ਮਲੇਰਕੋਟਲਾ - ਹੋਲੀ ਦੇ ਦਿਨ ਜਿਥੇ ਲੋਕ ਵੱਖ-ਵੱਖ ਤਰ੍ਹਾਂ ਦੇ ਰੰਗਾਂ ’ਚ ਰੰਗ ਕੇ ਇਸ ਤਿਉਹਾਰ ਨੂੰ ਖੁਸ਼ੀ ਨਾਲ ਮਨਾ ਰਹੇ ਸਨ, ਉਥੇ ਹੀ ਇਕ ਲੜਕੀ ਸੜਕ ਵਿਚਾਲੇ ਰਿਕਸ਼ੇ ਵਾਲੇ ਦੀ ਚੱਪਲ ਨਾਲ ਛਿੱਤਰਪਰੇਡ ਕਰਦੀ ਦਿਖਾਈ ਦਿੱਤੀ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦਾ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ।
ਅਸਲ ’ਚ ਮਾਮਲਾ ਮਲੇਰਕੋਟਲਾ ਦਾ ਹੈ, ਜਿਥੇ ਇਕ ਰਿਕਸ਼ੇ ਵਾਲੇ ਦੇ ਸਿਰ ਹੋਲੀ ਦਾ ਅਜਿਹਾ ਨਸ਼ਾ ਚੜ੍ਹਿਆ ਕਿ ਉਸ ਨੇ ਲੜਕੀ ਨਾਲ ਭੱਦੀ ਸ਼ਬਦਾਲਵੀ ਦੀ ਵਰਤੋਂ ਕੀਤੀ। ਬਸ ਫਿਰ ਕੀ ਸੀ ਲੜਕੀ ਨੇ ਹਿੰਮਤ ਦਿਖਾਉਂਦੇ ਹੋਏ ਅਜਿਹਾ ਸਬਕ ਸਿਖਾਇਆ ਕਿ ਰਿਕਸ਼ਾ ਵਾਲੇ ਦਾ ਹੋਲੀ ਦਾ ਨਸ਼ਾ ਪਲਾਂ ’ਚ ਫੁੱਰਰ ਹੋ ਗਿਆ।

ਇਸ ਵੀਡੀਓ ’ਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਵੇਂ ਲੜਕੀ ਰਿਕਸ਼ਾ ਚਾਲਕ ਦੀ ਚੱਪਲ ਨਾਲ ਛਿੱਤਰਪਰੇਡ ਕਰ ਰਹੀ ਹੈ। ਉਥੇ ਹੀ ਸੜਕ ਵਿਚਾਲੇ ਅਜਿਹਾ ਨਜਾਰਾ ਦੇਖ ਲੋਕ ਵੀ ਇੱਕਠੇ ਹੋ ਗਏ ਤੇ ਉਨ੍ਹਾਂ ਨੇ ਵੀ ਰਿਕਸ਼ੇ ਵਾਲੇ ਨੂੰ ਚੰਗਾ ਸਬਕ ਸਿਖਾਇਆ। ਵਾਇਰਲ ਹੋਈ ਇਹ ਵੀਡੀਓ ਉਨ੍ਹਾਂ ਲੜਕੀਆਂ ਲਈ ਮਿਸਾਲ ਹੈ, ਜੋ ਜ਼ੁਰਮ ਦੇ ਖਿਲਾਫ ਆਵਾਜ ਨਹੀਂ ਉਠਾਉਂਦੀਆਂ।
ਖੰਨਾ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਸੁੱਖਾ ਕਾਹਲਵਾਂ ਦਾ ਕਤਲ ਕਰਨ ਵਾਲੇ ਨੂੰ ਕੀਤਾ ਕਾਬੂ
NEXT STORY