ਗੁਰਦਾਸਪੁਰ (ਹਰਮਨ) : ਪਿਛਲੇ ਸਮੇਂ ਦੌਰਾਨ ਸਾਈਬਰ ਠੱਗਾਂ ਵੱਲੋਂ ਲੋਕਾਂ ਦੇ ਖਾਤਿਆਂ ਵਿਚੋਂ ਪੈਸੇ ਠੱਗਣ ਦੇ ਮਾਮਲਿਆਂ ਤੋਂ ਬਾਅਦ ਹੁਣ ਕੁਝ ਸਮੇਂ ਤੋਂ ਅਜਿਹੇ ਠੱਗਾਂ ਨੇ ਲੋਕਾਂ ਨੂੰ ਬਲੈਕਮੇਲ ਕਰਨ ਅਤੇ ਉਨ੍ਹਾਂ ਕੋਲੋਂ ਮੋਟੀ ਰਾਸ਼ੀ ਵਸੂਲਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਇਸ ਤਹਿਤ ਹੁਣ ਨਗਨ ਹਾਲਤ ਵਿਚ ਕੁੜੀਆਂ ਵੱਲੋਂ ਪਹਿਲਾਂ ਅਣਜਾਣ ਲੋਕਾਂ ਦੇ ਫੋਨ 'ਤੇ ਵੀਡੀਓ ਕਾਲ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ ਉਸ ਦੀ ਰਿਕਾਰਡਿੰਗ ਕਰਕੇ ਸਬੰਧਤ ਲੋਕਾਂ ਨੂੰ ਬਲੈਕਮੇਲ ਕਰਕੇ ਮੋਟੀ ਰਾਸ਼ੀ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਕਾਹਨੂੰਵਾਨ ਥਾਣੇ ਦੇ ਇਕ ਪਿੰਡ ਵਿਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਵੱਖਰੀ ਗੱਲ ਹੈ ਕਿ ਉਕਤ ਬਲੈਕਮੇਲਿੰਗ ਦੇ ਸ਼ਿਕਾਰ ਹੋਏ ਵਿਅਕਤੀ ਨੇ ਚੁੱਪ ਰਹਿਣ ਦੀ ਬਜਾਏ ਪੂਰੀ ਹਿੰਮਤ ਦਿਖਾ ਕੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਸਾਈਬਰ ਥਾਣਾ ਗੁਰਦਾਸਪੁਰ ਦੀ ਪੁਲਸ ਨੇ ਉਕਤ ਗੁਨਾਹ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਗਾ ਕੇ ਪਰਚਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿਚ ਵੱਡਾ ਫੇਰਬਦਲ, ਸੀਨੀਅਰ ਅਫ਼ਸਰਾਂ ਦੇ ਵੱਡੇ ਪੱਧਰ 'ਤੇ ਤਬਾਦਲੇ
ਉਕਤ ਮਾਮਲਾ ਕਰੀਬ ਇਕ ਸਾਲ ਪੁਰਾਣਾ ਹੈ ਜਿਸ ਤਹਿਤ ਅਰਜਨ ਸਿੰਘ ਨਾਮ ਦੇ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ 23.08.2023 ਨੂੰ ਰਾਤ 8.00 ਵਜੇ ਉਸ ਦੇ ਮੋਬਾਇਲ ਫੋਨ 'ਤੇ ਇਕ ਅਣਜਾਣ ਲੜਕੀ ਦੀ ਵੀਡੀਓ ਕਾਲ ਆਈ। ਜਿਸ ਨੇ ਕਿਹਾ ਕਿ ਉਹ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਜ਼ਦੀਕ ਰਹਿੰਦੀ ਹੈ। ਇਸ ਤੋਂ ਬਆਦ ਉਹ ਲੜਕੀ ਨਗਨ ਹਾਲਤ ਵਿਚ ਸਾਹਮਣੇ ਆ ਗਈ ਅਤੇ ਉਸ ਨੇ ਵੀਡੀਓ ਕਾਲ ਦਾ ਸਕਰੀਨਸ਼ਾਟ ਲੈ ਲਿਆ। ਉਸ ਤੋਂ ਬਾਅਦ ਅਰਜਨ ਸਿੰਘ ਨੂੰ ਕਾਲਾਂ ਕਰਕੇ ਵੀਡੀਓ ਕਾਲ ਦਾ ਸਕਰੀਨਸ਼ਾਟ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ : ਆਯੁਸ਼ਮਾਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਦੀ ਤਿਆਰੀ, ਜਾਰੀ ਹੋਏ ਸਖ਼ਤ ਹੁਕਮ
ਇਸ ਤਰ੍ਹਾਂ ਉਸ ਨੇ ਬਲੈਕਮੇਲ ਕਰਕੇ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਇਕ ਲੱਖ ਰੁਪਏ ਦੀ ਮੰਗ ਕੀਤੀ। ਉਕਤ ਵਿਅਕਤੀ ਨੇ ਮਜ਼ਬੂਰ ਹੋ ਕੇ ਉਕਤ ਲੜਕੀ ਵੱਲੋਂ ਦਿੱਤੇ ਗਏ ਬੈਂਕ ਖਾਤੇ ਵਿਚ 1 ਲੱਖ ਰੁਪਏ ਪਾ ਦਿੱਤੇ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਖਾਤਾ ਨੰਬਰ ਰਾਘਵੇਂਦਰ ਕੁਮਾਰ ਵਾਸੀ ਫਲੈਟ ਨੰਬਰ-5 ਟੈਗੋਰ ਪਬਲਿਕ ਸਕੂਲ ਸੈਕਟਰ-50, ਗੁੜਗਾਓਂ 122101 ਹਰਿਆਣਾ ਦੇ ਨਾਮ 'ਤੇ ਹੈ ਜਿਸ 'ਤੇ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਮਗਰੋਂ ਕਾਂਗਰਸ 'ਚ ਖਲਬਲੀ, ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ 'ਚ ਕੀਤਾ ਪੇਸ਼
NEXT STORY