ਅੰਮ੍ਰਿਤਸਰ, (ਅਰੁਣ)- ਸਿਵਲ ਲਾਈਨ ਥਾਣੇ ਅਧੀਨ ਪੈਂਦੀ ਪੁਲਸ ਚੌਕੀ ਸ਼ਿਵਾਲਾ ਭਾਈਆਂ ਦੀ ਪੁਲਸ ਨੇ ਨਾਕਾਬੰਦੀ ਕਰਦਿਆਂ ਵਾਹਨ ਚੋਰ ਅਤੇ ਲੋਟੂ ਟੋਲੇ ਦੇ 2 ਮੈਂਬਰਾਂ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰੋਹਿਤ ਸ਼ਰਮਾ ਪੁੱਤਰ ਸੁਭਾਸ਼ ਚੰਦਰ ਵਾਸੀ ਭਿੱਖੀਵਿੰਡ ਤਰਨਤਾਰਨ ਤੇ ਰਾਜਨ ਸ਼ਰਮਾ ਪੁੱਤਰ ਵਿਜੇ ਕੁਮਾਰ ਵਾਸੀ ਭਿੱਖੀਵਿੰਡ ਦੇ ਕਬਜ਼ੇ 'ਚੋਂ ਚੋਰੀ ਕੀਤੇ 3 ਮੋਟਰਸਾਈਕਲ ਤੇ ਔਰਤ ਕੋਲੋਂ ਖੋਹਿਆ ਇਕ ਪਰਸ ਬਰਾਮਦ ਕੀਤਾ ਗਿਆ।
ਚੌਕੀ ਇੰਚਾਰਜ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਵਾਹਨ ਚੋਰੀ ਤੇ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ। ਕਰੀਬ ਇਕ ਮਹੀਨਾ ਪਹਿਲਾਂ ਇਨ੍ਹਾਂ ਮੁਲਜ਼ਮਾਂ ਨੇ ਜਸਪਾਲ ਨਾਗਪਾਲ ਦੀ ਪਤਨੀ ਦਾ ਪਰਸ ਜਿਸ ਵਿਚ ਮੋਬਾਇਲ ਤੇ ਨਕਦੀ ਸੀ, ਖੋਹਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਕੋਲੋਂ ਖੋਹਿਆ ਮੋਬਾਇਲ ਤੇ ਕੁਝ ਨਕਦੀ ਪੁਲਸ ਵੱਲੋਂ ਬਰਾਮਦ ਕਰ ਕੇ ਪੁੱਛਗਿੱਛ ਜਾਰੀ ਹੈ।
ਪਿਸਤੌਲ ਦੀ ਨੋਕ 'ਤੇ ਲੁੱਟੀ ਬੇਕਰੀ ਮਾਲਕ ਤੋਂ ਰਕਮ
NEXT STORY