ਲੁਧਿਆਣਾ (ਵਿਪਨ) - ਕੋਹਰੇ ਨੇ ਅਜੇ ਤੱਕ ਟਰੇਨਾਂ ਦੇ ਪਹੀਏ ਨੂੰ ਪੂਰੀ ਤਰ੍ਹਾਂ ਜਕੜ ਕੇ ਰੱਖਿਆ ਹੈ ਜਿਸ ਕਾਰਨ ਟਰੇਨਾਂ ਦੀ ਗਤੀ 'ਚ ਸੁਧਾਰ ਨਹੀਂ ਹੋ ਪਾ ਰਿਹਾ। ਤਕਰੀਬਨ ਸਾਰੀਆਂ ਪ੍ਰਮੁੱਖ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਦੇਰ ਨਾਲ ਚੱਲ ਰਹੀਆਂ ਹਨ। ਰੇਲਵੇ ਪ੍ਰਸ਼ਾਸਨ ਨਵੀਂ ਸੇਵਾ ਸ਼ੁਰੂ ਕਰ ਕੇ ਯਾਤਰੀਆਂ ਦੇ ਮੋਬਾਇਲ ਫੋਨ 'ਤੇ ਸੁਨੇਹਾ ਭੇਜ ਕੇ ਦੇਰ ਨਾਲ ਚੱਲਣ ਵਾਲੀਆਂ ਟਰੇਨਾਂ ਦੀ ਜਾਣਕਾਰੀ ਵੀ ਦੇ ਰਿਹਾ ਹੈ। ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਆਸਮਾਨ ਤੋਂ ਡਿੱਗਣ ਵਾਲੇ ਕੋਹਰੇ ਨੇ ਗੱਡੀਆਂ ਦੀ ਰਫਤਾਰ ਨੂੰ ਰੋਕ ਰੱਖਿਆ ਹੈ।
ਨੈਸ਼ਨਲ ਟਰੇਨ ਇਨਕੁਆਰੀ ਸਿਸਟਮ 'ਤੇ ਦਿਖਾਈ ਗਈ ਦੇਰ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਸੂਚੀ
. ਟਰੇਨ ਨੰ. 15097 ਅਮਰਨਾਥ ਐਕਸਪ੍ਰੈੱਸ 17 ਘੰਟੇ 19 ਮਿੰਟ ਦੇਰ ਨਾਲ।
. ਟਰੇਨ ਨੰ. 18101 ਟਾਟਾ ਮੂਰੀ ਐਕਸਪ੍ਰੈੱਸ 7 ਘੰਟੇ 28 ਮਿੰਟ ਦੇਰ ਨਾਲ।
. ਟਰੇਨ ਨੰ. 12413 ਪੂਜਾ ਐਕਸਪ੍ਰੈੱਸ 7 ਘੰਟੇ 28 ਮਿੰਟ ਦੇਰ ਨਾਲ।
. ਟਰੇਨ ਨੰ. 18237 ਛੱਤੀਸਗੜ੍ਹ ਐਕਸਪ੍ਰੈੱਸ 6 ਘੰਟੇ 40 ਮਿੰਟ ਦੇਰ ਨਾਲ।
. ਟਰੇਨ ਨੰ. 14650 ਸਰਯੂ ਯਮੁਨਾ ਐਕਸਪ੍ਰੈੱਸ 5 ਘੰਟੇ 33 ਮਿੰਟ ਦੇਰ ਨਾਲ।
. ਟਰੇਨ ਨੰ. 15211 ਜਨਨਾਇਕ ਐਕਸਪ੍ਰੈੱਸ 3 ਘੰਟੇ 15 ਮਿੰਟ ਦੇਰ ਨਾਲ।
. ਟਰੇਨ ਨੰ. 15707 ਕਟਿਹਾਰ ਐਕਸਪ੍ਰੈੱਸ 4 ਘੰਟੇ 20 ਮਿੰਟ ਦੇਰ ਨਾਲ।
. ਟਰੇਨ ਨੰ. 11057 ਦਾਦਰ ਐਕਸਪ੍ਰੈੱਸ 5 ਘੰਟੇ 28 ਮਿੰਟ ਦੇਰ ਨਾਲ।
. ਟਰੇਨ ਨੰ. 12471 ਸਵਰਾਜ ਐਕਸਪ੍ਰੈੱਸ 5 ਘੰਟੇ 23 ਮਿੰਟ ਦੇਰ ਨਾਲ।
. ਟਰੇਨ ਨੰ. 12053 ਅੰਮ੍ਰਿਤਸਰ-ਹਰਿਦੁਆਰ ਐਕਸਪ੍ਰੈੱਸ 4 ਘੰਟੇ 11 ਮਿੰਟ ਦੇਰ ਨਾਲ।
. ਟਰੇਨ ਨੰ. 18238 ਛੱਤੀਸਗੜ੍ਹ ਐਕਸਪ੍ਰੈੱਸ 3 ਘੰਟੇ 59 ਮਿੰਟ ਦੇਰ ਨਾਲ।
. ਟਰੇਨ ਨੰ. 12716 ਸੱਚਖੰਡ ਐਕਸਪ੍ਰੈੱਸ 3 ਘੰਟੇ 5 ਮਿੰਟ ਦੇਰ ਨਾਲ।
. ਟਰੇਨ ਨੰ. 13005 ਅੰਮ੍ਰਿਤਸਰ-ਹਾਵੜਾ ਮੇਲ 2 ਘੰਟੇ 45 ਮਿੰਟ ਦੇਰ ਨਾਲ।
ਨੈਸ਼ਨਲ ਟਰੇਨ ਇਨਕੁਆਰੀ ਸਿਸਟਮ 'ਤੇ ਦਿਖਾਈ ਗਈ ਰੱਦ ਕੀਤੀਆਂ ਟਰੇਨਾਂ ਦੀ ਸੂਚੀ
. ਟਰੇਨ ਨੰ. 12414 ਪੂਜਾ ਐਕਸਪ੍ਰੈੱਸ ।
. ਟਰੇਨ ਨੰ. 12459 ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈੱਸ ।
. ਟਰੇਨ ਨੰ. 12460 ਨਵੀਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ ।
. ਟਰੇਨ ਨੰ. 15209 ਸਹਰਸਾ-ਅੰਮ੍ਰਿਤਸਰ ਜਨਸੇਵਾ ਐਕਸਪ੍ਰੈੱਸ ।
. ਟਰੇਨ ਨੰ. 15210 ਅੰਮ੍ਰਿਤਸਰ-ਸਹਰਸਾ ਜਨਸੇਵਾ ਐਕਸਪ੍ਰੈੱਸ ।
. ਟਰੇਨ ਨੰ. 14673 ਸ਼ਹੀਦ ਐਕਸਪ੍ਰੈੱਸ ।
30 ਲੱਖ ਤੋਂ ਜ਼ਿਆਦਾ ਯਾਤਰੀਆਂ ਨੂੰ ਦਿੱਤੀ ਜਾਣਕਾਰੀ
ਰੇਲ ਪ੍ਰਸ਼ਾਸਨ ਵੱਲੋਂ ਨਵੰਬਰ ਮਹੀਨੇ 'ਚ ਸ਼ੁਰੂ ਕੀਤੀ ਗਈ ਨਵੀਂ ਸੇਵਾ ਜਿਸ ਤਹਿਤ ਗਤੀਮਾਨ, ਤੇਜਸ ਤੇ ਹੋਰ 100 ਪ੍ਰੀਮੀਅਮ ਗੱਡੀਆਂ ਲਈ, 52 ਸ਼ਤਾਬਦੀ ਟਰੇਨ, 46 ਰਾਜਧਾਨੀ ਟਰੇਨ ਦੇ 1 ਘੰਟੇ ਤੋਂ ਜ਼ਿਆਦਾ ਦੇਰ ਨਾਲ ਚੱਲਣ 'ਤੇ ਇਨ੍ਹਾਂ ਦੇ 30 ਲੱਖ ਤੋਂ ਜ਼ਿਆਦਾ ਯਾਤਰੀਆਂ ਦੇ ਮੋਬਾਇਲ ਫੋਨ 'ਤੇ ਟਰੇਨ ਦੇ ਦੇਰ ਨਾਲ ਚੱਲਣ ਦੀ ਜਾਣਕਾਰੀ ਦਿੱਤੀ ਹੈ।
ਯਾਤਰੀ ਸੂਚਨਾ ਮਿਲਣ 'ਤੇ ਪ੍ਰੇਸ਼ਾਨੀ ਤੋਂ ਬਚਣਗੇ
ਰੇਲਵੇ ਵੱਲੋਂ ਸ਼ੁਰੂ ਕੀਤੀ ਗਈ ਦੇਰ ਨਾਲ ਚੱਲਣ ਵਾਲੀਆਂ ਟਰੇਨਾਂ ਦੀ ਸੂਚਨਾ ਰਾਹੀਂ ਰੇਲਵੇ ਪਲੇਟਫਾਰਮਾਂ 'ਤੇ ਘੰਟਿਆਂਬੱਧੀ ਦੇਰ ਨਾਲ ਚੱਲ ਰਹੀਆਂ ਟਰੇਨਾਂ ਦੀ ਉਡੀਕ ਕਰਦੇ ਸਮੇਂ ਹੋਣ ਵਾਲੀ ਪ੍ਰੇਸ਼ਾਨੀ ਤੋਂ ਲੋਕ ਬਚ ਸਕਣਗੇ ਅਤੇ ਪਲੇਟਫਾਰਮਾਂ 'ਤੇ ਵੀ ਭੀੜ ਘੱਟ ਹੋ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਰੇਲ ਪ੍ਰਸ਼ਾਸਨ ਇਸ ਯੋਜਨਾ ਦੇ ਸਫਲ ਰਹਿਣ 'ਤੇ ਪ੍ਰੀਮੀਅਮ ਗੱਡੀਆਂ ਦੇ ਨਾਲ-ਨਾਲ ਸਾਰੀਆਂ ਦੁਰੰਤੋ, ਸੁਵਿਧਾ ਐਕਸਪ੍ਰੈੱਸ, ਮੇਲ, ਐਕਸਪ੍ਰੈੱਸ ਟਰੇਨਾਂ ਦੇ ਯਾਤਰੀਆਂ ਲਈ ਇਸ ਸੇਵਾ 'ਚ ਵਿਸਥਾਰ ਕਰ ਸਕਦਾ ਹੈ।
ਟੈਕਨੀਕਲ ਸਰਵਿਸ ਯੂਨੀਅਨ ਨੇ ਨੋਟੀਫਿਕੇਸ਼ਨ ਦੀਆਂ ਸਾੜੀਆਂ ਕਾਪੀਆਂ
NEXT STORY