ਜਲੰਧਰ (ਸ਼ੋਰੀ)— ਬਸਤੀ ਸ਼ੇਖ ਦੇ ਸੰਤ ਨਗਰ 'ਚ ਗੁਆਂਢੀ ਨੇ ਕੱਸੀ ਨਾਲ ਹਮਲਾ ਕਰਕੇ ਬੀ. ਐੱਸ. ਐੱਨ. ਐੱਲ. ਦੇ ਵਿਜੀਲੈਂਸ ਵਿਭਾਗ 'ਚ ਤਾਇਨਾਤ ਕਲਰਕ 'ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਇਲਾਕੇ ਦੇ ਲੋਕਾਂ ਨੇ ਜ਼ਖਮੀ ਨੂੰ ਹਮਲਾਵਰਾਂ ਤੋਂ ਬਚਾਇਆ। ਹਮਲਾਵਰ ਨੇ ਕਲਰਕ ਦੀ ਪਤਨੀ ਨਾਲ ਕੁੱਟਮਾਰ ਕੀਤੀ। ਜ਼ਖਮੀ ਅਸ਼ੋਕ ਪੁੱਤਰ ਰਾਜਾ ਰਾਮ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਅਸ਼ੋਕ ਨੇ ਦੱਸਿਆ ਕਿ ਉਹ ਡਿਊਟੀ ਖਤਮ ਕਰਕੇ ਦੁਪਹਿਰ ਨੂੰ ਜਿਵੇਂ ਹੀ ਘਰ ਪਹੁੰਚਿਆ ਤਾਂ ਉਸ ਦਾ 12 ਸਾਲ ਦਾ ਪੁੱਤਰ ਭੱਜਦਾ ਘਰ ਆਇਆ ਅਤੇ ਦੱਸਿਆ ਕਿ ਗੁਆਂਢੀ ਜੋ ਕਿ ਹਰ ਕਿਸੇ ਨਾਲ ਵਿਵਾਦ ਕਰਨ ਦਾ ਆਦੀ ਹੈ, ਉਹ ਗਲੀ 'ਚ ਕੁਰਸੀ ਡਾਹ ਕੇ ਬੈਠਾ ਹੈ ਅਤੇ ਬੱਚਿਆਂ ਨੂੰ ਖੇਡਣ ਤੋਂ ਰੋਕ ਰਿਹਾ ਹੈ।
ਜ਼ਖਮੀ ਅਸ਼ੋਕ ਨੇ ਦੱਸਿਆ ਕਿ ਉਹ ਇਸ ਬਾਬਤ ਗੁਆਂਢੀ ਤੋਂ ਪੁੱਛਣ ਗਿਆ ਤਾਂ ਉਸ ਨੇ ਗਾਲੀ-ਗਲੋਚ ਕਰਦੇ ਹੋਏ ਆਪਣੇ ਪੁੱਤਰ ਨਾਲ ਮਿਲ ਕੇ ਉਸ 'ਤੇ ਕੱਸੀ ਨਾਲ ਵਾਰ ਕੀਤਾ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਥਾਣਾ ਨੰਬਰ-5 ਦੀ ਪੁਲਸ ਨੇ ਘਟਨਾ ਦਾ ਜਾਇਜ਼ਾ ਲਿਆ।
ਨਾਬਾਲਗ ਕੁੜੀ 'ਤੇ ਬੇਈਮਾਨ ਹੋਇਆ ਨੌਜਵਾਨ, ਇੰਝ ਬਚਾਈ ਇੱਜ਼ਤ
NEXT STORY