ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਆਪਣੇ ਚਾਚੇ ਦੇ ਆਪਣੀ ਮਾਤਾ ਨਾਲ ਨਾਜਾਇਜ਼ ਸਬੰਧ ਹੋਣ ਦੇ ਸ਼ੱਕ ਕਾਰਨ ਦੋ ਭਤੀਜਿਆਂ ਵੱਲੋਂ ਚਾਚੇ ਨੂੰ ਨਹਿਰ ਵਿਚ ਧੱਕਾ ਦੇ ਕੇ ਕਤਲ ਕਰ ਦਿੱਤਾ ਗਿਆ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਬਲਜੀਤ ਕੁਮਾਰ ਪੁੱਤਰ ਸੁਭਾਸ਼ ਚੰਦ ਵਾਸੀ ਪਿੰਡ ਅਟਾਰੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਬੀਜਾਪੁਰ ਕਰਨਾਟਕਾ ਵਿਖੇ ਪੋਕਲਾਈਨ ਮਸ਼ੀਨ ਚਲਾਉਂਦਾ ਹੈ। ਮੇਰੀ ਮਾਤਾ ਦੀ ਮੌਤ ਹੋ ਜਾਣ ਕਾਰਨ ਮੇਰੇ ਪਿਤਾ ਸੁਭਾਸ਼ ਚੰਦ ਪਿੰਡ ਅਟਾਰੀ ਵਿਖੇ ਘਰ ਵਿਚ ਇਕੱਲੇ ਹੀ ਰਹਿੰਦੇ ਸਨ ਜਦਕਿ ਉਸ ਦੀ ਭੈਣ ਦਾ ਵਿਆਹ ਹੋ ਚੁੱਕਾ ਹੈ। ਮੇਰੇ ਪਿਤਾ ਸੁਭਾਸ਼ ਚੰਦ ਪਿੰਡ ਹਰਦੋਨਿਮੋਹ ਵਿਖੇ ਲੱਕੜ ਦੀ ਦੁਕਾਨ ’ਤੇ ਕੰਮ ਕਰਦੇ ਸਨ। ਮੈਨੂੰ ਬੀਜਾਪੁਰ ਵਿਖੇ ਮਿਤੀ 28 ਸਤੰਬਰ ਨੂੰ ਮੇਰੀ ਭੈਣ ਨਵਜੋਤ ਕੌਰ ਦਾ ਫੋਨ ਆਇਆ ਕਿ ਪਿਤਾ ਸੁਭਾਸ਼ ਚੰਦ ਮਿਤੀ 23 ਸਤੰਬਰ ਨੂੰ ਘਰ ਤੋਂ ਕੰਮ ਲਈ ਗਏ ਸਨ ਪਰ ਉਹ ਵਾਪਸ ਘਰ ਨਹੀਂ ਆਏ। ਜਿਸ ਤੋਂ ਬਾਅਦ ਮੈਂ 1 ਅਕਤੂਬਰ ਨੂੰ ਆਪਣੇ ਘਰ ਪਿੰਡ ਅਟਾਰੀ ਵਿਖੇ ਪੁੱਜਿਆ ਅਤੇ ਆਸ ਪਾਸ ਦੇ ਲੋਕਾਂ ਤੋਂ ਪਿਤਾ ਦੇ ਲਾਪਤਾ ਹੋਣ ਸਬੰਧੀ ਪੁੱਛ ਪੜਤਾਲ ਕੀਤੀ।
ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਦੇ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਲਾਰੈਂਸ ਗੈਂਗ ਦੀ ਪੰਜਾਬ ਤੇ ਹਰਿਆਣਾ ਪੁਲਸ ਨੂੰ ਧਮਕੀ
ਇਸ ਦੌਰਾਨ ਮੈਨੂੰ ਪਤਾ ਲੱਗਾ ਕਿ ਮਿਤੀ 23 ਸਤੰਬਰ 2022 ਨੂੰ ਰਾਤ ਕਰੀਬ 8.30 ਵਜੇ ਉਹ ਆਪਣੇ ਭਤੀਜਿਆਂ ਸੰਜੀਵ ਕੁਮਾਰ ਉਰਫ ਸੰਜੂ ਅਤੇ ਭੁਪਿੰਦਰ ਕੁਮਾਰ ਉਰਫ ਕਾਲਾ ਦੋਵੇਂ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਅਟਾਰੀ ਨਾਲ ਭਾਖੜਾ ਨਹਿਰ ਦੀ ਪੱਟੜੀ ਤੋਂ ਪਿੰਡ ਗਰਦਲੇ ਵਾਲੀ ਸਾਈਡ ਵੱਲ ਨੂੰ ਜਾ ਰਹੇ ਸਨ, ਪਰੰਤੂ ਸੰਜੀਵ ਕੁਮਾਰ ਅਤੇ ਭੁਪਿੰਦਰ ਕੁਮਾਰ ਵਾਪਸ ਆ ਗਏ ਪਰ ਉਹ ਵਾਪਸ ਨਹੀਂ ਆਏ। ਬਲਜੀਤ ਕੁਮਾਰ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਕਿ ਸੰਜੀਵ ਕੁਮਾਰ ਅਤੇ ਭੁਪਿੰਦਰ ਕੁਮਾਰ ਨੇ ਮੇਰੇ ਪਿਤਾ ਨੂੰ ਪਿੰਡ ਗਰਦਲੇ ਨਜ਼ਦੀਕ ਬੀ. ਬੀ. ਐੱਮ. ਬੀ. ਭਾਖੜਾ ਨਹਿਰ ਦੀਆਂ ਪੌੜੀਆਂ ਤੋਂ ਨਹਿਰ ਵਿਚ ਧੱਕਾ ਦੇ ਦਿੱਤਾ ਸੀ। ਹੁਣ ਮੈਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਦੀ ਲਾਸ਼ ਪਿੰਡ ਲੰਗ ਜ਼ਿਲ੍ਹਾ ਪਟਿਆਲਾ ਵਿਖੇ ਨਹਿਰ ਦੇ ਪਾਣੀ ਵਿਚ ਮਿਲੀ ਹੈ ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ : ਲਾਰੈਂਸ ਦਾ ਖਾਸਮ-ਖਾਸ ਖ਼ਤਰਨਾਕ ਗੈਂਗਸਟਰ ਦੀਪਕ ਪੁਲਸ ਹਿਰਾਸਤ ’ਚੋਂ ਫਰਾਰ
ਬਲਜੀਤ ਸਿੰਘ ਨੇ ਆਪਣੇ ਪਿਤਾ ਸੁਭਾਸ਼ ਚੰਦ ਦੀ ਮੌਤ ਲਈ ਵਜ੍ਹਾ ਰੰਜਿਸ਼ ਇਹ ਦੱਸੀ ਕਿ ਸੰਜੀਵ ਕੁਮਾਰ ਅਤੇ ਭੁਪਿੰਦਰ ਕੁਮਾਰ ਦੋਵੇਂ ਭਰਾਵਾਂ ਨੂੰ ਇਹ ਸ਼ੱਕ ਸੀ ਕਿ ਉਸਦੇ ਪਿਤਾ ਦੇ ਉਨ੍ਹਾਂ ਦੀ ਮਾਤਾ ਨਾਲ ਨਾਜਾਇਜ਼ ਸਬੰਧ ਹਨ। ਜਿਸ ਕਾਰਨ ਉਹ ਮੇਰੇ ਪਿਤਾ ਨਾਲ ਲੜਾਈ ਝਗੜਾ ਵੀ ਕਰਦੇ ਰਹਿੰਦੇ ਸਨ। ਪੁਲਸ ਨੇ ਬਲਜੀਤ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਸੰਜੀਵ ਕੁਮਾਰ ਅਤੇ ਭੁਪਿੰਦਰ ਕੁਮਾਰ ਖ਼ਿਲਾਫ਼ ਧਾਰਾ 302, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਸੁਭਾਸ਼ ਚੰਦ ਦੀ ਲਾਸ਼ ਨੂੰ ਨਹਿਰ ਵਿੱਚੋਂ ਕਢਵਾ ਕੇ ਅੱਜ ਉਸ ਦਾ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਉਧਰ ਫ਼ਰਾਰ ਹੋਏ ਦੋਵੇਂ ਭਰਾਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ, ਪਟਵਾਰੀ ਵਲੋਂ ਔਰਤ ਨਾਲ ਜਬਰ-ਜ਼ਿਨਾਹ, ਕਾਨੂੰਨਗੋ ਨੇ ਵੀ ਟੱਪੀਆਂ ਹੱਦਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ’ਚ ਪੰਜਾਬ ਪੁਲਸ ਮੁਲਾਜ਼ਮਾਂ ’ਤੇ ਵੱਡੀ ਕਾਰਵਾਈ
NEXT STORY