ਕਪੂਰਥਲਾ/ਭੁੱਲਥ— ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਸ਼ੌਂਕ ਦੇ ਅੱਗੇ ਦੌਲਤ ਵੀ ਕੋਈ ਮਾਇਨੇ ਨਹੀਂ ਰੱਖਦੀ। ਇਸ ਦੀ ਤਾਜ਼ਾ ਉਦਾਹਰਣ ਕਪੂਰਥਲਾ ਦੇ ਦਿਆਲਪੁਰਾ ਇਲਾਕੇ 'ਚ ਦੇਖਣ ਨੂੰ ਮਿਲੀ, ਜਿੱਥੇ ਭੰਡਾਲ ਪੈਲੇਸ 'ਚ ਲਾੜੀ ਨੂੰ ਵਿਆਹੁਣ ਦੇ ਲਈ ਲਾੜਾ ਹੈਲੀਕਾਪਟਰ 'ਤੇ ਆਇਆ। ਪੈਲੇਸ 'ਚ ਉਤਰਿਆ ਹੈਲੀਕਾਪਟਰ ਨੂੰ ਦੇਖ ਕੇ ਇਲਾਕੇ ਦੇ ਲੋਕ ਵੀ ਹੈਰਾਨ ਰਹਿ ਗਏ।

ਦਰਅਸਲ ਭੁੱਲਥ ਦੇ ਪਿੰਡ ਨਾਰੰਗਪੁਰ 'ਚ ਕਰੀਬ 25 ਸਾਲ ਤੋਂ ਇਟਲੀ 'ਚ ਸੈਟਲ ਬਲਜੀਤ ਸਿੰਘ ਆਪਣੇ ਬੇਟੇ ਮਨਪ੍ਰੀਤ ਸਿੰਘ ਦੇ ਵਿਆਹ ਲਈ ਬਰਾਤ ਹੈਲੀਕਾਪਟਰ 'ਚ ਲਿਆਏ। ਬਲਜੀਤ ਦੇ ਬੇਟੇ ਮਨਪ੍ਰੀਤ ਦਾ ਵਿਆਹ ਭੁੱਲਥ ਦੇ ਹੀ ਪਿੰਡ ਅਕਬਰ ਦੇ ਦਲਜੀਤ ਸਿੰਘ ਦੇ ਨਾਲ ਨਵੇਂ ਸਾਲ ਯਾਨੀ 1 ਜਨਵਰੀ ਦੇ ਦਿਨ ਰੱਖਿਆ ਗਿਆ ਸੀ। ਹਾਲਾਂਕਿ ਦੋਹਾਂ ਦੇ ਪਿੰਡਾਂ 'ਚ ਸਿਰਫ ਇਕ ਕਿਲੋਮੀਟਰ ਹੀ ਹੈ ਪਰ ਆਨੰਦ ਕਾਰਜ ਤੋਂ ਬਾਅਦ ਅੰਮ੍ਰਿਤਸਰ ਹਾਈਵੇਅ 'ਤੇ ਸਥਿਤ ਭੰਡਾਲ ਰਿਸੋਰਟ 'ਚ ਵਿਆਹ ਦੀ ਰਸਮ ਨਿਭਾਉਣ ਲਈ ਲਾੜਾ-ਲਾੜੀ ਹੈਲੀਕਾਪਟਰ 'ਚ ਪਹੁੰਚੇ। ਉਥੇ ਹੀ ਮਨਪ੍ਰੀਤ ਦੇ ਪਿਤਾ ਬਲਜੀਤ ਨੇ ਦੱਸਿਆ ਕਿ ਉਨ੍ਹਾਂ ਦਾ ਇੱਛਾ ਸੀ ਕਿ ਉਨ੍ਹਾਂ ਦੇ ਬੇਟੇ ਦਾ ਵਿਆਹ ਇੰਝ ਹੋਵੇ ਕਿ ਲੋਕ ਯਾਦ ਰੱਖਣ। ਇਹ ਸ਼ੌਕ ਸੋਮਵਾਰ ਨੂੰ ਪੂਰਾ ਹੋ ਗਿਆ। ਇਸ ਕਰਕੇ ਉਹ ਬੇਹੱਦ ਖੁਸ਼ ਹਨ। ਲੜਕੀ ਦੇ ਪਿਤਾ ਜਰਮਨ 'ਚ ਸੈਟਲ ਹਨ।
ਕੱਚੇ ਮੁਲਾਜ਼ਮਾਂ ਨੇ ਕਾਂਗਰਸੀ ਆਗੂਆਂ ਨੂੰ ਮੈਨੀਫੈਸਟੋ ਦੀ ਤਸਵੀਰ ਦੇ ਕੇ ਯਾਦ ਕਰਵਾਏ ਵਾਅਦੇ
NEXT STORY