ਗੁਰਦਾਸਪੁਰ (ਸਰਬਜੀਤ) : ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ 17 ਜੂਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਪੱਤਰ ’ਚ ਲਿਖਿਆ ਸੀ ਕਿ ਮੇਰੇ ਪਰਿਵਾਰ ਨੇ ਅੱਤਵਾਦ ਦੇ ਦਿਨਾਂ ’ਚ ਸਭ ਤੋਂ ਅੱਗੇ ਹੋ ਕੇ ਅੱਤਵਾਦ ਦਾ ਮੁਕਾਬਲਾ ਕੀਤਾ ਹੈ। ਉਹ 2018 ਤੋਂ ਜੇਲ੍ਹ ਮੰਤਰੀ ਹਨ ਅਤੇ ਪੰਜਾਬ ਦੀਆਂ ਜੇਲ੍ਹਾਂ ’ਚ ਖ਼ਤਰਨਾਕ ਅੱਤਵਾਦੀ ਵੀ ਬੰਦ ਹਨ। ਜੇਲ੍ਹ ’ਚ ਉਨ੍ਹਾਂ ਇਕ ਡੈੱਡ ਜ਼ੋਨ ਬਣਾਇਆ ਹੈ। ਇਸ ਕਰ ਕੇ ਮੇਰੀ ਜਾਨ ਨੂੰ ਖਤਰਾ ਹੈ। ਉੱਧਰ ਕੇਂਦਰੀ ਗ੍ਰਹਿ ਮੰਤਰਾਲਾ ਨੇ 8 ਅਗਸਤ ਨੂੰ ਪੰਜਾਬ ਸਰਕਾਰ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਸੁੱਖੀ ਰੰਧਾਵਾ ਨੂੰ ਜਾਨ ਨੂੰ ਕੋਈ ਖਤਰਾ ਹੋਣ ਦਾ ਮਾਮਲਾ ਕੇਂਦਰੀ ਸੁਰੱਖਿਆ ਨਾਲ ਵਿਚਾਰਿਆ ਗਿਆ ਹੈ। ਕੇਂਦਰੀ ਏਜੰਸੀਆਂ ਦੀ ਰਿਪੋਰਟ ਅਨੁਸਾਰ ਅੱਤਵਾਦੀਆ ਤੋਂ ਸੁੱਖੀ ਰੰਧਾਵਾ ਨੂੰ ਖਤਰਾ ਹੋਣ ਦਾ ਕੋਈ ਪੁਖਤਾ ਸਬੂਤ ਸਾਹਮਣੇ ਨਹੀਂ ਆਇਆ। ਇਸ ਕਰ ਕੇ ਅੱਤਵਾਦੀ, ਮੂਲਵਾਦੀ, ਸਿੱਖ ਸੰਸਥਾਵਾਂ ਤੇ ਗੈਰ-ਸਮਾਜੀ ਤੱਤਾਂ ਤੋਂ ਸੁੱਖੀ ਰੰਧਾਵਾ ਨੂੰ ਖਤਰਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਦਾ ਪ੍ਰਬੰਧ ਕਰੇ। ਗ੍ਰਹਿ ਮੰਤਰਾਲੇ ਨੇ ਅਜੇ ਸੁਰੱਖਿਆ ਦੇਣ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ : ਸੋਨੀਆ ਵੱਲੋਂ ਸ਼ੱਕ ਦੀ ਸਥਿਤੀ ਨੂੰ ਸਾਫ ਕਰਨ ਨਾਲ ਕਾਂਗਰਸੀਆਂ ਤੇ ਅਫਸਰਸ਼ਾਹੀ ਨੇ ਲਿਆ ਸੁੱਖ ਦਾ ਸਾਹ
ਦੂਜੇ ਪਾਸੇ ਸੁਖਜਿੰਦਰ ਰੰਧਾਵਾ ਨੇ ਆਪਣੇ ਪੱਤਰ ’ਚ ਇਹ ਲਿਖਿਆ ਹੈ ਕਿ ਉਨ੍ਹਾਂ ਨੇ ਸਿੱਖ ਫਾਰ ਏਜੰਡੇ ਦਾ ਵੀ ਵਿਰੋਧ ਕੀਤਾ ਹੈ। ਡੇਰਾ ਸੱਚਾ ਸੌਦਾ ਤੋਂ ਵੀ ਮੈਨੂੰ ਧਮਕੀ ਭਰੇ ਪੱਤਰ ਆ ਰਹੇ ਹਨ। ਬਰਗਾੜੀ ਕਾਂਡ ਦੇ ਮਸਲੇ ਲਈ ਮੇਰੇ ਵੱਲੋਂ ਪੈਰਵਾਈ ਕੀਤੀ ਜਾ ਰਹੀ ਹੈ। ਇਸ ਲਈ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਕਿ ਮੇਰੇ ਪਰਿਵਾਰ ਨੂੰ ਸੁਰੱਖਿਆ ਨੂੰ ਮੱਦੇਨਜ਼ਰ ਇਹ ਮਨਜ਼ੂਰ ਕੀਤਾ ਜਾਵੇ ਪਰ ਫਿਲਹਾਲ ਇਸ ’ਤੇ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ : ਡੀ. ਐੱਸ. ਜੀ. ਪੀ. ਸੀ. ਦੀਆਂ ਚੋਣਾਂ ’ਚ ਵੱਡੀ ਜਿੱਤ ਅਕਾਲੀ ਦਲ ਲਈ ਸ਼ੁੱਭ ਸੰਕੇਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਸ਼ੈਲਰ ਮਾਲਕਾਂ ਵੱਲੋਂ ਝੋਨੇ ਦੇ ਸੀਜ਼ਨ ਦਾ ਬਾਈਕਾਟ ਕਰਨ ਦਾ ਐਲਾਨ
NEXT STORY