ਚੰਡੀਗੜ੍ਹ (ਭੁੱਲਰ) : ਪੰਜਾਬ ਕੈਬਨਿਟ ਵਲੋਂ ਸਿੱਖਿਆ ਵਿਭਾਗ 'ਚ 3186 ਆਸਾਮੀਆਂ ਭਰਨ ਸਬੰਧੀ ਫੈਸਲਾ ਟੈੱਟ ਪਾਸ ਬੇਰੋਜ਼ਗਾਰ ਈ. ਟੀ. ਟੀ. ਅਤੇ ਬੀ. ਐੱਡ. ਅਧਿਆਪਕ ਯੂਨੀਅਨ ਨੇ ਨਾਮਨਜ਼ੂਰ ਕਰਦੇ ਹੋਏ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਟੈੱਟ ਪਾਸ ਈ. ਟੀ. ਟੀ. ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾਈ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਉਪ ਪ੍ਰਧਾਨ ਸੰਦੀਪ ਸਾਮਾ ਤੇ ਪ੍ਰਦੇਸ਼ ਕਮੇਟੀ ਮੈਂਬਰ ਦੀਪ ਬਨਾਰਸੀ ਅਤੇ ਬੇਰੋਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਈ. ਟੀ. ਟੀ. ਉਮੀਦਵਾਰਾਂ ਲਈ 500 ਅਤੇ ਬੀ. ਐੱਡ ਲਈ 3186 ਆਸਾਮੀਆਂ ਦੀ ਮਨਜ਼ੂਰੀ ਬੇਰੋਜ਼ਗਾਰ ਅਧਿਆਪਕਾਂ ਨਾਲ ਮਜ਼ਾਕ ਹੈ ਕਿਉਂਕਿ ਪੰਜਾਬ 'ਚ ਕਰੀਬ 15 ਹਜ਼ਾਰ ਈ. ਟੀ. ਟੀ. ਅਤੇ 50 ਹਜ਼ਾਰ ਬੀ. ਐੱਡ ਟੈੱਟ ਪਾਸ ਉਮੀਦਵਾਰ ਹਨ ਅਤੇ ਸਰਕਾਰੀ ਸਕੂਲਾਂ 'ਚ ਹਜ਼ਾਰਾਂ ਆਸਾਮੀਆਂ ਹਨ। ਇਸ ਕਾਰਨ ਭਰਤੀ ਦਾ ਮਕਸਦ ਸਿਰਫ ਖਜ਼ਾਨਾ ਭਰਨਾ ਅਤੇ ਬੇਰੋਜ਼ਗਾਰ ਅਧਿਆਪਕਾਂ ਦੇ ਸ਼ੰਘਰਸ਼ ਨੂੰ ਠੰਡਾ ਕਰਨਾ ਹੈ। ਨੇਤਾਵਾਂ ਨੇ ਐਲਾਨ ਕੀਤਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਰਕਾਰ ਖਿਲਾਫ ਬੇਰੋਜ਼ਗਾਰ ਅਧਿਆਪਕਾਂ ਵਲੋਂ ਬਿਨਾਂ ਦੱਸੇ ਸਥਾਨਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਪੰਜਾਬ ਕੈਬਨਿਟ ਦੀ ਬੈਠਕ 'ਚ 'ਵਪਾਰ ਦਾ ਅਧਿਕਾਰ ਐਕਟ-2020' ਨੂੰ ਪ੍ਰਵਾਨਗੀ
NEXT STORY