ਫਿਰੋਜ਼ਪੁਰ (ਬਿਊਰੋ) - ਨਸ਼ੇ ਦੇ ਕੋਹੜ ਦੀਆਂ ਇਹ ਉਹ ਤਸਵੀਰਾਂ ਹਨ ਜੋ ਸਭ ਨੂੰ ਝਿਜੋੜ ਕੇ ਰੱਖ ਦੇਣਗੀਆਂ। ਮੰਜੇ 'ਤੇ ਪਏ ਫਿਰੋਜ਼ਪੁਰ ਦੇ ਪਿੰਡ ਕਡਮਾ ਦੇ ਇਹ ਦੋਵੇਂ ਭਰਾ ਨਸ਼ੇ ਦੀ ਗ੍ਰਿਫਤ 'ਚ ਅਜਿਹੇ ਫਸੇ ਹਨ ਕਿ ਅੱਜ ਮੰਜੇ 'ਤੇ ਹੀ ਤੜਪ ਰਹੇ ਹਨ। ਬਜ਼ੁਰਗ ਮਾਤਾ-ਪਿਤਾ ਆਪਣੇ ਦੋਵੇਂ ਪੁੱਤਰਾਂ ਦੀ ਦੇਖਭਾਲ ਕਰ ਰਹੇ ਹਨ, ਜਿਨ੍ਹਾਂ 'ਚੋਂ ਇਕ ਕੋਲੋਂ ਨਾ ਤਾਂ ਬੋਲਿਆ ਜਾਂਦਾ ਹੈ ਤੇ ਨਾ ਹੀ ਮੰਜੇ ਤੋਂ ਉਠਿਆ ਜਾਂਦਾ ਹੈ।
ਨਸ਼ੇ ਦੀ ਦਲਦਲ 'ਚ ਫਸ ਚੁੱਕੇ ਇਹ ਨੌਜਵਾਨ ਸਿਗਰੇਟ ਤੋਂ ਸ਼ੁਰੂ ਹੋਏ ਤੇ ਬੁਰੀ ਸੰਗਤ 'ਚ ਅਜਿਹੇ ਫਸੇ ਕਿ ਇਹ ਟੀਕੇ ਤੋਂ ਲੈ ਕੇ ਚਿੱਟੇ ਦਾ ਨਸ਼ਾ ਕਰਨ ਲੱਗੇ। ਇੰਨਾਂ ਹੀ ਨਹੀਂ ਇਨ੍ਹਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਬਕਾਇਦਾ ਪੈਸੇ ਖਰਚ ਕਰਕੇ ਨਸ਼ਾ ਛੁਡਾਓ ਕੇਂਦਰ 'ਚ ਭੇਜਿਆ ਪਰ ਪਰਿਵਾਰ ਮੁਤਾਬਕ ਉਥੇ ਕੁੱਟਮਾਰ ਹੋਣ ਕਾਰਨ ਉਹ ਇਨ੍ਹਾਂ ਨੂੰ ਵਾਪਸ ਘਰ ਲੈ ਆਏ। ਪੰਜਾਬ 'ਚ ਲਗਾਤਾਰ ਨਸ਼ੇ ਦੇ ਸਾਹਮਣੇ ਆ ਰਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਗੰਭੀਰ ਹੋ ਗਈ ਹੈ, ਜਿਨ੍ਹਾਂ ਵੱਲੋਂ ਨਿਗਰਾਨ ਕਮੇਟੀਆਂ ਬਣਾਈਆਂ ਗਈਆਂ ਹਨ।
ਦੱਸਣਯੋਗ ਹੈ ਕਿ ਸੂਬੇ 'ਚ ਨਸ਼ਾ ਕਈ ਮਾਵਾਂ ਦੀਆਂ ਕੁੱਖਾਂ ਨੂੰ ਸੁਨ੍ਹਾ ਕਰ ਚੁੱਕਾ ਹੈ ਤੇ ਕਈ ਭੈਣਾਂ ਤੋਂ ਉਨ੍ਹਾਂ ਦੇ ਵੀਰ ਖੋਹ ਚੁੱਕਿਆ ਹੈ। ਅਜਿਹਾ ਹੀ ਇਕ ਹੋਰ ਮਾਮਲਾ ਫਿਰੋਜ਼ਪੁਰ ਦੀ ਬਸਤੀ ਸ਼ੇਖਾਵਾਲੀ ਤੋਂ ਸਾਹਮਣੇ ਆਇਆ ਹੈ, ਜਿਥੇ ਨਸ਼ੇ ਦੀ ਓਵਰਡੋਜ਼ ਕਾਰਨ ਇਕ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਪਰਿਵਾਰ ਸਰਕਾਰਾਂ ਤੋਂ ਬੱਸ ਇਹੀ ਮੰਗ ਕਰ ਰਹੇ ਹਨ ਕਿ ਨਸ਼ੇ ਦੇ ਕੋਹੜ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ।
'ਆਪ' ਦੀ ਮਹਿਲਾ ਵਿੰਗ ਨੇ ਖੋਲ੍ਹਿਆ ਸੁਖਪਾਲ ਖਹਿਰਾ ਖਿਲਾਫ ਮੋਰਚਾ
NEXT STORY