ਗੁਰਦਾਸਪੁਰ(ਵਿਨੋਦ)- ਤਿਉਹਾਰੀ ਸੀਜ਼ਨ ਕਾਰਨ ਹਰੀਆਂ ਸਬਜ਼ੀਆਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਹਰ ਵਰਗ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ। ਮੀਟ ਦੇ ਭਾਅ ਸਬਜ਼ੀਆਂ ਦੇ ਰੇਟ ਹੋਣ ਦੇ ਕਾਰਨ ਲੋਕ ਹਰੀਆਂ ਸਬਜ਼ੀਆਂ ਖਰੀਦਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਜਦਕਿ ਔਰਤਾਂ ਦਾ ਰਸੋਈ ਬਜਟ ਵੀ ਵਿਗੜ ਗਿਆ ਹੈ। ਦਿਹਾੜੀਦਾਰ ਮਜ਼ਦੂਰ ਹਰੀਆਂ ਸ਼ਬਜੀਆਂ ਖਰੀਦਣ ਤੋਂ ਵੀ ਅਸਮਰਥ ਦਿਖਾਈ ਦੇ ਰਿਹਾ ਹੈ। ਦੱਸਣਯੋਗ ਹੈ ਕਿ ਇਸ ਸਮੇਂ ਹਰਾ ਧਨੀਆਂ 600 ਰੁਪਏ ਕਿਲੋ, ਗੋਭੀ 100-120 ਰੁਪਏ, ਮਟਰ 200 ਰੁਪਏ, ਬੈਂਗਣ 50 ਰੁਪਏ, ਮੂਲੀ 50 ਰੁਪਏ, ਕੱਦੂ 50 ਰੁਪਏ, ਪਾਲਕ 100 ਰੁਪਏ ਅਤੇ ਸਰ੍ਹੋਂ ਦਾ ਸਾਗ 50 ਰੁਪਏ ਕਿਲੋ, ਮੇਥੀ 80 ਰੁਪਏ ਕਿੱਲੋ ਵਿਕ ਰਹੀ ਹੈ। ਜਦਕਿ ਟਮਾਟਰ ਵੀ 50 ਰੁਪਏ ਕਿੱਲੋ ਦੇ ਕਰੀਬ ਵਿਕ ਰਿਹਾ ਹੈ। ਜੇਕਰ ਮੀਟ ਦੀ ਗੱਲ ਕਰੀਏ ਤਾਂ ਉਹ ਵੀ 160 ਦੇ ਕਰੀਬ ਵਿਕ ਰਿਹਾ ਹੈ, ਜਦਕਿ ਸਬਜ਼ੀਆਂ ਉਸ ਤੋਂ ਵੀ ਜ਼ਿਆਦਾ ਰੇਟ ’ਤੇ ਵਿਕ ਰਹੀਆਂ ਹਨ।
ਇਹ ਵੀ ਪੜ੍ਹੋ-ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ, ਅਗਲੇ ਹਫ਼ਤੇ ਤੋਂ...
ਜਦ ਸ਼ਹਿਰ ’ਚ ਸਬਜ਼ੀਆਂ ਵਿਕ੍ਰੇਤਾਵਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਦੀਆਂ ਦੀਆਂ ਸਬਜ਼ੀਆਂ ਸ਼ੁਰੂ ’ਚ ਮਹਿੰਗੀਆਂ ਜ਼ਰੂਰ ਹੁੰਦੀਆਂ ਹਨ, ਪਰ ਹੌਲੀ-ਹੌਲੀ ਇਨਾਂ ਦੇ ਰੇਟ ਜ਼ਰੂਰ ਘੱਟ ਹੋਣਗੇ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦੇ ਰੇਟ ਜ਼ਿਆਦਾ ਹੋਣ ਦੇ ਕਾਰਨ ਲੋਕ ਬਹੁਤ ਹੀ ਘੱਟ ਸ਼ਬਜੀ ਖਰੀਦ ਰਹੇ ਹਨ। ਇਕ ਕਿੱਲੋਂ ਸ਼ਬਜੀ ਖਰੀਦਣ ਦੀ ਬਿਜਾਏ ਲੋਕ 500 ਕਿਲੋਗ੍ਰਾਮ ਸਬਜ਼ੀ ਵੀ ਖਰੀਦਦੇ ਹਨ। ਜਦਕਿ ਇਸ ਸਮੇਂ ਸਿਰਫ ਪਿਆਜ਼ ਅਤੇ ਆਲੂ ਹੀ ਸਸਤੇ ਦਿਖਾਈ ਦੇ ਰਹੇ ਹਨ। ਜਦਕਿ ਬਾਕੀ ਸਬਜ਼ੀਆਂ ਦੇ ਰੇਟ ਆਸਮਾਨ ਨੂੰ ਛੂਹ ਰਹੇ ਹਨ।
ਇਹ ਵੀ ਪੜ੍ਹੋ- ਜੀਜੇ-ਸਾਲੀ ਵਿਚ ਬਣ ਗਿਆ ਨਜਾਇਜ਼ ਰਿਸ਼ਤਾ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
ਇਸ ਸਬੰਧੀ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਬਜ਼ੀਆਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੇ ਰਸੋਈ ਬਜਟ ਨੂੰ ਵਿਗਾੜ ਦਿੱਤਾ ਹੈ। ਗਰੀਬ ਪਰਿਵਾਰ ਜੋ ਆਪਣੀ ਦਿਹਾੜੀ ਕਮਾਉਂਦੇ ਹਨ, ਉਨ੍ਹਾਂ ਨੂੰ ਵੀ ਹੁਣ ਆਪਣੀਆਂ ਪਲੇਟਾਂ ਵਿੱਚੋਂ ਸਬਜ਼ੀਆਂ ਗਾਇਬ ਨਜ਼ਰ ਆ ਰਹੀਆਂ ਹਨ। ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧੇ ਨੇ ਰਸੋਈ ਦਾ ਸੁਆਦ ਵਿਗਾੜ ਦਿੱਤਾ ਹੈ, ਖਾਸ ਕਰ ਕੇ ਗਰੀਬਾਂ ਲਈ। ਜਿਸ ਤਰਾਂ ਨਾਲ ਸਬਜ਼ੀਆਂ ਦੇ ਰੇਟ ਆਸਮਾਨ ਨੂੰ ਛੂਹ ਰਹੇ ਹਨ, ਉਸ ਨਾਲ ਮਜ਼ਦੂਰ ਦਿਹਾੜੀਦਾਰ ਲੋਕਾਂ ਦੇ ਲਈ ਸਬਜ਼ੀਆਂ ਖਰੀਦਣਾ ਪਹੁੰਚ ਤੋਂ ਦੂਰ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ
ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ 200 ਰੁਪਏ ਵਿਚ ਬਹੁਤ ਸਾਰੀਆਂ ਸਬਜ਼ੀਆਂ ਖਰੀਦੀਆਂ ਜਾ ਸਕਦੀਆਂ ਸਨ, ਪਰ ਹੁਣ ਜੇਕਰ ਕੋਈ ਸਬਜ਼ੀ ਦੀ ਦੁਕਾਨ ’ਤੇ ਜਾਂਦਾ ਹੈ, ਤਾਂ ਉਨ੍ਹਾਂ ਨੂੰ ਕੋਈ ਪਤਾ ਨਹੀਂ ਕਿ 500 ਰੁਪਏ ਕਿੱਥੇ ਗਏ ਹਨ। ਉਨ੍ਹਾਂ ਸਰਕਾਰ ਨੂੰ ਸਬਜ਼ੀਆਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਨੂੰ ਕੰਟਰੋਲ ਕਰਕੇ ਜਨਤਾ ਨੂੰ ਰਾਹਤ ਮੁਹੱਈਆ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ-ਹੋਟਲਾਂ 'ਚ ਜੂਆ ਖੇਡਦੇ ਫੜੇ ਗਏ 19 ਬੰਦੇ, ਲੱਖਾਂ ਦੀ ਲਾ ਰਹੇ ਸੀ ਬਾਜ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
350 ਸਾਲਾ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅੱਜ CM ਮਾਨ ਹੋਣਗੇ ਨਤਮਸਤਕ
NEXT STORY