ਲੁਧਿਆਣਾ : ਵੇਰਕਾ ਚੁੱਪ-ਚੁਪੀਤੇ ਇਕ ਵਾਰ ਫਿਰ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਵੇਰਕਾ ਨੇ ਰਾਤੋ-ਰਾਤ ਅੱਜ ਤੋਂ ਦੁੱਧ ਦੋ ਰੁਪਏ ਪ੍ਰਤੀ ਲਿਟਰ ਮਹਿੰਗਾ ਕਰ ਦਿੱਤਾ ਹੈ। ਵੇਰਕਾ ਨੇ ਅਜੇ ਸਿਰਫ਼ ਦੁੱਧ ਦੇ ਹੀ ਰੇਟ ਵਧਾਏ ਹਨ, ਦੁੱਧ ਤੋਂ ਤਿਆਰ ਹੋਣ ਵਾਲੇ ਬਾਕੀ ਪ੍ਰੋਡਕਟਸ ਪਹਿਲਾਂ ਵਾਲੇ ਰੇਟ 'ਤੇ ਹੀ ਮਿਲਣਗੇ। ਵੇਰਕਾ ਨੇ ਅੱਜ ਦੁੱਧ ਦੇ ਰੇਟਾਂ ਵਿਚ ਵਾਧਾ ਕਰਕੇ ਨਵੇਂ ਰੇਟ ਜਾਰੀ ਕੀਤੇ। ਇਸ ਮੁਤਾਬਕ ਹੁਣ ਫੁੱਲ ਕਰੀਮ ਦੁੱਧ ਅੱਧਾ ਲਿਟਰ ਨਵੇਂ ਰੇਟ ਮੁਤਾਬਕ 28 ਰੁਪਏ ਦਾ, ਸਟੈਂਡਰਡ ਦੁੱਧ 25 ਰੁਪਏ ਅੱਧਾ ਲਿਟਰ ਤੇ 49 ਰੁਪਏ ਦਾ ਇਕ ਲਿਟਰ, ਡਬਲ ਟੋਨ ਵਾਲਾ ਅੱਧਾ ਲਿਟਰ ਦੁੱਧ 20 ਰੁਪਏ ਤੇ ਗੋਕਾ ਦੁੱਧ 23 ਰੁਪਏ ਦਾ ਅੱਧਾ ਲਿਟਰ ਮਿਲੇਗਾ।
ਵੇਰਕਾ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਜਿਹੜੇ ਪੁਰਾਣੇ ਰੇਟ ਵਾਲੇ ਲਿਫ਼ਾਫ਼ੇ ਹਨ, ਉਨ੍ਹਾਂ 'ਤੇ ਪੁਰਾਣਾ ਰੇਟ ਹੀ ਛਪਿਆ ਹੋਇਆ ਆਵੇਗਾ, ਉਸ ਤੋਂ ਬਾਅਦ ਨਵੀਂ ਐੱਮਆਰਪੀ ਵਾਲੇ ਪੈਕਟ ਆ ਜਾਣਗੇ। ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜੀਐੱਮ ਮਾਰਕੀਟਿੰਗ ਸੰਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਕੋਲੋਂ ਦੁੱਧ ਮਹਿੰਗਾ ਮਿਲਣ ਕਾਰਨ ਵੇਰਕਾ ਨੇ 2 ਰੁਪਏ ਲਿਟਰ ਦੁੱਧ ਮਹਿੰਗਾ ਕੀਤਾ ਹੈ। ਵੇਰਕਾ ਵੱਲੋਂ ਪੂਰੇ ਸੂਬੇ ਵਿਚ ਰੋਜ਼ਾਨਾ 12 ਲੱਖ ਲਿਟਰ ਦੁੱਧ ਵੇਚਿਆ ਜਾਂਦਾ ਹੈ। ਇਸ ਤਰ੍ਹਾਂ ਸਿੱਧੇ ਤੌਰ 'ਤੇ ਲੋਕਾਂ ਦੀ ਜੇਬ 'ਤੇ ਰੋਜ਼ਾਨਾ 24 ਲੱਖ ਰੁਪਏ ਦਾ ਵਾਧੂ ਬੋਝ ਪਵੇਗਾ।
ਨੰਬਰ ਘੱਟ ਆਉਣ 'ਤੇ ਅਧਿਆਪਕ ਨੇ ਕੁੜੀ ਨੂੰ ਮਾਰੇ ਥੱਪੜ, ਫਟਿਆ ਕੰਨ ਦਾ ਪਰਦਾ
NEXT STORY