ਬਟਾਲਾ (ਸੈਂਡੀ) : ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਦੋ ਲੜਕੀਆਂ ਨੂੰ ਭਜਾਉਣ ਵਾਲੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਦਾ ਮਾਮਲ ਸਾਹਮਣੇ ਆਇਆ ਹੈ। ਇਸ ਸੰਬੰਧੀ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਦਿੱਤੀ ਦਰਖਾਸ਼ਤ ਵਿਚ ਸੁਖਵਿੰਦਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਸੰਦਲਪੁਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਰਿਵਾਰ ਦੇ ਨਾਲ ਘਰ ਵਿਚ ਸੁੱਤਾ ਹੋਇਆ ਸੀ ਅਤੇ ਜਦੋਂ ਮੈਂ ਤੜਕ ਸਾਰ 4 ਵਜੇ ਉਠਿਆਂ ਤੇ ਦੇਖਿਆ ਕਿ ਮੇਰੀ ਭੈਣ (ਪੂਜਾ) ਕਾਲਪਨਿਕ ਨਾਂ ਮੰਜੀ 'ਤੇ ਨਹੀਂ ਸੀ। ਉਸਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਭੈਣ ਨੂੰ ਵਿੱਕੀ ਪੁੱਤਰ ਨਰਿੰਦਰ ਸਿੰਘ ਵਾਸੀ ਸੰਦਲਪੁਰ ਵਿਆਹ ਦਾ ਸਾਂਝਾ ਦੇ ਕੇ ਆਪਣੇ ਨਾਲ ਵਰਗਲਾ ਕੇ ਲੈ ਗਿਆ ਹੈ। ਇਸ ਸੰਬੰਧੀ ਏ. ਐਸ. ਆਈ ਭੁਪਿੰਦਰ ਕੁਮਾਰ ਨੇ ਸੁਖਵਿੰਦਰ ਸਿੰਘ ਦੇ ਬਿਆਨਾਂ 'ਤੇ ਉਕਤ ਨੌਜਵਾਨ ਖਿਲਾਫ਼ ਕੇਸ ਦਰਜ ਕਰ ਦਿੱਤਾ ਹੈ।
ਇਸੇ ਤਰ੍ਹਾਂ ਥਾਣਾ ਘਣੀਏ ਕੇ ਬਾਂਗਰ ਪੁਲਸ ਦੇ ਏ. ਐਸ. ਆਈ ਰਛਪਾਲ ਸਿੰਘ ਨੇ ਦੱਸਿਆ ਕਿ ਧਰਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਲੰਗਰਵਾਲ ਨੇ ਥਾਣਾ ਵਿਖੇ ਰਿਪੋਰਟ ਦਰਜ ਕਰਵਾਈ ਹੈ, ਕਿ ਉਸ ਦੀ ਪਤਨੀ (ਸੁਨੀਤਾ) ਕਾਲਪਨਿਕ ਨਾਂ (18 ਸਾਲਾ) ਜਿਸ ਦੇ ਸਾਡੇ ਪਿੰਡ ਦਾ ਹੀ ਲੜਕਾ ਬਿਕਰਮਜੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ, ਮਾੜੀ ਅੱਖ ਰੱਖਦਾ ਸੀ ਅਤੇ ਬੀਤੇ ਕੱਲ ਮੇਰੀ ਲੜਕੀ ਨੂੰ ਉਕਤ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਵਰਗਲਾ ਕੇ ਲੈ ਗਿਆ। ਇਸ ਸੰਬੰਧੀ ਏ. ਐਸ. ਆਈ ਨੇ ਧਰਮ ਸਿੰਘ ਦੇ ਬਿਆਨਾਂ ਤੇ ਬਿਕਰਮਜੀਤ ਸਿੰਘ, ਬਿੰਦਰ ਸਿੰਘ ਪੁੱਤਰ ਬੀਰਾ, ਜਗੀਰੋ ਪਤਨੀ ਬਿੰਦਰ ਸਿੰਘ, ਸ਼ੇਰਾ ਪੁੱਤਰ ਬਿੰਦਰ ਤੇ ਨਿੰਦਰ ਪਤਨੀ ਸ਼ੇਰਾ ਵਾਸੀ ਲੰਗਰਵਾਲ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਪ੍ਰਧਾਨ ਸੰਧੂ ਦੀ ਅਗਵਾਈ 'ਚ ਯੂਥ ਅਕਾਲੀ ਦਲ ਵੱਲੋਂ ਸੁਖਬੀਰ ਤੇ ਮਜੀਠੀਆ ਦਾ ਸਨਮਾਨ
NEXT STORY