ਤਰਨਤਾਰਨ (ਰਮਨ) : ਪੰਜਾਬ ਪੁਲਸ ਸੂਬੇ ਅੰਦਰ ਸ਼ਾਂਤੀ ਵਿਵਸਥਾ ਬਣਾਈ ਰੱਖਣ ਵਿਚ ਮੁਸ਼ਤੈਦ ਦਿਖਾਈ ਦੇ ਰਹੀ ਹੈ। ਇਸ ਦੌਰਾਨ ਅੱਜ ਤਰਨਤਾਰਨ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਤਰਨਤਾਰਨ ਪੁਲਸ ਨੇ ਐਨਕਾਊਂਟਰ ਦੌਰਾਨ ਲਖਬੀਰ ਲੰਡਾ ਗਰੁੱਪ ਦੇ ਤਿੰਨ ਮੈਂਬਰ ਕਾਬੂ ਕੀਤੇ ਹਨ।
ਪੁਲਸ ਦਾ ਝੁੱਗੀਆਂ ਝੌਪੜੀਆਂ 'ਤੇ ਵੱਡਾ ਐਕਸ਼ਨ, 20 ਸਾਲਾਂ ਤੋਂ ਕਬਜ਼ਾ ਕਰ ਵੇਚ ਰਹੇ ਸੀ ਨਸ਼ਾ
ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਪੁਲਸ ਨੇ ਗੁਪਤ ਸੂਚਨਾ ਉੱਤੇ ਇਹ ਕਾਰਵਾਈ ਕੀਤੀ ਸੀ। ਇਸ ਦੌਰਾਨ ਝਬਾਲ ਇਲਾਕੇ ਨੇੜੇ ਪੁਲਸ ਤੇ ਗੈਂਗ ਮੈਂਬਰਾਂ ਵਿਚਾਲੇ ਐਨਕਾਊਂਟਰ ਹੋ ਗਿਆ ਤੇ ਮੁਲਜ਼ਮਾਂ ਨੇ ਪੁਲਸ ਉੱਤੇ ਐਨਕਾਊਂਟਰ ਦੌਰਾਨ ਇਕ ਮੁਲਜ਼ਮ ਨੂੰ ਗੋਲੀ ਲੱਗ ਗਈ ਤੇ ਉਹ ਜ਼ਖਮੀ ਹੋ ਗਿਆ। ਇਸੇ ਦੌਰਾਨ ਬਾਕੀ ਦੋ ਹੋਰਾਂ ਨੇ ਮੌਕੇ ਉੱਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਜਣੇ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਸਾਥੀ ਸਨ। ਇਸ ਦੌਰਾਨ ਪੁਲਸ ਨੇ ਭਾਰੀ ਮਾਤਰਾ ਵਿਚ ਹੈਰੋਇਨ, 30 ਬੋਰ ਦਾ ਪਿਸਟਲ ਤੇ ਇਕ ਐਕਟਿਵਾ ਸਕੂਟਰ ਜ਼ਬਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਅਧਿਆਪਕ ਦੀ 'ਗੰਦੀ' ਹਰਕਤ ; ਸਕੂਲ 'ਚ ਹੀ ਆਂਗਨਵਾੜੀ ਹੈਲਪਰ ਨਾਲ...
NEXT STORY