ਗੜ੍ਹਸ਼ੰਕਰ (ਭਾਰਦਵਾਜ)- ਸ੍ਰੀ ਅੰਨਦਪੁਰ ਸਾਹਿਬ ਸੀਟ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਦੇ ਹੱਕ ਵਿਚ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਵੱਲੋਂ ਭਰਵੀਂ ਰੈਲੀ ਕੀਤੀ ਗਈ, ਜਿਸ ਵਿਚ ਡਾ. ਸੁਭਾਸ਼ ਸ਼ਰਮਾ ਦੇ ਹੱਕ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਨੇ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਦੱਸਦੇ ਕਿਹਾ ਕਿ ਭਾਜਪਾ ਸਰਕਾਰ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ, 5 ਲੱਖ ਦਾ ਸਿਹਤ ਬੀਮਾ, 11 ਕਰੋੜ ਪਰਿਵਾਰਾਂ ਨੂੰ ਟਾਇਲਟਸ, ਗ਼ਰੀਬ ਭੈਣਾਂ ਨੂੰ ਸਿਲੰਡਰ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਮਕਾਨ ਅਤੇ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ ਲਾਭ ਦੇ ਚੁੱਕੀ ਹੈ।
ਸਮ੍ਰਿਤੀ ਇਰਾਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾਲਾਇਕੀ ਦੀ ਵਜ੍ਹਾ ਕਾਰਨ ਕਿਸਾਨਾਂ ਨੂੰ 900 ਕਰੋੜ ਰੁਪਏ ਨਹੀਂ ਮਿਲ ਪਾ ਰਿਹਾ ਕਿਉਂਕਿ 'ਆਪ' ਸਰਕਾਰ ਉਨ੍ਹਾਂ ਦੇ ਕਾਗਜ਼ ਵੈਰੀਫਾਈ ਨਹੀਂ ਕਰ ਰਹੀ। ਸਮ੍ਰਿਤੀ ਇਰਾਨੀ ਨੇ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਬੀਮਾਰੀ ਦੌਰਾਨ ਵਿਦੇਸ਼ਾਂ ਵਿਚ ਲੋਕਾਂ ਨੂੰ ਪੈਸੇ ਖ਼ਰਚ ਕੇ ਟੀਕੇ ਲਗਵਾਉਣੇ ਪਏ ਪਰ ਭਾਰਤ ਵਿਚ ਮੋਦੀ ਸਰਕਾਰ ਨੇ ਮੁਫ਼ਤ ਟੀਕਾਕਰਨ ਕਰਵਾਇਆ। ਕਾਂਗਰਸ ਪਾਰਟੀ 'ਤੇ ਵਰ੍ਹਦੇ ਉਨ੍ਹਾਂ ਕਿਹਾ ਕਿ ਜੋ ਲੋਕ ਸ਼ਰੇਆਮ ਪਾਕਿਸਤਾਨ ਦੇ ਹੱਕ ਵਿਚ ਨਾਅਰੇ ਲਗਾਉਂਦੇ ਹਨ ਅਤੇ ਦੇਸ਼ ਨੂੰ ਵੰਡਣ ਦੀਆਂ ਗੱਲਾਂ ਕਰਦੇ ਹਨ, ਕਾਂਗਰਸ ਉਨ੍ਹਾਂ ਨੂੰ ਟਿਕਟਾਂ ਦੇ ਕੇ ਸਨਮਾਨਤ ਕਰ ਰਹੀ ਹੈ, ਜਿਸ ਤੋਂ ਕਾਂਗਰਸ ਦੀ ਮੰਸ਼ਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸ੍ਰਮਿਤੀ ਇਰਾਨੀ ਨੇ ਕਿਹਾ ਕਿ ਕਾਂਗਰਸ ਦਾ ਸ਼ਹਿਜ਼ਾਦਾ ਪ੍ਰਧਾਨ ਮੰਤਰੀ ਬਣਨ ਦੇ ਸੁਫ਼ਨੇ ਤਾਂ ਵੇਖਦਾ ਹੈ ਪਰ ਉਨ੍ਹਾਂ ਅੱਗੇ ਅਮੇਠੀ ਚੋਣ ਲੜਨ ਦੀ ਹਿੰਮਤ ਨਹੀਂ ਜੁਟਾ ਸਕਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਫ਼ੌਜ ਵੱਲੋਂ ਪਾਕਿਸਤਾਨ ਵਿਰੁੱਧ ਕੀਤੀ ਕਾਰਵਾਈ ਦੇ ਸਬੂਤ ਮੰਗ ਕੇ ਸਾਡੀ ਭਾਰਤੀ ਫ਼ੌਜ ਦੀ ਕਾਬਲੀਅਤ ਨੂੰ ਢਾਹ ਲਾਉਣ ਦੀ ਕੋਝੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ: ਸਵੀਮਿੰਗ ਪੂਲ ਤੱਕ 13 ਸਾਲਾ ਬੱਚੇ ਨੂੰ ਖਿੱਚ ਲਿਆਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਇਸ ਮੌਕੇ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਮਹਿਤਾ ਨੂੰ ਗੜ੍ਹਸ਼ੰਕਰ ਦੀ ਸਮ੍ਰਿਤੀ ਇਰਾਨੀ ਐਲਾਨਿਆ ਅਤੇ ਕੇਂਦਰੀ ਮੰਤਰੀ ਨੇ ਨਿਮਿਸ਼ਾ ਮਹਿਤਾ ਦੇ ਜਜ਼ਬੇ ਦੀ ਸ਼ਲਾਘਾ ਕਰਦੇ ਕਿਹਾ ਕਿ ਇੰਝ ਲੱਗਦਾ ਹੈ, ਜਿਵੇਂ ਚੋਂਣ ਡਾ. ਸੁਭਾਸ਼ ਸ਼ਰਮਾ ਨਹੀਂ ਨਿਮਿਸ਼ਾ ਮਹਿਤਾ ਲੜ ਰਹੀ ਹੋਵੇ, ਜਿਸ 'ਤੇ ਰੈਲੀ ਵਿਚ ਬੈਠੇ ਲੋਕ ਗਦ-ਗਦ ਹੋ ਗਏ। ਇਸ ਮੌਕੇ ਉਥੇ ਭਾਜਪਾ ਦੀ ਲੀਡਰਸ਼ਿਪ ਅਤੇ ਭਾਰੀ ਗਿਣਤੀ ਵਿਚ ਲੋਕ ਮੌਜੂਦ ਸਨ।
ਇਹ ਵੀ ਪੜ੍ਹੋ- ਹਵਸ ਮਿਟਾਉਣ ਲਈ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਕਰਦਾ ਰਿਹਾ ਜਿਣਸੀ ਸ਼ੋਸ਼ਣ, ਇੰਝ ਖੁੱਲ੍ਹਿਆ ਭੇਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡ ਢਿੱਲਵਾਂ ਵਿਖੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
NEXT STORY