ਗੁਰਦਾਸਪੁਰ, (ਵਿਨੋਦ)- ਸਥਾਨਕ ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਦਾਖਲ ਕਰਨ ਦੀ ਸਮਰਥਾ 100 ਬੈਂਡ ਹੈ ਪਰ ਉਥੇ ਰੋਜ਼ਾਨਾ ਔਸਤਾਨ 250 ਭਾਵ ਸਮਰਥਾ ਤੋਂ ਢਾਈ ਗੁਣਾ ਮਰੀਜ਼ ਦਾਖ਼ਲ ਹੁੰਦੇ ਹਨ।
ਸ਼ਹਿਰ ਦੇ ਬਾਹਰ ਪਿੰਡ ਬੱਬਰੀ ਕੋਲ 10 ਏਕੜ ਜ਼ਮੀਨ 'ਤੇ ਬਣੇ ਇਸ ਹਸਪਤਾਲ ਦਾ ਉਦਘਾਟਨ ਕੁਝ ਮਹੀਨੇ ਪਹਿਲਾਂ ਹੀ ਕੀਤਾ ਗਿਆ ਸੀ। ਗੁਰਦਾਸਪੁਰ ਸ਼ਹਿਰ 'ਚੋਂ ਹਸਪਤਾਲ ਨੂੰ ਪਿੰਡ ਦੇ ਬਾਹਰ ਤਬਦੀਲ ਕਰਨ 'ਤੇ ਕਾਫੀ ਵਿਰੋਧ ਵੀ ਹੋਇਆ ਸੀ। ਵਿਧਾਨ ਸਭਾ ਚੋਣਾਂ ਵਿਚ ਤਾਂ ਚੋਣ ਲੜਨ ਵਾਲੇ ਇਕ ਪ੍ਰਤੀਨਿਧੀ ਨੇ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਇਕ ਮਹੀਨੇ ਵਿਚ ਹਸਪਤਾਲ ਨੂੰ ਫਿਰ ਸ਼ਹਿਰ 'ਚ ਤਬਦੀਲ ਕਰ ਦਿੱਤਾ ਜਾਵੇਗਾ। ਖੁੱਲ੍ਹੇ ਵਾਤਾਵਰਣ ਵਿਚ ਬਣੇ ਇਸ ਹਸਪਤਾਲ ਦੀ ਸਮਰਥਾ 100 ਬੈਂਡ ਦੀ ਹੈ। ਇਸ ਹਸਪਤਾਲ ਦੇ ਨਾਲ ਇਕ ਏ. ਐੱਨ. ਐੱਮ. ਨਰਸਿੰਗ ਕਾਲਜ ਅਤੇ ਨਸ਼ਾ-ਮੁਕਤੀ ਸੈਂਟਰ ਵੀ ਚਲ ਰਿਹਾ ਹੈ।
ਬਠਿੰਡਾ ਦੇ ਮੌੜ ਮੰਡੀ 'ਚੋਂ ਪੁਲਸ ਨੇ ਬਰਾਮਦ ਕੀਤੇ 3 ਹੈਂਡਗ੍ਰੇਨੇਡ
NEXT STORY