ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਅਹੀਆਪੁਰ (ਟਾਂਡਾ) ਢਾਈ ਵਰ੍ਹਿਆਂ ਦੀ ਹੋਣਹਾਰ ਧੀ ਉਨਾਇਸਾ ਨੇ ਛੋਟੀ ਉਮਰੇ ਵੱਡਾ ਮੁਕਾਮ ਹਾਸਲ ਕਰਕੇ ਕਸਬੇ ਦਾ ਨਾਮ ਰੋਸ਼ਨ ਕੀਤਾ ਹੈ। ਉਨਾਇਸਾ ਨੇ ਦੇਸ਼ ਵਿਚ ਸਭ ਤੋਂ ਘੱਟ ਸਮੇਂ 10 ਸੈਕੰਡ ਵਿਚ ਸਭ ਤੋਂ ਤੇਜ਼ ਅੰਗਰੇਜ਼ੀ ਦੀ ਵਰਣਮਾਲਾ ਦਾ ਉਚਾਰਣ ਕਰਕੇ ਇੰਡੀਆ ਬੁੱਕ ਆਫ ਰਿਕਾਰਡਸ ਐਵਾਰਡ ਜਿੱਤਿਆ ਹੈ । ਇਸ ਤੋਂ ਪਹਿਲਾਂ ਇਸ ਉਮਰ ਵਰਗ ਵਿਚ ਇਹ ਰਿਕਾਰਡ 15 ਸੈਕੰਡ ਦਾ ਸੀ । ਆਪਣੀ ਧੀ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਿਆਂ ਪੇਸ਼ੇ ਤੋਂ ਅਕਾਊਂਟੈਂਟ ਵਾਸੀ ਪਿਯੂਸ਼ ਚੋਪੜਾ ਤੇ ਅਧਿਆਪਕਾ ਯਸ਼ਿਕਾ ਚੋਪੜਾ ਨੇ ਦੱਸਿਆ ਕਿ ਉਨਾਇਸਾ ਵਿਚ ਸਿੱਖਣ ਦੇ ਵਿਲੱਖਣ ਗੁਣ ਨੂੰ ਦੇਖਦਿਆਂ ਉਨ੍ਹਾਂ 19 ਮਾਰਚ 2022 ਨੂੰ ਇੰਡੀਆ ਬੁੱਕ ਆਫ ਰਿਕਾਰਡਸ ਵਿਚ ਬੇਟੀ ਦੇ ਇਸ ਗੁਣ ਨੂੰ ਮਾਨਤਾ ਦਿਵਾਉਣ ਲਈ ਅਪਲਾਈ ਕੀਤਾ ਅਤੇ 26 ਮਾਰਚ ਨੂੰ ਉਸਦਾ ਗਿਆਨ ਅਤੇ ਮੁਹਾਰਤ ਪਰਖਣ ਤੋਂ ਬਾਅਦ ਐਵਾਰਡ ਪੱਕਾ ਹੋ ਗਿਆ ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਐਕਸ਼ਨ, ਹਰਸਿਮਰਤ, ਭੱਠਲ ਤੇ ਜਾਖੜ ਸਣੇ 8 ਆਗੂਆਂ ਦੀ ਸੁਰੱਖਿਆ ’ਚ ਵੱਡੀ ਕਟੌਤੀ
ਉਨ੍ਹਾਂ ਦੱਸਿਆ ਕਿ ਹੁਣ ਜਦੋਂ ਅੱਜ ਉਨ੍ਹਾਂ ਨੂੰ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਉਨਾਇਸਾ ਵੱਲੋਂ ਬਣਾਏ ਗਏ ਰਿਕਾਰਡ ਸੰਬੰਧੀ ਭੇਜਿਆ ਗਿਆ ਸਰਟੀਫਿਕੇਟ, ਮੈਡਲ ਅਤੇ ਹੋਰ ਤੋਹਫੇ ਮਿਲੇ ਤਾਂ ਪੂਰੇ ਪਰਿਵਾਰ ਦੇ ਨਾਲ-ਨਾਲ ਨਗਰ ਵਿਚ ਖੁਸ਼ੀ ਦੀ ਲਹਿਰ ਫੈਲ ਗਈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਵਿਚ ਛੋਟੀ ਉਮਰ ਵਿਚ ਹੀ ਸਿੱਖਣ ਦੀ ਚੇਟਕ ਹੈ ਅਤੇ ਉਸਨੂੰ ਡਰਾਇੰਗ ਦਾ ਬੇਹੱਦ ਸ਼ੌਂਕ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਧੀ ਨੂੰ ਸਮਾਜ ਲਈ ਰੋਲ ਮਾਡਲ ਵਜੋਂ ਦੇਖਣਾ ਚਾਹੁੰਦੇ ਹਨ । ਇਸ ਮੌਕੇ ਉਨਾਇਸਾ ਦੀ ਦਾਦੀ ਨੇ ਆਖਿਆ ਕਿ ਅੱਜ ਉਨ੍ਹਾਂ ਦੀ ਧੀ ਨੇ ਉਨ੍ਹਾਂ ਦੇ ਪਰਿਵਾਰ ਦਾ ਇਲਾਕੇ ਵਿਚ ਵਿਚ ਨਾਮ ਰੁਸ਼ਨਾਇਆ ਹੈ । ਇਸ ਮੌਕੇ ਪਰਿਵਾਰ ਤੇ ਨਗਰ ਦੇ ਪਤਵੰਤਿਆਂ ਨੇ ਉਨਾਇਸਾ ਨੂੰ ਇਸ ਪ੍ਰਾਪਤੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ
ਇਹ ਵੀ ਪੜ੍ਹੋ : ਪੁੱਤ ਦੇ ਨਸ਼ੇ ਨੇ ਅੰਦਰ ਤੱਕ ਤੋੜ ਦਿੱਤੀ ਮਾਂ, ਵਿਧਾਇਕ ਕੋਲ ਪਹੁੰਚ ਨਸ਼ੇੜੀ ਪੁੱਤ ਲਈ ਮੰਗੀ ਮੌਤ ਦੀ ਇਜਾਜ਼ਤ
ਕੁਲਤਾਰ ਸੰਧਵਾਂ ਦਾ ਵੱਡਾ ਬਿਆਨ: ਖ਼ਾਲੀ ਖ਼ਜ਼ਾਨਾ ਭਰਨ ਮਗਰੋਂ ਹੀ ਮਿਲਣਗੇ ਔਰਤਾਂ ਨੂੰ 1-1 ਹਜ਼ਾਰ ਰੁਪਏ
NEXT STORY