ਮੋਗਾ, (ਆਜ਼ਾਦ)- ਇੱਥੋਂ ਦੇ ਨਜ਼ਦੀਕੀ ਪਿੰਡ ਲੰਡੇਕੇ ਕੋਲੋਂ ਲੰਘਦੀ ਨਹਿਰ 'ਚੋਂ ਇਕ ਅਣਪਛਾਤੀ ਗਲੀ-ਸੜੀ ਲਾਸ਼ ਮਿਲਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਲੋਕਾਂ ਨੇ ਜਾਣਕਾਰੀ ਦਿੱਤੀ ਸੀ ਕਿ ਨਹਿਰ ਦੇ ਪੁਲ ਕੋਲ ਇਕ ਅਣਪਛਾਤੀ ਲਾਸ਼ ਤੈਰ ਰਹੀ ਹੈ, ਜਿਸ 'ਤੇ ਅਸੀਂ ਸਮਾਜ ਸੇਵਾ ਸੁਸਾਇਟੀ ਦੀ ਸਹਾਇਤਾ ਨਾਲ ਉਸ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਲਾਸ਼ ਇੰਨੀ ਜ਼ਿਆਦਾ ਗਲੀ-ਸੜੀ ਸੀ ਕਿ ਪਛਾਣ ਕਰਨੀ ਮੁਸ਼ਕਿਲ ਸੀ। ਅਸੀਂ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਮੋਗਾ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ ਤਾਂ ਕਿ ਕੋਈ ਸੁਰਾਗ ਮਿਲ ਸਕੇ ਅਤੇ 72 ਘੰਟੇ ਬੀਤਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਵਾਟਰ ਵਰਕਸ ਨੇ 112 ਕਰੋੜ ਤੇ ਮਿਊਂਸੀਪਲ ਕਮੇਟੀ ਨੇ 73 ਕਰੋੜ ਰੁਪਏ ਦੇ ਬਿੱਲ ਦਾ ਕਰਨਾ ਹੈ ਭਗਤਾਨ
NEXT STORY