ਰੂਪਨਗਰ, (ਕੈਲਾਸ਼)- ਰੇਲਵੇ ਸਟੇਸ਼ਨ ਰੂਪਨਗਰ 'ਤੇ ਦੋ ਔਰਤਾਂ ਨੂੰ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜੀ. ਆਰ. ਪੀ. ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਨ੍ਹਾਂ ਨੇ ਸ਼ੱਕੀ ਔਰਤਾਂ ਨੂੰ ਦੇਖਿਆ ਤਾਂ ਉਨ੍ਹਾਂ ਦੀ ਚੈਕਿੰਗ ਦੌਰਾਨ ਉਨ੍ਹਾਂ ਕੋਲੋਂ 12-12 ਬੋਤਲਾਂ ਦੇਸੀ ਸ਼ਰਾਬ ਸੰਤਰਾ ਮਾਰਕਾ ਹਰਿਆਣਾ ਬਰਾਮਦ ਹੋਈਆਂ ਜਿਨ੍ਹਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਪੁਲਸ ਨੇ ਮੁਲਜ਼ਮ ਔਰਤਾਂ ਗੁਰਮੀਤ ਕੌਰ ਪਤਨੀ ਅਵਤਾਰ ਸਿੰਘ ਅਤੇ ਕ੍ਰਿਸ਼ਨ ਕੌਰ ਪਤਨੀ ਸਵ. ਬਲਵੰਤ ਸਿੰਘ ਨਿਵਾਸੀ ਅੰਬਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕਾਂਗਰਸੀਆਂ ਦੀ ਆਪਸੀ ਖਿੱਚੋਤਾਨ ਕਾਰਨ ਦੋ ਵਾਰ ਐੱਸ. ਡੀ. ਐੱਮ. ਨੇ ਕਰਵਾਈ ਝੋਨੇ ਦੀ ਬੋਲੀ
NEXT STORY