ਸਾਦਿਕ(ਦੀਪਕ)- ਪਿੰਡ ਅਹਿਲ ਵਿਖੇ ਸ਼ਾਰਟ ਸਰਕਟ ਨਾਲ ਇਕ ਲੜਕੀ ਦੀ ਝੁਲਸ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਾਦਿਕ ਦੇ ਮੁੱਖ ਅਫਸਰ ਚਮਕੌਰ ਸਿੰਘ ਬਰਾੜ ਨੇ ਦੱਸਿਆ ਕਿ ਮਾਪਿਆਂ ਵੱਲੋਂ ਲੜਕੀ ਨੂੰ ਆਈਲੈਟਸ ਕਰਵਾਈ ਗਈ ਸੀ ਤੇ ਕੁਝ ਦਿਨਾਂ ਬਾਅਦ ਉਹ ਕੈਨੇਡਾ ਜਾਣ ਵਾਲੀ ਸੀ।
ਇਹ ਵੀ ਪੜ੍ਹੋ- ਗਰੀਬ ਪਰਿਵਾਰ ’ਤੇ ਕਹਿਰ ਬਣ ਵਰ੍ਹਿਆ ਮੀਂਹ, ਘਰ ਦੀ ਛੱਤ ਡਿਗਣ ਨਾਲ ਇੱਕ ਦੀ ਮੌਤ
ਜਾਣਕਾਰੀ ਅਨੁਸਾਰ ਲੜਕੀ ਬਿਜਲੀ ਦੀ ਐਕਸਟੈਂਸ਼ਨ ਲਾ ਕੇ ਉਸ ਵਿਚ ਮੋਬਾਇਲ ਫੋਨ ਦਾ ਚਾਰਜ ਲਾ ਕੇ ਅੰਦਰ ਸੁੱਤੀ ਹੋਈ ਸੀ ਕਿ ਐਕਸਟੈਂਸ਼ਨ ’ਚੋਂ ਸ਼ਾਰਟ ਸਰਕਟ ਨਾਲ ਬੈੱਡ ਨੂੰ ਅੱਗ ਲੱਗ ਗਈ। ਜਦੋਂ ਉਸ ਨੂੰ ਪਤਾ ਲੱਗਾ ਤਾਂ ਓਦੋਂ ਤੱਕ ਉਸ ਨੂੰ ਵੀ ਅੱਗ ਲੱਗ ਚੁੱਕੀ ਸੀ। ਪਰਿਵਾਰ ਦੇ ਬਾਕੀ ਮੈਂਬਰ ਦੂਸਰੇ ਕਮਰਿਆਂ ਵਿਚ ਪਏ ਸਨ। ਉਸ ਨੇ ਰੌਲਾ ਪਾਉਣ ਦੀ ਬਜਾਏ ਪਹਿਲਾਂ ਆਪਣੇ ਆਪ ਨੂੰ ਬਚਾਉਣ ਲਈ ਬਾਥਰੂਮ ’ਚ ਵੜ ਕੇ ਅੱਗ ਤਾਂ ਬੁਝਾ ਲਈ ਪਰ ਉਸਦੇ ਸਿੰਥੈਕਿਟ ਫਰਾਕ ਪਾਈ ਹੋਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਉਸਨੇ ਬਾਹਰ ਨਿਕਲ ਕੇ ਰੌਲਾ ਪਾਇਆ ਪਰ ਘਰਦਿਆਂ ਨੂੰ ਪਤਾ ਲੱਗਣ ਦੀ ਬਜਾਏ ਗੁਆਂਢੀਆਂ ਨੂੰ ਪਤਾ ਲੱਗਿਆ।
ਇਹ ਵੀ ਪੜ੍ਹੋ- ਕੈਪਟਨ ਨੇ ਘਰ-ਘਰ ਨੌਕਰੀ ਦੇਣ ਦੀ ਬਜਾਏ ਹਰੇਕ ਮਹਿਕਮੇ ਨੂੰ ਲਿਆਂਦਾ ਸੜਕਾਂ 'ਤੇ: ਮਿਆਦੀਆ
ਪਰਿਵਾਰ ਵੱਲੋਂ ਲੜਕੀ ਨੂੰ ਗੰਭੀਰ ਹਾਲਤ ਵਿਚ ਪਹਿਲਾਂ ਗੁਰੂਹਰਸਹਾਏ ਇਲਾਜ ਲਈ ਲਿਜਾਇਆ ਗਿਆ। ਫਿਰ ਬਠਿੰਡਾ ਅਤੇ ਬਠਿੰਡਾ ਤੋਂ ਮੁੜ ਫਰੀਦਕੋਟ ਰੈਫਰ ਕਰਨ ਵਿਚ ਬਹੁਤ ਦੇਰ ਹੋ ਗਈ। ਮੈਡੀਕਲ ਹਸਪਤਾਲ ਫਰੀਦਕੋਟ ’ਚ ਲੜਕੀ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਉਹ 90 ਫੀਸਦੀ ਝੁਲਸ ਚੁੱਕੀ ਸੀ ਅਤੇ ਆਖਿਰ ਉਸ ਦੀ ਮੌਤ ਹੋ ਗਈ। ਥਾਣਾ ਸਾਦਿਕ ਦੀ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਮਾਪਿਆਂ ਨੂੰ ਸੌਂਪ ਦਿੱਤੀ ਹੈ।
ਕੈਪਟਨ ਨੇ ਘਰ-ਘਰ ਨੌਕਰੀ ਦੇਣ ਦੀ ਬਜਾਏ ਹਰੇਕ ਮਹਿਕਮੇ ਨੂੰ ਲਿਆਂਦਾ ਸੜਕਾਂ 'ਤੇ: ਮਿਆਦੀਆ
NEXT STORY