ਮਲੋਟ (ਜੁਨੇਜਾ) - ਪਿਛਲੇ ਸਮੇਂ ਦੌਰਾਨ ਵਿਆਹ ਸਮਾਗਮ ਵੀ ਗੁੰਡਾਗਰਦੀ ਦਾ ਨਵਾਂ ਅੱਡਾ ਬਣੇ ਹੋਏ ਹਨ। ਇਸੇ ਦੌਰਾਨ ਸੋਮਵਾਰ ਨੂੰ ਮਲੋਟ ਵਿਖੇ ਇਕ ਪੈਲੇਸ ਵਿਚ ਚੱਲ ਰਹੀ ਵਿਆਹ ਦੀ ਪਾਰਟੀ ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦਾਖਲ ਹੋ ਕੇ ਗੁੰਡਾਗਰਦੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ 'ਚ ਜਦੋਂ ਵਿਆਹ ਵਾਲੇ ਪਰਿਵਾਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਏ ਵਿਅਕਤੀਆਂ ਨੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਅਤੇ ਧਮਕੀਆ ਦਿੱਤੀਆਂ। ਇਥੇ ਹੀ ਬੱਸ ਨਹੀਂ ਜਦੋਂ ਉਕਤ ਪਰਿਵਾਰ ਪੈਲੇਸ ਵਿਚੋਂ ਆਪਣੇ ਘਰ ਪੁੱਜਾ ਤਾਂ ਉਕਤ ਵਿਅਕਤੀ ਹੋਰ ਸਾਥੀਆਂ ਨੂੰ ਨਾਲ ਲੈ ਕੇ ਵਿਆਹ ਵਾਲੇ ਘਰ ਦੇ ਬਾਹਰ ਪਹਿਲਾਂ ਹੀ ਪੁੱਜੇ ਸਨ ਜਿਥੇ ਉਨ੍ਹਾਂ ਨੇ ਪਰਿਵਾਰ ਨਾਲ ਬਦਸਲੂਕੀ ਕੀਤੀ।
ਇਸ ਮਾਮਲੇ ’ਤੇ ਰਵੀ ਕੁਮਾਰ ਪੁੱਤਰ ਅਨੋਖੇ ਲਾਲ ਵਾਸੀ ਕਲਗੀਧਰ ਮੁਹੱਲਾ ਮਲੋਟ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਕਿ ਉਸਦੇ ਭਰਾ ਦੇ ਵਿਆਹ ਦੀ ਐੱਚ. ਆਰ. ਟੀ. ਪੈਲੇਸ ਵਿਚ ਪਾਰਟੀ ਸੀ। ਜਿਥੇ ਕੁਝ ਅਣਪਛਾਤੇ ਵਿਅਕਤੀ ਦਾਖਿਲ ਹੋ ਗਏ। ਇਸ ਮਾਮਲੇ ’ਤੇ ਉਕਤ ਵਿਅਕਤੀਆਂ ਨੇ ਸ਼ਰਾਬ ਪੀਕੇ ਹੱਲਾ-ਗੁੱਲਾ ਕੀਤਾ। ਜਦੋਂ ਪਰਿਵਾਰ ਵੱਲੋਂ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ ਤਾਂ ਉਹ ਪੈਲੇਸ ਵਿਚੋਂ ਚਲੇ ਗਏ । ਪਰ ਜਦੋਂ ਪਰਿਵਾਰ ਸਮਾਗਮ ਖਤਮ ਹੋਣ ’ਤੇ ਆਪਣੇ ਘਰ ਪੁੱਜਾਂ ਦਾ ਉਕਤ ਵਿਅਕਤੀਆਂ ਸਵਿਫ਼ਟ ਕਾਰ ’ਤੇ ਆਪਣੇ ਹੋਰ ਸਾਥੀਆਂ ਨਾਲ ਪਹਿਲਾਂ ਹੀ ਆਏ ਜਿਨ੍ਹਾਂ ਦੇ ਹੱਥਾਂ ਵਿਚ ਬੇਸਬਾਲ ਅਤੇ ਕ੍ਰਿਪਾਨਾਂ ਸਨ। ਉਕਤ ਵਿਅਕਤੀਆਂ ਨੇ ਵਿਆਹ ਵਾਲੇ ਪਰਿਵਾਰ ਨਾਲ ਬਦਸਲੂਕੀ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਮਲੋਟ ਸਿਟੀ ਪੁਲਸ ਅਤੇ 112 ਤੇ ਫੋਨ ਕੀਤਾ।
ਇਸ ਸਬੰਧੀ ਸਿਟੀ ਮਲੋਟ ਪੁਲਸ ਦੇ ਮੁਲਾਜ਼ਮਾਂ ਨੇ ਪੁੱਜ ਕੇ ਗੁੰਡਾਗਰਦੀ ਕਰਨ ਵਾਲੇ ਵਿਅਕਤੀਆਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਹੈ। ਇਸ ਘਟਨਾ ਨੂੰ ਲੈ ਕੇ ਉਕਤ ਵਿਅਕਤੀਆਂ ਦੇ ਹੱਥਾਂ ਵਿਚ ਨੰਗੀਆਂ ਕ੍ਰਿਪਾਨਾਂ ਤੇ ਬੇਸਬਾਲਾਂ ਦੀਆਂ ਵੀਡੀਓਜ਼ ਵੀ ਸ਼ੋਸ਼ਲ ਮੀਡੀਆ ’ਤੇ ਚੱਲ ਰਹੀਆਂ ਹਨ। ਉਧਰ ਇਸ ਮਾਮਲੇ ’ਤੇ ਸਿਟੀ ਮਲੋਟ ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਅਜੇ ਇਸ ਸਬੰਧੀ ਕੋਈ ਬਿਆਨ ਨਹੀਂ ਦਰਜ ਕਰਾਏ ਪਰ ਜਿਸ ਵਿਅਕਤੀ ਨੂੰ ਹੱਲਾਗੁੱਲਾ ਕਰਦੇ ਮੌਕੇ ਤੋਂ ਕਾਬੂ ਕੀਤਾ ਸੀ ਉਸਦੀ ਜ਼ਮਾਨਤ ਕਰਾਈ ਜਾ ਰਹੀ ਹੈ।
ਇਹ ਤਾਂ ਹੱਦ ਹੀ ਹੋ ਗਈ ! ਨੌਜਵਾਨ ਨੇ 'ਕੁੱਤੇ' ਪਿੱਛੇ ਹੋਈ ਲੜਾਈ 'ਚ ਮੁੰਡੇ 'ਤੇ ਚਲਾ'ਤੀ ਗੋਲ਼ੀ
NEXT STORY