ਚੰਡੀਗੜ੍ਹ (ਵਿਜੇ) : ਉੱਤਰਾਖੰਡ ਦੀਆਂ ਬੱਸਾਂ 'ਚ ਸਫਰ ਕਰਨ ਵਾਲੇ ਮੁਸਾਫ਼ਰਾਂ ਨੂੰ ਹੁਣ ਚੰਡੀਗੜ੍ਹ 'ਚ ਦਾਖਲ ਹੁੰਦਿਆਂ ਹੀ ਆਪਣੀ ਮਨਮਰਜ਼ੀ ਨਾਲ ਡਰਾਪ ਪੁਆਇੰਟ ਨਹੀਂ ਮਿਲੇਗਾ। ਚੰਡੀਗੜ੍ਹ ਟਰਾਂਸਪੋਰਟ ਡਿਪਾਰਟਮੈਂਟ ਵਲੋਂ ਮੁਸਾਫ਼ਰਾਂ ਨੂੰ ਜਿਸ ਆਈ. ਐੱਸ. ਬੀ. ਟੀ. ਦੀ ਇਜਾਜ਼ਤ ਦਿੱਤੀ ਹੋਵੇਗੀ, ਉਥੇ ਹੀ ਉੱਤਰਾਖੰਡ ਦੀਆਂ ਬੱਸਾਂ ਨੂੰ ਮੁਸਾਫਰਾਂ ਨੂੰ ਡਰਾਪ ਕਰਨਾ ਹੋਵੇਗਾ। ਇਹੀ ਨਹੀਂ, ਹੁਣ ਉੱਤਰਾਖੰਡ ਦੀ ਕੋਈ ਵੀ ਬੱਸ ਲੋਕਲ ਰੂਟ 'ਤੇ ਨਹੀਂ ਚੱਲੇਗੀ। ਇਸ ਬਾਰੇ ਚੰਡੀਗੜ੍ਹ ਟਰਾਂਸਪੋਰਟ ਡਿਪਾਰਟਮੈਂਟ ਅਤੇ ਉੱਤਰਾਖੰਡ ਸਰਕਾਰ 'ਚ ਇਕ ਐਗਰੀਮੈਂਟ ਸਾਈਨ ਹੋਇਆ ਹੈ।
ਐਗਰੀਮੈਂਟ ਤਹਿਤ ਦੋਨਾਂ ਰਾਜਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਜ਼ਿਆਦਾ ਕਿਰਾਇਆ ਦੇਣਾ ਹੋਵੇਗਾ। ਜੇਕਰ ਉੱਤਰਾਖੰਡ ਦੀ ਕੋਈ ਬੱਸ ਚੰਡੀਗੜ੍ਹ 'ਚ ਦਾਖਲ ਹੁੰਦੀ ਹੈ ਤਾਂ ਐਂਟਰੀ ਪੁਆਇੰਟ ਤੋਂ ਲੈ ਕੇ ਆਈ. ਐੱਸ. ਬੀ. ਟੀ. ਤਕ ਦਾ ਜੋ ਕਿਰਾਇਆ ਚੰਡੀਗੜ੍ਹ ਟਰਾਂਸਪੋਰਟ ਡਿਪਾਰਟਮੈਂਟ ਤੈਅ ਕਰੇਗਾ, ਉਹ ਵੀ ਉੱਤਰਾਖੰਡ ਸਰਕਾਰ ਵਲੋਂ ਕਿਰਾਏ 'ਚ ਜੋੜਿਆ ਜਾਵੇਗਾ। ਚੰਡੀਗੜ੍ਹ ਅਤੇ ਉੱਤਰਾਖੰਡ 'ਚ ਚੱਲ ਰਹੀਆਂ ਬੱਸਾਂ ਦੇ ਰੂਟਾਂ ਸਬੰਧੀ ਵੀ ਦੋਵੇਂ ਹੀ ਧਿਰਾਂ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਸਿੰਗਲ ਪੁਆਇੰਟ ਟੈਕਸੇਸ਼ਨ ਦੇ ਆਧਾਰ 'ਤੇ ਦੋਨੋਂ ਪਾਸੇ ਦੀ ਸਟੇਟ ਟਰਾਂਸਪੋਰਟ ਅਥਾਰਟੀ ਤੋਂ ਸਟੇਜ ਕੈਰੀਏਜ ਪਰਮਿਟਸ ਦਿੱਤੇ ਜਾਣਗੇ। ਯਾਨੀ ਇਸ ਤਰ੍ਹਾਂ ਦੇ ਪਰਮਿਟ ਹੋਲਡਰਾਂ ਨੂੰ ਸਪੈਸ਼ਲ ਰੋਡ ਟੈਕਸ/ਪੈਸੇਂਜਰਸ ਟੈਕਸ ਦੇਣਾ ਹੋਵੇਗਾ।
ਕਿਸੇ ਵੀ ਸਮੇਂ ਵਧਾ ਸਕਦੇ ਹਨ ਰੂਟ
ਸਬੰਧਤ ਸਟੇਟ ਟਰਾਂਸਪੋਰਟ ਅੰਡਰਟੇਕਿੰਗ ਪਬਲਿਕ ਡਿਮਾਂਡ 'ਤੇ ਨੋਟੀਫਾਈਡ ਰੂਟਾਂ 'ਤੇ ਸਟੇਜ ਕੈਰੀਏਜ ਦੀ ਕੋਈ ਵੀ ਸਰਵਿਸ ਵਧਾ ਸਕਦਾ ਹੈ। ਇਸ ਨਾਲ ਹੀ ਟਰਿਪ ਦੀ ਗਿਣਤੀ ਨੂੰ ਵਿਸ਼ੇਸ਼ ਮੌਕਿਆਂ 'ਤੇ ਵਧਾਇਆ ਜਾ ਸਕਦਾ ਹੈ, ਹਾਲਾਂਕਿ ਇਸ ਲਈ ਲਿਖਤੀ ਰੂਪ 'ਚ ਦੋਨਾਂ ਹੀ ਵਲੋਂ ਮਿਊਚੁਅਲ ਐਗਰੀਮੈਂਟ ਲਾਜ਼ਮੀ ਹੋਵੇਗਾ। ਆਈ. ਐੱਸ. ਬੀ. ਟੀ. ਤਕ ਪੁੱਜਣ ਲਈ ਵੀ ਬੱਸਾਂ ਨੂੰ ਸਭ ਤੋਂ ਛੋਟੇ ਰੂਟ ਦਾ ਇਸਤੇਮਾਲ ਕਰਨਾ ਹੋਵੇਗਾ।
ਉੱਤਰਾਖੰਡ 'ਚ ਜ਼ਿਆਦਾ ਚੱਲਦੀਆਂ ਹਨ ਚੰਡੀਗੜ੍ਹ ਦੀਆਂ ਬੱਸਾਂ
ਚੰਡੀਗੜ੍ਹ ਦੀਆਂ ਬੱਸਾਂ ਉੱਤਰਾਖੰਡ 'ਚ ਸਿਰਫ ਅੱਠ ਰੂਟਾਂ 'ਤੇ ਚੱਲਦੀਆਂ ਹਨ ਪਰ ਇਸ ਦੌਰਾਨ ਸ਼ਹਿਰ ਦੀਆਂ ਬੱਸਾਂ ਉੱਤਰਾਖੰਡ ਦੀਆਂ ਬੱਸਾਂ ਦੀ ਤੁਲਨਾ 'ਚ ਜ਼ਿਆਦਾ ਸਫਰ ਤੈਅ ਕਰਦੀਆਂ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਬੱਸਾਂ ਉੱਤਰਾਖੰਡ 'ਚ 4832 ਕਿਲੋਮੀਟਰ ਤਕ ਚੱਲਦੀਆਂ ਹਨ, ਜਦੋਂਕਿ ਉੱਤਰਾਖੰਡ ਤੋਂ ਚੰਡੀਗੜ੍ਹ ਆਉਣੀ ਵਾਲੀਆਂ ਬੱਸਾਂ 34 ਰੂਟਾਂ 'ਤੇ ਚੱਲ ਰਹੀਆਂ ਹਨ ਪਰ ਇਹ ਬੱਸਾਂ 2052 ਕਿਲੋਮੀਟਰ ਦਾ ਸਫਰ ਹੀ ਉੱਤਰਾਖੰਡ 'ਚ ਤੈਅ ਕਰ ਰਹੀਆਂ ਹਨ।
ਵੱਧ ਤੋਂ ਵੱਧ ਲਾਈਫ ਪੂਰੀ ਕਰ ਚੁੱਕੀਆਂ ਬੱਸਾਂ ਨੂੰ 'ਨੋ ਐਂਟਰੀ'
ਐਗਰੀਮੈਂਟ ਤਹਿਤ ਦੋਨਾਂ ਰਾਜਾਂ ਨੇ ਇਸ ਵਿਸ਼ੇ 'ਤੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਕਿ ਜੋ ਵੀ ਬੱਸ ਆਪਣੀ ਵੱਧ ਤੋਂ ਵੱਧ ਲਾਈਫ ਪੂਰੀ ਕਰ ਚੁੱਕੀ ਹੋਵੇ, ਉਸਨੂੰ ਦੂਜੇ ਰਾਜ 'ਚ ਪਰਮਿਟ ਨਹੀਂ ਦਿੱਤਾ ਜਾਵੇਗਾ। ਆਰਜੀ ਪਰਮਿਟ ਦੀ ਵੱਖ-ਵੱਖ ਲਿਸਟ ਹਰ ਮਹੀਨੇ ਜਾਰੀ ਕੀਤੀ ਜਾਵੇਗੀ। ਇਹ ਲਿਸਟ ਸਟੇਟ ਟਰਾਂਸਪੋਰਟ ਅਥਾਰਟੀ ਵਲੋਂ ਸੌਂਪੀ ਜਾਵੇਗੀ।
ਲੁਧਿਆਣਾ ਸ਼ਰਮਸਾਰ, 12 ਨੌਜਵਾਨਾਂ ਵਲੋਂ ਬੰਧਕ ਬਣਾ ਕੁੜੀ ਨਾਲ ਬਲਾਤਕਾਰ(ਵੀਡੀਓ)
NEXT STORY