ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਜੰਡਿਆਲਾ ਗੁਰੂ ਨੇੜੇ ਪਿੰਡ ਗੁੰਨੋਵਾਲ ਵਿਖੇ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰ ਬਾਹਰ ਗੇਟ 'ਤੇ ਗੋਲੀਆਂ ਚਲਾਈਆਂ ਗਈਆਂ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।
ਪੁਲਸ ਹੱਥ ਲੱਗੀ ਵੱਡੀ ਸਫਲਤਾ! ਐਨਕਾਊਂਟਰ ਦੌਰਾਨ ਲੰਡਾ ਹਰੀਕੇ ਦੇ ਤਿੰਨ ਸਾਥੀ ਕਾਬੂ
ਇਸ ਮੌਕੇ 'ਆਪ' ਵਲੰਟੀਅਰ ਹਰਪ੍ਰੀਤ ਸਿੰਘ ਹੈਪੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ 12 ਵਜੇ ਗੋਲੀ ਚਲਣ ਦੀ ਆਵਾਜ਼ ਆਈ ਸੀ ਸੀ ਟੀ ਵੀ 'ਤੇ ਵੇਖਿਆ ਕਿ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਬਾਹਰ ਗੇਟ 'ਤੇ ਦੋ ਫ਼ਾਇਰ ਕੀਤੇ ਗਏ ਜਿਸ ਨਾਲ ਪਰਿਵਾਰ ਵਿਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਫੜਿਆ ਜਾਵੇ। ਇਸ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਪੁਲਸ ਦਾ ਝੁੱਗੀਆਂ ਝੌਪੜੀਆਂ 'ਤੇ ਵੱਡਾ ਐਕਸ਼ਨ, 20 ਸਾਲਾਂ ਤੋਂ ਕਬਜ਼ਾ ਕਰ ਵੇਚ ਰਹੇ ਸੀ ਨਸ਼ਾ
ਪੁਲਸ ਜਾਂਚ ਅਧਿਕਾਰੀ ਡੀਸੀਪੀ ਰਵਿੰਦਰ ਪਾਲ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਵੱਲੋ ਸ਼ਿਕਾਇਤ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਘਰ ਦੇ ਬਾਹਰ ਗੇਟ 'ਤੇ ਦੋ ਅਣ ਪਛਾਤੇ ਵਿਅਕਤੀਆਂ ਵੱਲੋਂ ਫ਼ਾਇਰ ਕੀਤੇ ਗਏ ਹਨ। ਸੀ ਸੀ ਟੀ ਵੀ ਕੈਮਰੇ ਖੰਗਾਲ ਰਹੇ ਹਨ ਜਲਦੀ ਹੀ ਦੋਸ਼ੀ ਫੜੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦੀ ਪਿੰਡ ਡੁੱਗਰੀ ਵਿਖੇ BSF ਵੱਲੋ ਮੈਡੀਕਲ ਕੈਂਪ ਦਾ ਆਯੋਜਨ
NEXT STORY