ਮੋਗਾ, (ਸੰਦੀਪ)- ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਦੋ ਦਿਨ ਪਹਿਲਾਂ ਜੱਚਾ-ਬੱਚਾ ਵਾਰਡ ’ਚ ਮਹਿਲਾ ਸਫਾਈ ਕਰਮੀ ਨਾਲ ਮਰੀਜ਼ ਦੇ ਇਕ ਰਿਸ਼ਤੇਦਾਰ ਵੱਲੋਂ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦਰਜਾਚਾਰ ਕਰਮਚਾਰੀ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਕਾਲਾ ਸਿੰਘ ਅਤੇ ਜ਼ਿਲਾ ਜਨਰਲ ਸਕੱਤਰ ਅਸ਼ੋਕ ਗਿੱਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਮਹਿਲਾ ਸਫਾਈ ਕਰਮੀ ਬੇਅੰਤ ਕੌਰ ਸਫਾਈ ਕਰਨ ਗਈ ਤਾਂ ਉਸ ਨੇ ਵਾਰਡ ਵਿਚ ਮੌਜੂਦ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਵਾਰਡ ’ਚੋਂ ਬਾਹਰ ਜਾਣ ਲਈ ਕਿਹਾ ਪਰ ਇਕ ਮਰੀਜ਼ ਦੇ ਰਿਸ਼ਤੇਦਾਰ ਲਛਮਣ ਸਿੰਘ ਵੱਲੋਂ ਵਾਰਡ ’ਚੋਂ ਬਾਹਰ ਜਾਣ ਤੋਂ ਸਾਫ ਮਨ੍ਹਾ ਕਰਨ ਦੇ ਨਾਲ-ਨਾਲ ਉਸ ਨਾਲ ਗਲਤ ਵਿਵਹਾਰ ਕੀਤਾ ਗਿਆ, ਜਿਸ ਦੀ ਸੂਚਨਾ ਉਸ ਵੱਲੋਂ ਯੂਨੀਅਨ ਦੇ ਅਹੁਦੇਦਾਰਾਂ ਨੂੰ ਦਿੱਤੀ ਗਈ।
ਯੂਨੀਅਨ ਅਹੁਦੇਦਾਰਾਂ ਵੱਲੋਂ ਇਸ ਬਾਰੇ ਹਸਪਤਾਲ ਦੇ ਐੱਸ. ਐੱਮ. ਓ. ਤੇ ਥਾਣਾ ਸਿਟੀ ਸਾਊਥ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਉਨ੍ਹਾਂ ਵੱਲੋਂ ਇਸ ਮਾਮਲੇ ’ਚ ਥਾਣਾ ਸਿਟੀ-2 ਪੁਲਸ ਵੱਲੋਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਫੌਜੀ, ਸੱਤਿਅਮ ਪ੍ਰਕਾਸ਼, ਚੰਦਰ ਦੇਵ, ਨਸੀਬ ਕੌਰ ਅਾਦਿ ਹਾਜ਼ਰ ਸਨ।
ਜ਼ਿਆਦਾ ਦਿਨ ਨਹੀਂ ਰਹੇਗੀ ਨਾਜਾਇਜ਼ ਉਸਾਰੀ ਕਰਵਾਉਣ ਵਾਲਿਆਂ ਦੀ ਖੁਸ਼ੀ
NEXT STORY