ਲੁਧਿਆਣਾ (ਅਨਿਲ) : ਐੱਸ. ਟੀ. ਐੱਫ. ਦੀ ਲੁਧਿਆਣਾ ਟੀਮ ਨੇ ਨਸ਼ਾ ਸਮੱਗਲਿੰਗ ਦੇ ਕੇਸ 'ਚ 10 ਸਾਲ ਦੀ ਸਜ਼ਾ ਕੱਟ ਰਹੇ ਦੋਸ਼ੀ ਦੇ ਪੈਰੋਲ 'ਤੇ ਆਉਣ ਤੋਂ ਬਾਅਦ ਉਸ ਨੂੰ ਸਾਥੀ ਸਮੇਤ ਡੇਢ ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਐੱਸ. ਆਈ. ਜਸਪਾਲ ਸਿੰਘ ਦੀ ਪੁਲਸ ਪਾਰਟੀ ਮੋਤੀ ਨਗਰ ਇਲਕੇ 'ਚ ਮੌਜੂਦ ਸੀ। ਉਸ ਸਮੇਂ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਸਬ ਰਜਿਸਟ੍ਰਾਰ ਦਫਤਰ ਦੇ ਕੋਲ ਦੋ ਨਸ਼ਾ ਸਮੱਗਲਰ ਹੈਰੋਇਨ ਦੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਦੇਣ ਆ ਰਹੇ ਹਨ, ਜਿਸ 'ਤੇ ਐੱਸ. ਟੀ. ਐੱਫ. ਟੀਮ ਨੇ ਕਾਰਵਾਈ ਕਰਦੇ ਹੋਏ ਨਾਕਾਬੰਦੀ ਕਰ ਕੇ ਪੈਦਲ ਆ ਰਹੇ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਬਾਜ਼ਾਰ ਵਿਚ ਡੇਢ ਕਰੋੜ ਕੀਮਤ ਦੱਸੀ ਜਾ ਰਹੀ ਹੈ। ਪੁਲਸ ਨੇ ਦੋਵਾਂ ਮੁਜ਼ਰਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਪਛਾਣ ਰਾਜ ਕੁਮਾਰ ਉਮਰ 50 ਸਾਲ ਪੁੱਤਰ ਗੁਰਦਿੰਤਾ ਸਿੰਘ ਵਾਸੀ ਆਜਮਵਾਲਾ, ਅਬੋਹਰ ਹਾਲ ਵਾਸੀ ਈਸ਼ਰ ਨਗਰ ਡੇਹਲੋਂ, ਬਲਵਿੰਦਰ ਸਿੰਘ ਉਮਰ 42 ਸਾਲ ਪੁੱਤਰ ਦੁਨੀ ਚੰਦ ਵਾਸੀ ਮੁਹੱਲਾ ਬੇਦੀ ਨਗਰ, ਫੋਕਲ ਪੁਆਇੰਟ, ਮੋਗਾ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਥਾਣਾ ਮੋਤੀ ਨਗਰ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ।
10 ਸਾਲ ਦੀ ਹੋਈ ਸਜ਼ਾ, ਪੈਰੋਲ 'ਤੇ ਆ ਕੇ ਵੇਚਣਾ ਸ਼ੁਰੂ ਕੀਤਾ ਨਸ਼ਾ
ਏ. ਆਈ. ਜੀ. ਸਨੇਹਦੀਪ ਸ਼ਰਮਾ ਅਤੇ ਐੱਸ. ਪੀ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮੱਗਲਰ ਬਲਵਿੰਦਰ ਸਿੰਘ 'ਤੇ ਪਹਿਲਾਂ ਹੀ ਨਸ਼ਾ ਸਮੱਗਲਿੰਗ ਦੇ ਤਿੰਨ ਕੇਸ ਦਰਜ ਹਨ, ਜਿਸ ਵਿਚ ਫਿਰੋਜ਼ਪੁਰ ਵਿਚ ਇਕ ਕੇਸ ਵਿਚ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਦੋਸ਼ੀ ਉਕਤ ਕੇਸ ਵਿਚ ਜੇਲ ਤੋਂ ਪੈਰੋਲ 'ਤੇ ਬਾਹਰ ਆਇਆ ਹੋਇਆ ਸੀ। ਜਿਸ ਨੇ ਬਾਹਰ ਆਉਣ ਤੋਂ ਬਾਅਦ ਫਿਰ ਹੈਰੋਇਨ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ, ਜਦੋਂਕਿ ਰਾਜ ਕੁਮਾਰ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਪਿਛਲੇ 5-6 ਸਾਲ ਤੋਂ ਹੈਰੋਇਨ ਵੇਚ ਰਿਹਾ ਹੈ ਅਤੇ ਦੋਵੇਂ ਦੋਸ਼ੀ ਖੁਦ ਵੀ ਨਸ਼ਾ ਕਰਨ ਦੇ ਆਦੀ ਹਨ। ਮੁਜ਼ਰਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਪੀ. ਆਰ. ਟੀ. ਸੀ. ਦੇ ਮ੍ਰਿਤਕ ਡਰਾਇਵਰ ਮਨਜੀਤ ਸਿੰਘ ਲਈ 'ਆਪ' ਨੇ ਵਿੱਢੀ ਮੁਹਿੰਮ
NEXT STORY