ਰਾਜਪੁਰਾ/ਘਨੌਰ, (ਹਰਵਿੰਦਰ, ਗੁਰਪਾਲ, ਅਲੀ, ਚਾਵਲਾ, ਨਿਰਦੋਸ਼)- ਅਪਣੀਅਾਂ ਮੰਗਾਂ ਨੂੰ ਲੈ ਕੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਪੰਜਾਬ ਇਕਾਈ ਵੱਲੋਂ ਅਤੇ ਟਰੱਕ ਆਪਰੇਟਰ ਯੂਨੀਅਨਾਂ ਵੱਲੋ ਸ਼ੰਭੂ ਬੈਰੀਅਰ ’ਤੇ ਵੱਡੇ ਪੱਧਰ ਉੱਤੇ ਰੋਡ ਜਾਮ ਕੀਤੀ ਤੇ ਧਰਨਾ ਲਾਇਆ। ਇਸ ’ਚ ਵੱਖ-ਵੱਖ ਜ਼ਿਲਿਅਾਂ ਤੋਂ ਟਰੱਕ ਯੂਨੀਅਨਾਂ ਦੇ ਪ੍ਰਧਾਨ ਵੀ ਪਹੁੰਚੇ ਹੋਏ ਸਨ। ਕਰੀਬ 6 ਘੰਟੇ ਸ਼ੰਭੂ ਬੈਰੀਅਰ ਤੇ ਚੱਕਾ ਜਾਮ ਕੀਤਾ ਗਿਆ।
ਇਸ ਮੌਕੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਪਖਤਾ ਇੰਤਜ਼ਾਮ ਕੀਤੇ ਹੋਏ ਸਨ। ਡੀ. ਐੱਸ. ਪੀ. ਰਾਜਪੁਰਾ ਕ੍ਰਿਸ਼ਨ ਕੁਮਾਰ ਪੈਂਥੇ ਅਤੇ ਹਲਕਾ ਘਨੌਰ ਦੇ ਡੀ. ਐੱਸ. ਪੀ. ਅਸ਼ੋਕ ਕੁਮਾਰ ਨੇ ਖੁਦ ਸ਼ੰਭੂ ਬੈਰੀਅਰ ’ਤੇ ਜਾਇਜ਼ਾ ਲਿਆ। ਇਸ ਮੌਕੇ ਜ਼ਿਲਾ ਪਟਿਆਲਾ, ਫਤਿਹਗਡ਼੍ਹ ਸਾਹਿਬ, ਰੋਪਡ਼ ਤੇ ਜ਼ਿਲਾ ਮੋਹਾਲੀ ਸਮੇਤ ਕਈ ਜ਼ਿਲਿਅਾਂ ਦੇ ਟਰੱਕ ਆਪਰੇਟਰਾਂ ਦੇ ਪ੍ਰਧਾਨਾਂ ਨੇ ਹਿੱਸਾ ਲਿਆ। ਰਾਜਪੁਰਾ ਤੋਂ ਟਰਾਂਸਪੋਟਰ ਮਹਿੰਦਰ ਸਹਿਗਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਾਮਰੇਡ ਪ੍ਰੇਮ ਸਿੰਘ ਘਡ਼ਾਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਟਰੱਕ ਅਾਪਰੇਟਰਾਂ ਨਾਲ ਧੱਕਾ ਕਰ ਰਹੀ ਹੈ ਕਿਉਕਿ ਟਰੱਕ ਅਾਪਰੇਟਰ ਹਰ ਪ੍ਰਕਾਰ ਦੇ ਟੈਕਸ ਪਹਿਲਾਂ ਤੋਂ ਹੀ ਭਰ ਰਹੇ ਹਨ। ਹੁਣ ਕੇਂਦਰ ਸਰਕਾਰ ਵੱਲੋਂ ਜਿਹਡ਼ੇ ਨਵੇਂ-ਨਵੇਂ ਕਾਨੂੰਨ ਬਣਾਏ ਜਾ ਰਹੇ ਹਨ, ਉਹ ਸਰਕਾਰ ਦੇ ਫਾਇਦੇ ਲਈ ਤਾਂ ਹੋਣਗੇ ਪਰ ਟਰੱਕ ਅਾਪਰੇਟਰਾਂ ਦੇ ਹੱਕ ’ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਸਾਡੀਅਾਂ ਮੰਗਾਂ ਅਨੁਸਾਰ ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ ’ਚ ਲਿਆਉਣਾ ਚਾਹੀਦਾ ਹੈ ਤਾਂ ਜੋ ਡੀਜ਼ਲ ਦੇ ਰੇਟ ਘੱਟ ਹੋ ਸਕਣ ਅਤੇ ਟਰੱਕ ਆਪਰੇਟਰ ਅਾਪਣੇ ਟਰੱਕਾਂ ਨੂੰ ਚਲਾ ਸਕਣ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਇੰਸ਼ੋਰੇਸ਼ ਦੇ ਰੇਟ ਵੀ ਕਈ ਗੁਣਾ ਵਧਾ ਦਿੱਤੇ ਹਨ। ਟਰੱਕ ਆਪਰੇਟਰਾਂ ਦਾ ਲੱਕ ਤੋਡ਼ ਦਿੱਤਾ ਹੈ। ਜਿਹਡ਼ੀ ਥਰਡ ਪਾਰਟੀ ਇੰਸ਼ੋਰੈਂਸ 1500 ਰੁਪਏ ’ਚ ਹੁੰਦੀ ਸੀ, ਹੁਣ ਹਜ਼ਾਰਾਂ ਦੀ ਹੋ ਰਹੀ ਹੈ। ਇਸ ਤੋਂ ਇਲਾਵਾ ਹਰ ਸ਼ਹਿਰ ਅਤੇ ਹਾਈਵੇ ਰੋਡਜ਼ ’ਤੇ ਸਰਕਾਰ ਵੱਲੋ ਟੋਲ ਟੈਕਸ ਨਾਲ ਜੋ ਟਰੱਕ ਆਪਰੇਟਰਾਂ ਦੀ ਲੁੱਟ ਹੋ ਰਹੀ ਹੈ ਅਤੇ ਕਈ-ਕਈ ਘੰਟੇ ਟੋਲ ’ਤੇ ਖੜ੍ਹੇ ਹੋਣਾ ਪੈ ਰਿਹਾ ਹੈ, ਨਾਲ ਪੂਰੇ ਦੇਸ਼ ਦੇ ਟਰੱਕ ਆਪਰੇਟਰਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਟੀ. ਡੀ. ਐੱਸ. ਅਤੇ ਈ-ਬਿੱਲਾਂ ਨਾਲ ਵੀ ਟਰੱਕ ਆਪਰੇਟਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ ਕਿਉਂਕਿ ਜੇਕਰ ਈ-ਬਿੱਲ ’ਚ ਕਿਸੇ ਪ੍ਰਕਾਰ ਦੀ ਗਲਤੀ ਰਹਿ ਜਾਂਦੀ ਹੈ ਤਾਂ ਉਨ੍ਹਾਂ ਨੂੰ ਪੇਮੇਂਟਾਂ ਲਈ ਕਈ-ਕਈ ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰਾਂ ਨੂੰ ਵੀ ਏਅਰਲਾਈਨ ਅਤੇ ਰੇਲਵੇ ਦੀ ਤਰ੍ਹਾਂ ਇਕ ਸਲੈਬ ’ਚ ਲਿਆਉਣਾ ਚਾਹੀਦਾ ਹੈ। ਪ੍ਰੇਮ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਸਾਡੀਅਾਂ ਮੰਗਾਂ ਨਾ ਮੰਨੀਅਾਂ ਤਾਂ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਟਰੱਕ ਆਪਰੇਟਰ ਸਡ਼ਕਾਂ ’ਤੇ ਉਤਰਨ ਲਈ ਮਜਬੂਰ ਹੋ ਜਾਣਗੇ। ਇਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ®ਇਸ ਸਬੰਧ ’ਚ ਡੀ. ਐੱਸ. ਪੀ. ਘਨੌਰ ਅਸ਼ੋਕ ਕੁਮਾਰ ਨੇ ਕਿਹਾ ਕਿ ਸਾਡੇ ਵੱਲੋ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਇਹ ਧਰਨਾ ਪ੍ਰਦਰਸ਼ਨ ਅਮਨ-ਸ਼ਾਂਤੀ ਨਾਲ ਦਿੱਤਾ ਗਿਆ ਹੈ।
ਇਸ ਮੌਕੇ ਐੱਸ. ਐੱਚ. ਓ. ਸ਼ੰਭੂ ਕੁਲਵਿੰਦਰ ਸਿੰਘ , ਐੱਸ. ਐੱਚ. ਓ. ਘਨੌਰ ਰਘੁਬੀਰ ਸਿੰਘ, ਐੱਸ. ਆਈ. ਮਨਪ੍ਰੀਤ ਕੌਰ, ਐੱਸ. ਆਈ. ਹਾਕਮ ਸਿੰਘ, ਲਖਵਿੰਦਰ ਸਿੰਘ ਪ੍ਰਧਾਨ ਸਮਾਣਾ ਯੂਨੀਅਨ, ਗੁਰਜੰਟ ਸਿੰਘ ਪ੍ਰਧਾਨ, ਪਾਲ ਸਿੰਘ ਪ੍ਰਧਾਨ ਪਟਿਆਲਾ ਯੂਨੀਅਨ, ਅੰਮ੍ਰਿਤਪਾਲ ਸਿੰਘ ਸਮਾਣਾ ਕੈਂਟਰ ਯੂਨੀਅਨ, ਰਣਬੀਰ ਸਿੰਘ ਖੱਟਡ਼ਾ ਪ੍ਰਧਾਨ ਸਰਹਿੰਦ, ਰਘੁਬੀਰ ਸਿੰਘ, ਸੁਖਦੇਵ ਸਿੰਘ ਮੋਹੀ, ਮਨਜੀਤ ਸਿੰਘ ਥੂਹਾ, ਗੁਰਵਿੰਦਰ ਸਿੰਘ, ਰਿੰਕੂ ਸ਼ੰਭੂ ਕਲਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਟਰੱਕ ਯੂਨੀਅਨਾਂ ਦੇ ਪ੍ਰਧਾਨ ਅਤੇ ਆਗੂਅਾਂ ਨਾਲ ਡਰਾਈਵਰ ਮੌਜੂਦ ਸਨ।
ਨਸ਼ੇ ਵਾਲੀਅਾਂ ਗੋਲੀਅਾਂ ਤੇ ਸਮੈਕ ਸਣੇ 4 ਕਾਬੂ
NEXT STORY