ਰਾਜਾਸਾਂਸੀ,(ਰਾਜਵਿੰਦਰ): ਕਸਬਾ ਰਾਜਾਸਾਂਸੀ ਨਜ਼ਦੀਕ ਰਾਣੇਵਾਲੀ ਨਹਿਰ 'ਚੋਂ ਬੁਰੀ ਤਰ੍ਹਾਂ ਖਰਾਬ ਹੋਈ ਇਕ ਔਰਤ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਏ. ਐਸ. ਆਈ. ਦਿਲਬਾਗ ਸਿੰਘ ਥਾਣਾ ਰਾਜਾਸਾਂਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਗੁਰਦੁਅਰਾ ਮੋਰਚਾ ਸਾਹਿਬ ਨਜ਼ਦੀਕ ਰਾਣੇਵਾਲੀ ਨਹਿਰ 'ਚ ਦਰੱਖਤ ਨਾਲ ਕੋਈ ਲਾਸ਼ ਅਟਕੀ ਦਿਖਾਈ ਦੇ ਰਹੀ ਹੈ। ਪੁਲਸ ਟੀਮ ਨੇ ਮੌਕੇ 'ਤੇ ਜਾ ਕੇ ਜਦ ਦੇਖਿਆਂ ਤਾਂ ਨਹਿਰ ਦੇ ਕਿਨਾਰੇ ਇਕ ਲਾਸ਼ ਤੈਰਦੀ ਦਿਖਾਈ ਦਿੱਤੀ। ਪੁਲਸ ਵਲੋਂ ਲਾਸ਼ ਬਾਹਰ ਕੱਢ ਕੇ ਆਸ-ਪਾਸ ਦੇ ਲੋਕਾਂ ਕੋਲੋ ਸ਼ਨਾਖਤ ਕਰਵਾਈ ਪਰ ਕੋਈ ਪਤਾ ਨਹੀ ਚੱਲਿਆਂ ਤੇ ਪੁਲਸ ਪਾਰਟੀ ਵੱਲੋਂ 174 ਦੀ ਕਾਰਵਾਈ ਕਰਕੇ 72 ਘੰਟਿਆਂ ਲਈ ਲਾਸ਼ ਨੂੰ ਸਿਵਲ ਹਸਪਤਾਲ ਅਜਨਾਲਾ 'ਚ ਸ਼ਨਾਖਤ ਲਈ ਜਮਾਂ ਕਰਵਾ ਦਿੱਤਾ ਗਿਆ ਹੈ। ਇਸ ਮਾਮਲੇ ਦੀ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਦਾਤਰ ਦੀ ਨੋਕ 'ਤੇ ਕੀਤੀ ਗਈ 48 ਲੱਖ ਦੀ ਲੁੱਟ, 2 ਕਾਬੂ, 1 ਫਰਾਰ
NEXT STORY