ਕਪੂਰਥਲਾ, (ਗੁਰਵਿੰਦਰ ਕੌਰ)- ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ (ਰਜਿ.) ਪੰਜਾਬ ਵਲੋਂ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਦੀ ਅਗਵਾਈ 'ਚ ਆਪਣੀਆਂ ਮੰਗਾਂ ਸਬੰਧੀ ਸਥਾਨਕ ਸ਼ਾਲੀਮਾਰ ਬਾਗ ਕਪੂਰਥਲਾ ਤੋਂ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਪੁਰਾਣੀ ਕਚਹਿਰੀ ਕਪੂਰਥਲਾ ਵਿਖੇ ਪਹੁੰਚਿਆ। ਜਿਥੇ ਪੁਲਸ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੋਰਚੇ ਵੱਲੋਂ ਡੀ. ਸੀ. ਦਫਤਰ ਤੇ ਐੱਸ. ਐੱਸ. ਪੀ. ਦਫਤਰ ਅੱਗੇ ਧਰਨਾ ਵੀ ਦਿੱਤਾ ਗਿਆ। ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਏ. ਡੀ. ਸੀ. ਜਨਰਲ ਰਾਹੁਲ ਚਾਬਾ ਨੂੰ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤਕ ਬਣੀਆਂ ਰਾਜ ਤੇ ਕੇਂਦਰ ਸਰਕਾਰਾਂ ਨੇ ਗਰੀਬ, ਦਲਿਤਾਂ ਤੇ ਆਮ ਲੋਕਾਂ ਨੂੰ ਹਮੇਸ਼ਾ ਆਪਣੇ ਸਵਾਰਥ ਲਈ ਵਰਤਿਆ ਹੈ ਤੇ ਇਨ੍ਹਾਂ ਦੇ ਬਣਦੇ ਹੱਕਾਂ ਤੋਂ ਇਨ੍ਹਾਂ ਨੂੰ ਵਾਂਝਾ ਰੱਖਿਆ ਹੈ ਤੇ ਇਨ੍ਹਾਂ ਦੀਆਂ ਮੁਢਲੀਆਂ ਲੋੜਾਂ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਚੋਣਾਂ ਦੌਰਾਨ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਾ ਪਵੇਗਾ।
ਇਹ ਸਨ ਮੌਜੂਦ : ਇਸ ਮੌਕੇ ਵਾਈਸ ਪ੍ਰਧਾਨ ਜੀਵਨ ਸਿੰਘ ਡੋਗਰਾਂਵਾਲ, ਜ਼ਿਲਾ ਪ੍ਰਧਾਨ ਕਪੂਰਥਲਾ ਤਰਸੇਮ ਸਿੰਘ ਠੱਟਾ, ਸਕੱਤਰ ਬਲਵਿੰਦਰ ਸਿੰਘ ਘਾਰੂ, ਸਰਵਣ ਸਿੰਘ ਰੋਮੀ, ਸਤਨਾਮ ਸਿੰਘ, ਬੂਟਾ ਸਿੰਘ ਭਾਗੋਰਾਈਆਂ, ਗੁਰਨਾਮ ਸਿੰਘ ਸ਼ੇਰਗਿੱਲ, ਕੁਲਵੰਤ ਸਿੰਘ, ਬਲਵੰਤ ਸਿੰਘ, ਗੁਰਦੇਵ ਸਿੰਘ, ਪ੍ਰਭਾਕਰ ਸ਼ਰਮਾ, ਅਨਿਲ, ਮਹਿੰਦਰ ਸਿੰਘ ਕਲੇਰ, ਜਸਪਾਲ ਸਿੰਘ, ਸੋਹਣ ਲਾਲ, ਬਾਬਾ ਕਰਨੈਲ ਸਿੰਘ, ਜਥੇ. ਹੀਰਾ ਸਿੰਘ, ਬਾਬਾ ਜਸਪਾਲ ਸਿੰਘ, ਬਾਬਾ ਗਰੀਬ ਦਾਸ, ਗੁਰਮੇਜ ਸਿੰਘ ਭੁੱਲਰ ਆਦਿ ਹਾਜ਼ਰ ਸਨ।
ਕੋਈ ਧਮਕੀ ਨਹੀਂ ਮਿਲੀ ਤੇ ਨਾ ਹੀ ਵਾਧੂ ਸੁਰੱਖਿਆ ਮੰਗੀ : ਰੰਧਾਵਾ
NEXT STORY