ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟਰ ਬੋਰਡ ਨੇ ਟੀ-20 ਵਿਸ਼ਵ ਕੱਪ 2026 ਦੇ ਟਿਕਟ ਵਿਕਰੀ ਨਾਲ ਜੁੜੇ ਪ੍ਰਚਾਰ ਪੋਸਟਰ ਨੂੰ ਲੈ ਕੇ ਆਈਸੀਸੀ ਦੇ ਸਾਹਮਣੇ ਓਪਚਾਰਿਕ ਰੂਪ ਨਾਲ ਆਪਣੀ ਨਾਰਾਜ਼ਗੀ ਦਰਜ ਕਰਵਾਈ ਹੈ। ਇਸ ਪੋਸਟਰ 'ਚ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਦੀ ਤਸਵੀਰ ਸ਼ਾਮਲ ਨਾ ਕੀਤੇ ਜਾਣ 'ਤੇ ਪੀਸੀਬੀ ਨੇ ਨਾਰਾਜ਼ਗੀ ਜਾਹਰ ਕੀਤੀ ਹੈ ਅਤੇ ਇਸਨੂੰ ਗਲੋਬਲ ਟੂਰਨਾਮੈਂਟ 'ਚ ਅਗਵਾਈ ਨਾਲ ਜੁੜਿਆ ਅਹਿਮ ਮੁੱਦਾ ਦਿੱਸਿਆ ਹੈ।
ਪਾਕਿਸਤਾਨੀ ਕਪਤਾਨ ਨੂੰ ਨਹੀਂ ਮਿਲੀ ਜਗ੍ਹਾ
ਪੀਸੀਬੀ ਦੇ ਇਕ ਭਰੋਸੇਯੋਗ ਸੂਤਰ ਅਨੁਸਾਰ, ਆਸੀਸੀ ਵੱਲੋਂ ਜਾਰੀ ਕੀਤੇ ਗਏ ਇਸ ਪ੍ਰਮੋਸ਼ਨਲ ਪੋਸਟਰ 'ਚ ਸਿਰਫ 5 ਟੀਮਾਂ ਦੇ ਕਪਤਾਨਾਂ ਨੂੰ ਜਗ੍ਹਾ ਦਿੱਤੀ ਗਈ ਸੀ। ਸੂਰਿਆਕੁਮਾਰ ਯਾਦਵ (ਭਾਰਤ, ਏਡਨ ਮਾਰਕਰਮ) ਦੱਖਣੀ ਅਫਰੀਕਾ, ਮਿਸ਼ੇਲ ਮਾਰਸ਼ (ਆਸਟ੍ਰੇਲੀਆ), ਦਸੁਨ ਸ਼ਨਾਕਾ (ਸ਼੍ਰੀਲੰਕਾ) ਅਤੇ ਹੈਰੀ ਬਰੂਕ (ਇੰਗਲੈਂਡ)। ਸੂਤਰ ਨੇ ਕਿਹਾ ਕਿ ਪਾਕਿਸਤਾਨ ਵਰਗੀ ਪ੍ਰਮੁੱਖ ਕ੍ਰਿਕਟ ਟੀਮ ਦੇ ਕਪਤਾਨ ਨੂੰ ਵੀ ਹੋਰ ਦੇਸ਼ਾਂ ਦੇ ਬਰਾਬਰ ਸਨਮਾਨ ਅਤੇ ਪਛਾਣ ਮਿਲਣੀ ਚਾਹੀਦੀ ਹੈ।

ਪੀਸੀਬੀ ਦੇ ਇਕ ਸੂਤਰ ਨੇ ਇਹ ਵੀ ਖੁਲਾਸਾ ਕੀਤਾ ਕਿ ਏਸ਼ੀਆ ਕੱਪ ਦੌਰਾਨ ਵੀ ਇਸੇ ਤਰ੍ਹਾਂ ਦੀ ਸਥਿਤੀ ਸਾਹਮਣੇ ਆਈ ਸੀ। ਉਸ ਸਮੇਂ ਬ੍ਰਾਡਕਾਸਟਰਾਂ ਨੇ ਪਾਕਿਸਤਾਨ ਦੇ ਕਪਤਾਨ ਨੂੰ ਸ਼ਾਮਲ ਕੀਤੇ ਬਿਨਾਂ ਹੀ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਸੀ, ਜਿਸਨੂੰ ਬਾਅਦ 'ਚ ਏਸ਼ੀਅਨ ਕ੍ਰਿਕਟ ਕਾਊਂਸਲ (ਏਸੀਸੀ) ਦੇ ਦਖਲ ਤੋਂ ਬਾਅਦ ਸੁਧਾਰਿਆ ਗਿਆ।
ਕੋਲਕਾਤਾ ਹੰਗਾਮੇ ਮਗਰੋਂ ਲਿਓਨਲ ਮੈਸੀ ਹੁਣ ਹੈਦਰਾਬਾਦ ਪਹੁੰਚੇ, ਖੇਡਣਗੇ ਫਰੈਂਡਲੀ ਮੈਚ
NEXT STORY