ਮਿਆਣੀ/ਟਾਂਡਾ-ਉੜਮੁੜ, (ਕੁਲਦੀਸ਼, ਮੋਮੀ, ਜਸਵਿੰਦਰ)- ਬਲਾਕ ਟਾਂਡਾ ਦੇ ਕਸਬਾ ਮਿਆਣੀ ਦੇ ਵਾਰਡ ਨੰ. 2 ਵਿਖੇ ਲੁਟੇਰਿਆਂ ਵੱਲੋਂ ਅੱਜ ਦਿਨ-ਦਿਹਾੜੇ ਘਰ ਦੇ ਬਾਹਰੋਂ ਹੀ ਇਕ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਪ੍ਰਭਾਵਿਤ ਔਰਤ ਪ੍ਰੀਤਮ ਕੌਰ ਪਤਨੀ ਨੰਬਰਦਾਰ ਭਗਤ ਰਾਮ ਦੇ ਪੁੱਤਰ ਨੰਬਰਦਾਰ ਸੁਭਾਸ਼ ਚੰਦਰ ਨੇ ਦੱਸਿਆ ਕਿ ਉਸ ਦੀ ਮਾਤਾ ਸਵੇਰੇ-ਸ਼ਾਮ ਸੈਰ ਕਰਨ ਜਾਂਦੀ ਹੈ। ਅੱਜ ਸਵੇਰੇ ਜਦੋਂ ਉਨ੍ਹਾਂ ਦੀ ਮਾਤਾ ਸੈਰ ਕਰ ਕੇ ਘਰ ਵਾਪਸ ਆ ਰਹੀ ਸੀ ਤਾਂ ਕਰੀਬ 9.15 ਵਜੇ ਦੋ ਮੋਟਰਸਾਈਕਲ ਸਵਾਰ ਝਪਟਮਾਰਾਂ 'ਚੋਂ ਇਕ ਨੇ ਚਾਕੂ ਦੀ ਨੋਕ 'ਤੇ ਵਾਲੀਆਂ ਝਪਟਣ ਦਾ ਯਤਨ ਕੀਤਾ। ਮਾਤਾ ਦੇ ਵਿਰੋਧ ਕਰਨ 'ਤੇ ਲੁਟੇਰੇ ਉਸ ਦਾ ਗਲਾ ਘੁੱਟਣ ਉਪਰੰਤ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਟਾਂਡਾ ਪੁਲਸ ਦੇ ਏ.ਐੱਸ.ਆਈ. ਮਹੇਸ਼ ਕੁਮਾਰ ਨੇ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਸਾਬਕਾ ਐੱਮ. ਸੀ. ਸਣੇ ਕਈਆਂ 'ਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ
NEXT STORY