ਸੁਭਾਨਪੁਰ, (ਰਜਿੰਦਰ)- ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਵਲੋਂ ਅੱਜ ਸੁਭਾਨਪੁਰ ਵਿਖੇ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਮਾਰਗ 'ਤੇ ਚੱਕਾ ਜਾਮ ਕਰਦਿਆਂ ਧਰਨਾ ਲਾਇਆ ਗਿਆ, ਜੋ ਕਰੀਬ ਢਾਈ ਘੰਟੇ ਜਾਰੀ ਰਿਹਾ ਅਤੇ ਇੰਨੇ ਸਮੇਂ 'ਚ ਜਲੰਧਰ-ਅੰਮ੍ਰਿਤਸਰ ਮਾਰਗ ਤੋਂ ਇਲਾਵਾ ਕਪੂਰਥਲਾ ਤੇ ਟਾਂਡਾ ਰੋਡ ਦੀ ਆਵਾਜਾਈ ਵੀ ਰੁਕ ਗਈ। ਚਾਰੇ ਪਾਸੇ ਸੈਂਕੜੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਦੁਪਹਿਰ 12 ਵਜੇ ਤੋਂ ਬਾਅਦ ਸ਼ੁਰੂ ਹੋਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਆਖਿਆ ਕਿ ਸੋਨੀ ਚੈਨਲ 'ਤੇ ਚਲਦੇ ਇਕ ਸੀਰੀਅਲ ਵਿਚ ਭਗਵਾਨ ਵਾਲਮੀਕਿ ਜੀ ਦਾ ਅਪਮਾਨ ਕੀਤਾ ਗਿਆ ਹੈ, ਜਿਸ ਨੂੰ ਵਾਲਮੀਕਿ ਸਮਾਜ ਕਦੇ ਵੀ ਸਹਿਣ ਨਹੀਂ ਕਰੇਗਾ। ਇਸ ਲਈ ਸਾਡੀ ਮੰਗ ਹੈ ਕਿ ਇਸ ਚੈਨਲ ਖਿਲਾਫ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਹੋਰ ਕਿਹਾ ਕਿ ਇਕ ਸਬ ਇੰਸਪੈਕਟਰ ਨੇ ਦਲਿਤ 'ਤੇ ਅੱਤਿਆਚਾਰ ਕੀਤਾ ਹੈ, ਜਿਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਧਰਨੇ ਦੌਰਾਨ ਬਿੰਦਰ ਸਿੰਘ ਭੀਮ ਨੇ ਕਿਹਾ ਕਿ ਜੇਕਰ ਦਲਿਤ ਅੱਤਿਆਚਾਰ ਬੰਦ ਨਾ ਹੋਇਆ ਅਤੇ ਭਗਵਾਨ ਵਾਲਮੀਕਿ ਜੀ ਦਾ ਨਿਰਾਦਰ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਸਾਨੂੰ ਟਰੇਨਾਂ ਰੋਕਣ ਲਈ ਮਜਬੂਰ ਹੋਣਾ ਪਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਰਿਸ਼ੀ ਨਾਹਰ, ਮਲਕੀਤ ਸਿੰਘ, ਕਸ਼ਮੀਰ ਸਿੱਧੂ, ਆਤਮਾ ਸਿੰਘ, ਮਨੋਜ ਕੁਮਾਰ, ਰਾਜੂ ਖੱਖ, ਦਿਲਬਰ ਬੁੱਟਰ, ਹਰਜੀਤ ਸਿਤਾਰਾ, ਨੱਥਾ ਸਿੰਘ, ਰਾਕੇਸ਼, ਅਜੇ ਔਜਲਾ, ਸੋਨੀ ਬਹਿਰਾਮ, ਚੰਨਣ ਸਿੰਘ, ਸੁਲੱਖਣ ਸਿੰਘ, ਦਰਸ਼ਨ ਸਿੰਘ, ਇੰਦਰਜੀਤ ਕੌਰ, ਮਨਜੀਤ ਕੌਰ, ਗੁਰਦੀਪ ਸਿੰਘ ਸਾਬੀ, ਕੁਲਜਿੰਦਰ ਸਿੰਘ ਬੋਪਾਰਾਏ ਤੇ ਲਾਡੀ ਪਹਾੜੀਪੁਰ ਆਦਿ ਹਾਜ਼ਰ ਸਨ। ਦੂਜੇ ਪਾਸੇ ਕਰੀਬ ਢਾਈ ਘੰਟੇ ਚੱਲੇ ਧਰਨੇ ਦੌਰਾਨ ਮੌਕੇ 'ਤੇ ਐੱਸ. ਪੀ. ਬਲਵੀਰ ਸਿੰਘ ਭੱਟੀ ਅਤੇ ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਭਾਰੀ ਪੁਲਸ ਫੋਰਸ ਨਾਲ ਪੁੱਜੇ। ਜਿਸ ਦੌਰਾਨ ਐੱਸ. ਪੀ. ਬਲਵੀਰ ਸਿੰਘ ਭੱਟੀ ਨੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦੁਆ ਕੇ ਧਰਨਾ ਹਟਵਾਇਆ।
ਜਬਰੀ ਘਰ 'ਚ ਦਾਖਲ ਹੋ ਕੇ ਜਬਰ-ਜ਼ਨਾਹ ਦੀ ਕੋਸ਼ਿਸ਼
NEXT STORY