ਫਾਜ਼ਿਲਕਾ, (ਲੀਲਾਧਰ, ਨਾਗਪਾਲ)–ਥਾਣਾ ਸਦਰ ਦੀ ਪੁਲਸ ਨੇ ਪਿੰਡ ਰਾਣਾ ਦੇ ਨੇਡ਼ੇ ਸਵਾ 49 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐੱਚ. ਸੀ. ਮਲਕੀਤ ਸਿੰਘ 15 ਮਈ 2018 ਨੂੰ ਸ਼ਾਮ ਲਗਭਗ 7 ਵਜੇ ਜਦੋਂ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਚਰਨ ਸਿੰਘ ਵਾਸੀ ਪਿੰਡ ਚੱਕ ਬਲੋਚਾ (ਮਹਾਲਮ) ਪਿੰਡ ਰਾਣਾ ਦੇ ਨੇਡ਼ੇ ਨਾਜਾਇਜ਼ ਸ਼ਰਾਬ ਟਿਊਬ ਵਿਚ ਰੱਖ ਕੇ ਵੇਚ ਰਿਹਾ ਹੈ, ਜਿਸ ’ਤੇ ਪੁਲਸ ਨੇ ਉਕਤ ਵਿਅਕਤੀ ਤੋਂ ਉਕਤ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਲਾਲਾਬਾਦ, (ਸੇਤੀਆ, ਨਿਖੰਜ, ਬਜਾਜ, ਜਤਿੰਦਰ, ਟੀਨੂੰ, ਦੀਪਕ)–ਥਾਣਾ ਅਮੀਰ ਖਾਸ ਪੁਲਸ ਨੇ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਣ ’ਤੇ ਮਾਮਲਾ ਦਰਜ਼ ਕੀਤਾ ਹੈ। ਫਡ਼੍ਹਿਆ ਗਿਆ ਦੋਸ਼ੀ ਰੂਡ਼ ਸਿੰਘ ਪੁੱਤਰ ਨਰੈਣ ਸਿੰਘ ਘਾਂਗਾ ਖੁਰਦ ਦਾ ਵਾਸੀ ਹੈ। ਜਾਂਚ ਅਧਿਕਾਰੀ ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ 15 ਮਈ ਨੂੰ ਸ਼ਾਮ ਕਰੀਬ 6 ਵਜੇ ਪਿੰਡ ਚੱਕ ਸੈਦੋਕੇ ਨਜ਼ਦੀਕ ਉਨ੍ਹਾਂ ਨੇ ਸ਼ੱਕੀ ਵਿਅਕਤੀ ਨੂੰ ਦੇਖਿਆ ਅਤੇ ਤਲਾਸ਼ੀ ਲੈਣ ’ਤੇ ਉਸ ਕੋਲੋਂ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।
ਫਾਇਰ ਕਰਨ ਦੇ ਦੋਸ਼ ’ਚ 8 ਨਾਮਜ਼ਦ, 1 ਕਾਬੂ
NEXT STORY