ਸ਼ਾਹਕੋਟ (ਅਰੁਣ)- ਮੋਗਾ-ਮਲਸੀਆਂ ਰੋਡ 'ਤੇ ਅੱਜ ਮੋਟਰ-ਸਾਈਕਲ ਤੇ ਸਫਾਰੀ ਗੱਡੀ ਦੀ ਹੋਈ ਟੱਕਰ ਕਾਰਨ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਸ਼ਾਹਕੋਟ ਪੁਲਸ ਦੇ ਹੈੱਡ ਕਾਂਸਟੇਬਲ ਗੁਰਮੀਤ ਸਿੰਘ (ਪੀ.ਸੀ.ਆਰ.) ਨੇ ਇਸ ਸੰਬੰਧੀ ਦੱਸਿਆ ਕਿ ਅੱਜ ਸਥਾਨਕ ਮੋਗਾ ਰੋਡ 'ਤੇ ਐਲ. ਆਈ.ਸੀ. ਦਫਤਰ ਨੇੜੇ ਇਕ ਸਫਾਰੀ ਗੱਡੀ ਮੋਟਰਸਾਈਕਲ ਨਾਲ ਜਾ ਟਕਰਾਈ, ਜਿਸ ਕਾਰਨ ਮੋਟਰਸਾਈਕਲ ਸਵਾਰ ਗੁਰਸੇਵਕ ਪੁੱਤਰ ਰੰਗਾ ਸਿੰਘ ਅਤੇ ਰਜ਼ਨੀਸ ਪੁੱਤਰ ਰਾਜੇਸ਼ ਕੁਮਾਰ ਵਾਸੀ ਚੱਕ ਬਾਹਮਣੀਆ ਜ਼ਖਮੀ ਹੋ ਗਏ।
ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸ਼ਾਹਕੋਟ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਨਕੋਦਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਹੈੱਡ ਕਾਂਸਟੇਬਲ ਨੇ ਦੱਸਿਆ ਕਿ ਸਫਾਰੀ ਗੱਡੀ ਇੰਦਰ ਸਿੰਘ ਵਾਸੀ ਯੋਕੋਪੁਰ ਦੀ ਸੀ, ਜਿਸਨੂੰ ਕਿ ਗੁਲਸ਼ਨ ਵਾਸੀ ਪੱਤੀ ਮਲਸੀਆਂ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਉਪਰੰਤ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਖਤਰਨਾਕ ਗੈਂਗਸਟਰ ਗ੍ਰਿਫਤਾਰ
NEXT STORY