ਰੂਪਨਗਰ, (ਵਿਜੇ)- ਜ਼ਿਲਾ ਪੁਲਸ ਵੱਲੋਂ ਲੁੱਟਾਂ-ਖੋਹਾਂ ਕਰਨ ਦੇ ਮਾਮਲੇ 'ਚ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਰਾਜਬਚਨ ਸਿੰਘ ਸੰਧੂ ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਦੱਸਿਆ ਕਿ 9 ਮਾਰਚ ਨੂੰ ਦੋ ਨਾ-ਮਾਲੂਮ ਵਿਅਕਤੀਆਂ ਨੇ ਪਿੰਡ ਸਲੇਮਪੁਰ ਤੋਂ ਹਰਪਾਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਚੱਕਲਾ ਥਾਣਾ ਮੋਰਿੰਡਾ, ਜੋ ਕਿ ਕੱਪੜੇ ਵੇਚਣ ਦਾ ਕੰਮ ਕਰਦਾ ਹੈ, ਨੂੰ ਪਿੰਡ ਸਲੇਮਪੁਰ ਨਜ਼ਦੀਕ ਭਾਖੜਾ ਨਹਿਰ ਦੇ ਕੱਚੇ ਰਸਤੇ 'ਤੇ ਘੇਰ ਕੇ ਮੋਬਾਇਲ ਅਤੇ 2500 ਰੁਪਏ ਖੋਹ ਲਏ ਸਨ।
ਜਿਸ ਸਬੰਧੀ ਮੁਕੱਦਮਾ ਥਾਣਾ ਮੋਰਿੰਡਾ 'ਚ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਦੀ ਤਫਤੀਸ਼ ਨਵਰੀਤ ਸਿੰਘ ਵਿਰਕ, ਪੀ.ਪੀ.ਐੱਸ, ਉਪ ਕਪਤਾਨ ਪੁਲਸ, ਸਬ-ਡਵੀਜ਼ਨ ਸ੍ਰੀ ਚਮਕੌਰ ਸਾਹਿਬ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸ਼ਿੰਦਰਪਾਲ ਇੰਚ. ਪੀ. ਪੀ. ਲਠੇੜੀ ਵੱਲੋਂ ਕਰਦੇ ਹੋਏ ਦੋਸ਼ੀ ਗੁਰਦੀਪ ਸਿੰਘ ਦੀਪਾ ਪੁੱਤਰ ਕਰਨੈਲ ਸਿੰਘ ਅਤੇ ਭੁਪਿੰਦਰ ਸਿੰਘ ਭਿੰਦਾ
ਪੁੱਤਰ ਮੇਵਾ ਸਿੰਘ ਵਾਸੀਆਨ ਬੋਂਦਲੀ ਥਾਣਾ ਸਮਰਾਲਾ ਜ਼ਿਲਾ ਲੁਧਿਆਣਾ ਨੂੰ 11 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ।
ਜਿਨ੍ਹਾਂ ਨੇ ਪੁੱਛ-ਗਿੱਛ 'ਚ ਦੱਸਿਆ ਕਿ ਉਨ੍ਹਾਂ ਨੇ 9 ਮਾਰਚ ਨੂੰ ਪਿੰਡ ਸ਼ਾਂਤਪੁਰ ਨਹਿਰ ਪੁਲ ਤੋਂ ਪਰਮਜੀਤ ਸਿੰਘ ਪੁੱਤਰ ਵਿਸ਼ੇਸ਼ਰ ਸਿੰਘ ਵਾਸੀ ਪਿੰਡ ਦੁੱਗਰੀ ਨੂੰ ਘੇਰ ਕੇ ਉਸ ਪਾਸੋਂ ਇਕ ਮੋਬਾਇਲ ਅਤੇ 1700 ਰੁਪਏ ਦੀ ਖੋਹ ਕੀਤੀ ਸੀ। ਇਸ ਮਾਮਲੇ 'ਚ ਥਾਣਾ ਸ੍ਰੀ ਚਮਕੌਰ ਸਾਹਿਬ 'ਚ ਪਰਚਾ ਦਰਜ ਕੀਤਾ ਗਿਆ ਸੀ। ਜਦੋਂਕਿ ਦੋਸ਼ੀ ਗੁਰਦੀਪ ਸਿੰਘ ਦੀਪਾ ਨੇ 10 ਮਾਰਚ ਨੂੰ ਆਪਣੇ ਪਿੰਡ ਬੋਂਦਲੀ ਦੇ ਸੁੱਖੀ ਪੁੱਤਰ ਪਿਆਰਾ ਸਿੰਘ ਨਾਲ ਮਿਲ ਕੇ ਪਿੰਡ ਅਲੋੜ ਥਾਣਾ ਸਦਰ ਖੰਨਾ ਦੇ ਲਾਗੇ ਇਕ ਵਿਅਕਤੀ ਪਾਸੋਂ ਪਲਸਰ ਮੋਟਰਸਾਈਕਲ ਖੋਹ ਲਿਆ ਸੀ ਅਤੇ ਇਸ ਸਬੰਧੀ ਥਾਣਾ ਸਦਰ ਖੰਨਾ ਵਿਖੇ ਮੁਕੱਦਮਾ ਦਰਜ ਹੈ। ਦੋਸ਼ੀਆਂ ਕੋਲੋਂ ਖੋਹੇ ਹੋਏ 2 ਮੋਬਾਇਲ, 2500 ਰੁਪਏ ਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਤ੍ਰਿਪੁਰਾ 'ਚ ਮੂਰਤੀਆਂ ਦੀ ਭੰਨ-ਤੋੜ ਦੇ ਵਿਰੋਧ 'ਚ ਖੱਬੇ ਪੱਖੀਆਂ ਨੇ ਕੱਢਿਆ ਰੋਸ ਮਾਰਚ
NEXT STORY