ਮਲਸੀਆਂ(ਤ੍ਰੇਹਨ)- ਅੱਜ ਰਾਤ ਮਲਸੀਆਂ-ਨਕੋਦਰ ਰਾਸ਼ਟਰੀ ਮਾਰਗ ’ਤੇ ਦੋ ਮੋਟਰਸਾਈਕਲਾਂ ਦੀ ਟੱਕਰ ’ਚ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 1 ਬੱਚਾ ਤੇ ਔਰਤ ਸਮੇਤ 3 ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ 2 ਨੌਜਵਾਨ ਕੇ. ਟੀ. ਐੱਮ. ਮੋਟਰਸਾਈਕਲ ’ਤੇ ਨਕੋਦਰ ਵਾਲੇ ਪਾਸਿਓਂ ਮਲਸੀਆਂ ਨੂੰ ਆ ਰਹੇ ਸਨ ਜਦ ਉਹ ਸੰਤ ਵਰਿਆਮ ਸਿੰਘ ਦਹੀਆ ਯਾਦਗਾਰੀ ਗਲੋਬਲ ਹਸਪਤਾਲ ਦੇ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਕੇ ਅੱਗੇ ਜਾ ਰਹੇ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਕੇ. ਟੀ. ਐੱਮ. ਮੋਟਰਸਾਈਕਲ ’ਤੇ ਸਵਾਰ ਦੋਵੇਂ ਨੌਜਵਾਨਾਂ ਦੇ ਸਿਰ ਧੜ ਨਾਲੋਂ ਵੱਖ ਹੋ ਗਏ। ਦੂਜਾ ਮੋਟਰਸਾਈਕਲ, ਜਿਸ ਨੂੰ ਦਲਬੀਰ ਸਿੰਘ (31) ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸਰਾਏ ਖਾਸ ਚਲਾ ਰਿਹਾ ਸੀ, ਦੇ ਪਿੱਛੇ ਬੈਠੀ ਉਸ ਦੀ ਪਤਨੀ ਬਲਦੀਸ਼ ਕੌਰ (26) ਤੇ ਉਨ੍ਹਾਂ ਦਾ 4 ਸਾਲ ਦਾ ਬੱਚਾ ਪ੍ਰਿਤਪਾਲ ਜ਼ਖਮੀ ਹੋ ਗਏ ਜਦਕਿ ਇਕ ਸਾਲ ਦਾ ਬੱਚਾ ਸਹਿਜਵੀਰ ਸਿੰਘ ਬਾਲ-ਬਾਲ ਬਚ ਗਿਆ।
ਇਹ ਵੀ ਪੜ੍ਹੋ- ਸ਼ਾਰਟ ਸਰਕਟ ਕਾਰਨ ਬੈੱਡ ਨੂੰ ਲੱਗੀ ਅੱਗ, ਲੜਕੀ ਦੀ ਮੌਤ
ਦਲਵੀਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ 3 ਜ਼ਖ਼ਮੀਆਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ’ਚ ਮਰਨ ਵਾਲੇ ਨੌਜਵਾਨਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਭੋਲਾ (16-17) ਪੁੱਤਰ ਸੁਰਿੰਦਰ ਸਿੰਘ ਤੇ ਹਰਦੀਪ ਸਿੰਘ ਉਰਫ ਸੋਨੂੰ (17-18) ਪੁੱਤਰ ਚਰਨ ਸਿੰਘ ਦੋਵੇਂ ਵਾਸੀ ਪਿੰਡ ਲਾਟੀਆਂ ਵਾਲ (ਕਪੂਰਥਲਾ) ਵਜੋਂ ਹੋਈ ਹੈ। ਮੌਕੇ ’ਤੇ ਪੁੱਜੇ ਏ. ਐੱਸ. ਆਈ. ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ ਜਦਕਿ ਦੋਵਾਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ ਹੈ।
3 ਸਕੇ ਭਰਾ ਡੇਢ ਸਾਲ ਤੋਂ ਭੈਣ ਨਾਲ ਮਿਟਾਉਂਦੇ ਰਹੇ ਹਵਸ, ਪਰਚਾ ਦਰਜ
NEXT STORY