ਲੁਧਿਆਣਾ (ਅਨਿਲ, ਸ਼ਿਵਮ) - ਵਿਧਾਨ ਸਭਾ ਹਲਕਾ ਗਿੱਲ ਅਧੀਨ ਪੈਂਦੇ ਕਸਬਾ ਲਾਡੋਵਾਲ ’ਚ ਅੱਜ ਸਵੇਰ ਤੋਂ ਹੀ ਵੋਟਾਂ ਪਾਉਣ ਆਏ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ 60 ਫੀਸਦੀ ਦੇ ਕਰੀਬ ਵੋਟਿੰਗ ਹੋਈ। ਇਥੋਂ ਦੇ ਸਰਕਾਰੀ ਹਾਈ ਸਕੂਲ ’ਵਿੱਚ ਅੱਜ ਇਨ੍ਹਾਂ ਤਿੰਨਾਂ ਬੂਥਾਂ ’ਤੇ 1726 ਵੋਟਰਾਂ ਨੇ ਆਪਣੀ ਵੋਟ ਪਾਈ। ਜ਼ਿਲਾ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਅਮਨ-ਅਮਾਨ ਨਾਲ ਕਰਵਾਉਣ ਲਈ ਪੁਲਸ ਦੇ ਉੱਚ ਅਧਿਕਾਰੀਆਂ ਏ. ਡੀ. ਸੀ. ਪੀ. ਰਮਨਦੀਪ ਸਿੰਘ ਭੁੱਲਰ, ਥਾਣਾ ਲਾਡੋਵਾਲ ਦੇ ਇੰਚਾਰਜ ਹਰਪ੍ਰੀਤ ਸਿੰਘ ਦੇਹਲ ਵੱਲੋਂ ਲਾਡੋਵਾਲ ਅਧੀਨ ਪੈਂਦੇ ਪਿੰਡ ਰਜਾਪੁਰ ਪੱਤੀ ਅਤੇ ਤਲਵੰਡੀ ਕਲਾ ਅਧੀਨ ਪੈਂਦੇ ਕਰੀਬ 40 ਪਿੰਡਾਂ ’ਚ ਸ਼ਾਂਤਮਈ ਢੰਗ ਨਾਲ ਕਰਵਾਈਆਂ ਗਈਆਂ,. ਜਿਸ ਕਾਰਨ ਥਾਣਾ ਲਾਡੋਵਾਲ ਅਧੀਨ ਪੈਂਦੇ 40 ਦੇ ਕਰੀਬ ਪਿੰਡਾਂ ’ਚ ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਵੋਟਿੰਗ ਕਰਵਾਈ ਗਈ। ਲਾਡੋਵਾਲ ਖੇਤਰ ਦੇ ਪਿੰਡਾਂ ਰਜ਼ਾਪੁਰ ਪੱਤੀ ਅਤੇ ਤਲਵੰਡੀ ਕਲਾਂ ’ਚ ਵੀਡੀਓਗ੍ਰਾਫੀ ਰਾਹੀਂ ਵੋਟਾਂ ਪਾਈਆਂ।
ਸਾਵਧਾਨ! ਨੌਸਰਬਾਜਾਂ ਨੇ ਆਨਲਾਈਨ ਠੱਗੀ ਮਾਰਨ ਦਾ ਲੱਭਿਆ ਇਹ ਨਵਾਂ ਤਰੀਕਾ
NEXT STORY