇ 2 ਲੜਕੀਆਂ ਨੂੰ ਭਜਾਉਣ ਵਾਲੇ ਨਾਮਜ਼ਦ
NEXT STORY