ਜ਼ੀਰਾ (ਅਕਾਲੀਆਂ ਵਾਲਾ) - ਟਰੱਕ ਯੂਨੀਅਨ ਜ਼ੀਰਾ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ। ਜਿਸ ਵਿਚ ਵਿਸ਼ੇਸ਼ ਤੌਰ 'ਤੇ ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ ਪੁੱਜੇ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਜਾਪ ਕਰਵਾ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ। ਸਮਾਗਮ ਦੌਰਾਨ ਜਥੇ. ਜ਼ੀਰਾ ਨੇ ਟਰੱਕ ਯੂਨੀਅਨ ਦੀ ਪ੍ਰਬੰਧਕੀ ਟੀਮ ਵੱਲੋਂ ਚਲਾਏ ਵਧੀਆ ਪ੍ਰਬੰਧਾਂ ਦੀ ਪ੍ਰਸ਼ੰਸਾਂ ਕੀਤੀ ਅਤੇ ਭਵਿੱਖ ਵਿਚ ਅਜਿਹੀ ਆਸ ਜਿਤਾਈ। ਇਸ ਸਮਾਗਮ ਵਿਚ ਯੂਨੀਅਨ ਦੇ ਪ੍ਰਧਾਨ ਹਰੀਸ਼ ਜੈਨ ਗੋਗਾ, ਜਸਬੀਰ ਸਿੰਘ ਬੰਬ ਪ੍ਰਧਾਨ, ਬਾਬੂ ਰਾਮ ਭੜਾਣਾ ਪ੍ਰਧਾਨ ਆਦਿ ਹਾਜ਼ਰ ਸਨ। ਇਸ ਮੌਕੇ ਜਥੇ. ਜ਼ੀਰਾ ਨੇ ਸਵਰਗੀ ਪ੍ਰਧਾਨ ਜਸਵੰਤ ਸਿੰਘ ਦੇ ਪੁੱਤਰ ਨਿਸ਼ਾਨ ਸਿੰਘ ਵਕੀਲਾਂ ਵਾਲਾ ਨੂੰ ਟਰੱਕ ਯੂਨੀਅਨ ਵਿਚ ਪ੍ਰਤੀਨਿਧਤਾ ਦੇਣ ਦੇ ਲਈ ਸਿਰਪਾਉ ਭੇਂਟ ਕੀਤਾ।
ਕਸ਼ਯਮ ਰਾਜਪੂਤ ਮਹਿਰਾ ਸਿੱਖ ਸਭਾ ਦੇ ਮੈਂਬਰਾਂ ਦੀ ਹੋਈ ਮੀਟਿੰਗ
NEXT STORY